logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਵੀਂ ਜਮਾਤ ਦੀ ਪ੍ਰੀਖਿਆ ਦੇ ਸਾਰੇ ਪ੍ਰਬੰਧ ਮੁਕੰਮਲ, ਸੈਲਫ ਸੈਂਟਰ ਸਕੂਲਾਂ ਵਿੱਚ ਹੋਣਗੇ ਪੇਪਰ- ਨਰੇਸ਼ ਪਨਿਆੜ

ਗੁਰਦਾਸਪੁਰ 4 ਮਾਰਚ
ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਰਾਹੀਂ ਜਾਰੀ ਕੀਤੀ ਗਈ ਪੰਜਵੀਂ ਜਮਾਤ ਦੀ ਡੇਟ ਸ਼ੀਟ ਅਨੁਸਾਰ ਮਿਤੀ 6 ਮਾਰਚ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਬੱਚਿਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਜਿਸ ਦੇ ਬਲਾਕ ਦੋਰਾਂਗਲਾ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ l ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਇੱਕ ਮੀਟਿੰਗ ਕਰਕੇ ਨਿਗਰਾਨ ਕਮ ਪ੍ਰੀਖਿਅਕਾਂ ਨੂੰ ਪੇਪਰਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਸਬੰਧੀ ਸ਼ਪਸਟ ਹਦਾਇਤਾਂ ਜਾਰੀ ਕੀਤੀਆਂ l ਉਹਨਾਂ ਕਿਹਾ ਕਿ ਪੇਪਰਾਂ ਦੇ ਦੌਰਾਨ ਕੋਈ ਵੀ ਨਿਗਰਾਨ ਛੁੱਟੀ ਨਹੀਂ ਲਵੇਗਾ, ਮੈਡੀਕਲ ਛੁੱਟੀ ਲੈਣ ਲਈ ਐਸ ਐਮ.ਓ ਤੋਂ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ l ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਬਲਾਕ ਵਿੱਚ 50 ਦੇ ਕਰੀਬ ਸੈਲਫ਼ ਸੈਂਟਰ ਸਕੂਲਾਂ ਵਿੱਚ ਇਹ ਪ੍ਰੀਖਿਆ ਆਯੋਜਨ ਕਰਵਾਉਣ ਦਾ ਫੈਸਲਾ ਕੀਤਾ ਹੈ, ਨਿਗਰਾਨ ਕਮ ਪ੍ਰੀਖਿਅਕਾਂ ਦੀ ਡਿਊਟੀਆਂ ਲਗਾ ਕੇ ਸੌਂਪ ਦਿੱਤੀਆਂ ਹਨ l ਉਹ ਰੋਜਾਨਾ ਸਵੇਰ ਵੇਲੇ ਸੰਬੰਧਿਤ ਸੈਂਟਰ ਹੈਡ ਟੀਚਰ ਕੋਲੋਂ ਸੀਲਬੰਦ ਪੇਪਰ ਪ੍ਰਾਪਤ ਕਰਨਗੇ ਅਤੇ ਉਸੇ ਦਿਨ ਹੀ ਚੈੱਕ ਕਰਕੇ ਉਹਨਾਂ ਦੀਆਂ ਅਵਾਰਡ ਲਿਸਟਾਂ ਅਤੇ ਪੇਪਰਾਂ ਨੂੰ ਸੈਂਟਰ ਹੈਡ ਟੀਚਰ ਨੂੰ ਪੁੱਜਦਾ ਕਰਨਗੇ l ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ ਗਿਆ ਹੈ l ਗੌਰਤਲਬ ਹੈ ਕਿ ਇਹ ਪੇਪਰ 6 ਮਾਰਚ ਤੋਂ ਸ਼ੁਰੂ ਹੋ ਕੇ 12 ਮਾਰਚ ਤੱਕ ਹੋਣਗੇ ਜਿਸ ਦਾ ਸਮਾਂ 9 ਤੋਂ 12 ਵਜੇ ਤੱਕ ਦਾ ਹੈ l

0
0 views

Comment