*ਪੰਜਾਬ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਾ ਕਰਨ ਦੀ ਸੂਰਤ ਵਿੱਚ ਵਿਧਾਨ ਸਭਾ ਇਜ਼ਲਾਸ ਦੌਰਾਨ 09 ਮਾਰਚ ਤੋ ਕੀਤੀ ਜਾਵੇਗੀ ਲੜੀਵਾਰ ਭੁੱਖ ਹੜਤਾਲ ਸ਼ੁਰੂ- ਰੇਸ਼ਮ ਸਿੰਘ ਗਿੱਲ*
ਫਰੀਦਕੋਟ 02.03.26(ਨਾਇਬ ਰਾਜ)
*ਮੰਗਾਂ ਅਤੇ ਜੇਲਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਸਿਆਸੀ ਰੈਲੀਆਂ ਦਾ ਕੀਤਾ ਜਾਵੇਗਾ ਵਿਰੋਧ-ਹਰਕੇਸ਼ ਕੁਮਾਰ ਵਿੱਕੀ*
ਅੱਜ ਮਿਤੀ 02/03/2026 ਨੂੰ ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੀ ਮੀਟਿੰਗ ਲੁਧਿਆਣਾ ਈਸੜੂ ਭਵਨ ਵਿਖੇ ਹੋਈ ਸਮੂੰਹ ਪੰਜਾਬ ਦੇ ਆਗੂ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ,ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ,ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਮੀਟਿੰਗ ਦੇ ਵਿੱਚ ਬੋਲਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੰਗਾ ਦਾ ਹੱਲ ਕਰਨ ਦੀ ਬਜਾਏ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ 1 ਜੁਲਾਈ 2024 ਨੂੰ ਮੀਟਿੰਗ ਕਰਕੇ ਪੱਕੇ ਕਰਨ, ਠੇਕੇਦਾਰ ਵਿਚੋਲੀਏ ਬਾਹਰ ਕੱਢਣ ਸਮੇਤ 7 ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਹੁਣ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਫੈਸਲਿਆਂ ਅਤੇ ਪੱਤਰਾਂ ਨੂੰ ਝੂਠ ਅਤੇ ਸਮਾਂਟਪਾਉ ਚੋਣਾਵੀ ਜੁੰਲੇ ਦੱਸਿਆ ਜਾ ਰਿਹਾ ਹੈ ਉਹਨਾਂ ਮੰਗਾਂ ਦਾ ਹੱਲ ਨਾ ਹੁੰਦੇ ਵੇਖਦੇ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਗਿਆ ਮੈਨਿਜਮੈਟ ਵਲੋਂ ਵਿਭਾਗ ਨੂੰ ਖੋਰਾ ਲਗਾਉਂਦਿਆਂ ਕਿਲੋਮੀਟਰ ਸਕੀਮਾਂ ਬੱਸਾਂ ਜ਼ੋ ਵਿਭਾਗ ਦੀ ਲੁੱਟ ਕਰ ਰਹੀਆਂ ਸਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੀ ਪਬਲਿਕ ਦੀ ਸਹੂਲਤ ਨੂੰ ਦੇਖਦੇ ਹੋਏ ਅਤੇ ਪੰਜਾਬ ਦੇ ਨੋਜਵਾਨਾਂ ਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਅਤੇ ਵਿਭਾਗ ਦੇ ਨਿੱਜੀਕਰਣ ਨੂੰ ਰੋਕਣ ਦੇ ਲਈ ਯੂਨੀਅਨ ਵਲੋਂ ਸੰਘਰਸ਼ ਕੀਤਾ ਜਾ ਰਿਹਾ ਸੀ,ਸਰਕਾਰ ਵੱਲੋਂ ਆਗੂਆਂ ਨੂੰ ਘਰਾਂ ਤੋਂ ਡਟੇਨ ਕੀਤਾ ਗਿਆ ਤੇ ਮੁਲਾਜ਼ਮਾਂ ਨੂੰ ਉਕਸਾਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਤੇ ਨਜਾਇਜ਼ ਤੌਰ ਤੇ 307 ਜਿਹੀ ਧਰਾਵਾਂ ਲਗਾ ਕੇ ਪਰਚੇ ਦਰਜ਼ ਕੀਤੇ ਗਏ ਜਦੋਂ ਕਿ ਉਹ ਕੋਈ ਅਪਰਾਧੀ ਨਹੀਂ ਸਨ ਉਹ ਵਿਭਾਗ ਦੇ ਵਿੱਚ ਨੋਕਰੀ ਕਰਦੇ ਇੱਕ ਮੁਲਾਜ਼ਮ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਤੰਤਰ ਦਾ ਘਾਂਣ ਤੇ ਆਪਣੀਆਂ ਸ਼ਾਮ ਦੰਡ ਭੇਦ ਦੀ ਪਾਲਸੀ ਦੇ ਰਾਹੀਂ ਟਰਾਂਸਪੋਰਟ ਕਾਮਿਆਂ ਤੇ ਅਤਿਆਚਾਰ ਕਰ ਰਹੀ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਸ਼ੋਸਣ ਕਰ ਰਹੀ ਹੈ ਇੱਥੋਂ ਤੱਕ ਕੀ ਮੀਡੀਆ ਅਤੇ ਪੰਜਾਬ ਦੇ ਕਿਸਾਨ ਤੇ ਪਰਚੇ ਦਰਜ਼ ਕਰਕੇ ਅਜ਼ਾਦ ਦੇਸ਼ ਵਿੱਚ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ।
ਸੂਬਾ ਸੀ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੂਬਾ ਜੁਆਇਟ ਸਕੱਤਰ ਜਗਤਾਰ ਸਿੰਘ, ਜਲੋਰ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਦੇ ਟਰਾਂਸਪੋਰਟ ਮੁਲਾਜ਼ਮਾਂ ਨੂੰ ਨਜਾਇਜ਼ ਧਰਾਵਾਂ ਤਹਿਤ ਪਰਚੇ ਦਰਜ ਕਰਕੇ ਜੇਲਾਂ ਵਿੱਚ ਬੰਦ ਕਰਕੇ ਵਰਕਰਾ ਦੀ ਅਵਾਜ਼ ਨੂੰ ਦਵਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਅੱਜ ਲਗਭਗ 3 ਮਹੀਨੇ ਬੀਤ ਚੁੱਕੇ ਹਨ ਅਜੇ ਵੀ 10 ਕਰਮਚਾਰੀ ਸੰਗਰੂਰ ਜੇਲ੍ਹ ਵਿੱਚ ਬੰਦ ਹਨ ਜਦੋਂ ਕਿ ਮੁਲਾਜਮ ਆਪਣਾ ਰੋਜ਼ਗਾਰ ਪੱਕਾ ਕਰਵਾਉਣ ਅਤੇ ਵਿਭਾਗ ਦਾ ਹੋ ਰਹੇ ਨਿੱਜੀਕਾਰਣ ਨੂੰ ਰੋਕਣ ਦੇ ਲਈ ਪੰਜਾਬ ਦੇ ਨੋਜਵਾਨਾਂ ਦਾ ਰੋਜ਼ਗਾਰ ਬਚਾਉਣ ਦੇ ਲਈ ਅਤੇ ਪੰਜਾਬ ਦੀ ਪਬਲਿਕ ਦੀ ਸਹੂਲਤ ਦੇ ਲਈ ਨਵੀਆਂ ਵਿਭਾਗ ਦੀਆਂ ਬੱਸਾਂ ਦੀ ਮੰਗ ਕਰ ਰਹੇ ਸੀ ,ਸਰਕਾਰ ਮੰਗਾ ਦਾ ਹੱਲ ਕਰਨ ਦੀ ਬਿਜਾਏ ਪਰਚਿਆਂ ਦੇ ਜ਼ੋਰ ਧਰਨੇ ਮੁਜਾਹਾਰੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋ ਕਿ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਬਿਆਨ ਦਿੰਦੀ ਸੀ ਕਿ ਪੰਜਾਬ ਦੇ ਵਿੱਚ ਕੋਈ ਧਰਨਾ ਨਹੀਂ ਲੱਗੇਗਾ ਤੇ ਹਰ ਮੁਸ਼ਕਿਲ ਦਾ ਹੱਲ ਹੋਵੇਗਾ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਪਰਚੇ ਦਰਜ ਕਰਕੇ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਇਸ ਦੇ ਵਿਰੋਧ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਸਰਕਾਰ ਦੀਆਂ ਸਿਆਸੀ ਰੈਲੀਆਂ ਵਿੱਚ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਹੁਣ ਤੱਕ ਹੋਏ ਅੱਤਿਆਚਾਰ ਨੂੰ ਦੱਸਣ ਲਈ ਮੀਡੀਆ ਦੀ ਹਾਜ਼ਰੀ ਵਿੱਚ 04 ਮਾਰਚ 2026 ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕੰਨਫਰੈਸ ਕੀਤੀ ਜਾਵੇਗੀ,06 ਮਾਰਚ ਨੂੰ ਸਮੂੰਹ ਡਿਪੂਆਂ ਦੇ ਗੇਟ ਤੇ ਰੈਲੀਆ ਕਰਨਗੇ,ਅਤੇ ਵਿਧਾਨ ਸਭਾ ਇਜ਼ਲਾਸ ਨੂੰ ਮੁੱਖ ਰੱਖਦਿਆਂ ਕੀਤੇ ਵਾਅਦੇ ਯਾਦ ਦੁਆਉਣ ਲਈ ਪੰਜਾਬ ਦੇ ਸਮੂੰਹ MLA ਨੂੰ ਮੰਗ ਪੱਤਰ ਦਿੱਤੇ ਜਾਣਗੇ,09 ਮਾਰਚ ਤੋਂ ਚੰਡੀਗੜ੍ਹ ਅਤੇ ਸੰਗਰੂਰ ਵਿਖੇ ਵਿਧਾਨ ਸਭਾ ਬਜ਼ਟ ਸ਼ੈਸ਼ਨ ਨੂੰ ਮੁੱਖ ਰੱਖਦੇ ਹੋਏ ਗੁੰਗੀ ਬੋਲੀ ਸਰਕਾਰ ਨੂੰ ਸੁਣਾਉਣ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਜੇਕਰ ਸਰਕਾਰ ਵੱਲੋਂ ਕੋਈ ਵੀ ਵਧੀਕੀ ਕੀਤੀ ਗਈ ਤਾਂ ਤੁਰੰਤ ਤੌਰ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਅਤੇ ਜੇਲ੍ਹ ਵਿੱਚ ਬੰਦ ਸਾਥੀਆਂ ਨੂੰ ਰਿਹਾਈ ਨਾ ਦਿੱਤੀ ਗਈ ਤਾਂ ਮਜਬੂਰਨ ਵੱਡੇ ਸੰਘਰਸ਼ ਕੀਤੇ ਜਾਣਗੇ। ਇਸ ਮੋਕੇ ਮੀਟਿੰਗ ਵਿੱਚ ਸੂਬਾ ਕੈਸ਼ੀਅਰ ਬਲਜੀਤ ਸਿੰਘ, ਸੀ ਮੀਤ ਪ੍ਰਧਾਨ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੰਨੂ, ਰਣਜੀਤ ਸਿੰਘ, ਭਗਤ ਸਿੰਘ, ਉਡੀਕ ਚੰਦ,ਦਲਵਿੰਦਰ ਸਿੰਘ, ਜਤਿੰਦਰ ਸਿੰਘ ਦੀਦਾਰਗੜ੍ਹ, ਜਗਦੀਸ਼ਵਰ ਚੰਦਰ, ਹਰਜਿੰਦਰ ਸਿੰਘ, ਨਿਰਪਾਲ ਸਿੰਘ, ਸਰਬਜੀਤ ਸਿੰਘ ਭੁੱਲਰ, ਰੋਹੀ ਰਾਮ ਸਮੇਤ ਵੱਖ ਡਿਪੂ ਕਮੇਟੀਆਂ ਦੇ ਆਗੂ ਹਾਜ਼ਰ ਹੋਏ