logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਰੈਂਡਜ਼ ਕਲੱਬ ਫਰੀਦਕੋਟ ਨੇ ਦਰਬਾਰ ਗੰਜ ਕੰਪਲੈਕਸ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਰੰਗਾਂ ਦਾ ਤਿਉਹਾਰ ਹੋਲੀ - ਇੰਜ: ਵਜਿੰਦਰ ਵਿਨਾਇਕ,ਟਿੰਕੂ ਮੋਂਗਾ

ਫਰੀਦਕੋਟ:04,ਮਾਰਚ (ਕੰਵਲ ਸਰਾਂ) ਹੋਲੀ ਦਾ ਤਿਉਹਾਰ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।ਇਸ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ।ਇਹ ਪ੍ਰੰਪਰਾ ਅਨੁਸਾਰ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ। ਫਰੈਂਡਜ਼ ਕਲੱਬ ਫਰੀਦਕੋਟ ਵੱਲੋਂ ਆਪਣੇ ਸਾਰੇ ਮੈਂਬਰਾਂ ਨਾਲ ਸਥਾਨਕ ਦਰਬਾਰ ਗੰਜ ਕੰਪਲੈਕਸ ਫਰੀਦਕੋਟ ਵਿਖੇ ਮਨਾਇਆ ਗਿਆ। ਕਲੱਬ ਮੈਂਬਰਾਂ ਨੇ ਗੁਲਾਬ ਤੇ ਹੋਰ ਵੱਖ ਵੱਖ ਰੰਗਾਂ ਨੂੰ ਇੱਕ ਦੂਜੇ ਤੇ ਲਗਾ ਕੇ ਮਨਾਇਆ ਤੇ ਖੁਸ਼ੀ ਵਿੱਚ
ਨੱਚ ਕੇ ਖੂਬ ਆਨੰਦ ਮਾਣਿਆ। ਸਾਡੇ ਪ੍ਰਚੀਨ ਇਤਿਹਾਸ ਦੀ ਪ੍ਰੰਪਰਾ ਅਨੁਸਾਰ ਇਸ ਤਰਾਂ ਦੇ ਤਿਉਹਾਰ ਆਪਸੀ ਪ੍ਰੇਮ ਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੇ ਹਨ। ਇਸ ਉਪਰੰਤ ਸਾਰੇ ਆਏ ਹੋਏ ਮੈਂਬਰਾਂ ਨੇ ਰਲ ਮਿਲ ਕੇ ਨਾਸ਼ਤੇ ਦਾ ਆਨੰਦ ਮਾਣਿਆ। ਇਸ ਮੌਕੇ ਕਲੱਬ ਦੇ ਮੈਂਬਰ ਸੰਜੀਵ ਕੁਮਾਰ ਟਿੰਕੂ ਮੋਂਗਾ, ਇੰਜ ਵਜਿੰਦਰ ਵਿਨਾਇਕ, ਤਰਸੇਮ ਕਟਾਰੀਆ, ਰਾਕੇਸ਼ ਸੱਚਦੇਵਾ,ਕੇ.ਪੀ.ਸਿੰਘ ਸਰਾਂ,ਗੁਰਚਰਨ ਸਿੰਘ ਗਿੱਲ,ਨਵਦੀਪ ਮਘੇੜਾ,ਰਜਨੀਸ਼ ਸ਼ਰਮਾ,ਸਵਰਣ ਸਿੰਘ ਭੋਲਾ, ਕੀਮਤੀ ਖੰਨਾ,ਕੋਮਲ ਨਾਗਪਾਲ,ਰਾਮੇਸ਼ ਗੇਰਾ,ਅਨਿਲ ਹੈਪੀ ਗੁਪਤਾ, ਚੰਦ ਪਾਲੀ,ਸੁਧੀਰ ਛਾਬੜਾ,ਸੁਰਜੀਤ ਧਵਨ,ਗੁਲਸ਼ਨ ਖੰਨਾ,ਰਾਜੇਸ਼ ਮੋਂਗਾ, ਸੰਜੀਵ ਖੁਰਾਣਾ ਚੇਅਰਮੈਨ, ਅਜੈ ਕੁਮਾਰ ਬਾਂਸਲ, ਗੁਰਚਰਨ ਸਿੰਘ ਭੰਗੜਾ ਕੋਚ, ਹੈਪੀ ਠੇਕੇਦਾਰ,ਜਸਬੀਰ ਜੱਸੀ ਮੰਚ ਸੰਚਾਲਨ, ਇੰਜ ਸੁਭਾਸ਼ ਕੁਮਾਰ, ਚੰਦਨ ਕੱਕੜ ਪੈਰੀ, ਦੀਪਕ ਕੁਮਾਰ ਮੌਂਗਾ, ਰਾਕੇਸ਼ ਮੋਂਗਾ, ਪ੍ਰੇਮ ਕਟਾਰੀਆ, ਹਰਮਿੰਦਰ ਮਿੰਦਾ,ਰਾਜੇਸ਼ ਸੇਠੀ,ਵਿਜੈ ਜੈਨ ,ਯਸ਼ਪਾਲ ਚਾਵਲਾ, ਰੋਸ਼ਨ ਗੋਇਲ,ਚੰਦਰ ਭਾਨ ਯੋਗ ਟੀਚਰ, ਬਲਵੀਰ ਸਿੰਘ ਸਰਾ,ਡਾ.ਬਿਮਲ ਗਰਗ (ਗਰਗ ਮਲਟੀਪਰਪਜ ਹਸਪਤਾਲ ਫਰੀਦਕੋਟ) ਅਤੇ ਮੈਡਮ ਨਿਸ਼ੀ ਗਰਗ ਅਤੇ ਉਹਨਾਂ ਨਾਲ ਆਏ ਛੋਟੇ ਬੱਚੇ ਜਿੰਨਾਂ ਨੇ ਬਹੁਤ ਆਨੰਦ ਮਾਣਿਆ ਆਦਿ ਮੌਜੂਦ ਸਨ

102
2551 views

Comment