logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਾਇਨਜ਼ ਕਲੱਬ ਫਰੀਦਕੋਟ ਦੀ ਹੋਈ ਸਾਲ 2026-27 ਦੀ ਕਾਜਜਕਰਨੀ ਦੀ ਚੋਣ



ਫਰੀਦਕੋਟ 2.3.26(ਨਾਇਬ ਰਾਜ)



-ਗਿਰੀਸ਼ ਸੁਖੀਜਾ ਪ੍ਰਧਾਨ, ਬਲਤੇਜ ਸਿੰਘ ਤੇਜੀ ਜੌੜਾ ਸਕੱਤਰ ਤੇ ਦਵਿੰਦਰ ਧੀਂਗੜਾ ਬਣੇ ਕੈਸ਼ੀਅਰ- ਰਜਨੀਸ਼ ਗਰੋਵਰ

ਪਿਛਲੇ ਦਿਨੀਂ ਸਥਾਨਕ ਲਾਇਨ ਭਵਨ ਆਦਰਸ਼ ਨਗਰ ਫਰੀਦਕੋਟ ਵਿਖੇ ਲਾਇਨਜ਼ ਕਲੱਬ ਫਰੀਦਕੋਟ ਦੀ ਸਾਲ 2026-27 ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਲਾਇਨਜ਼ ਕਲੱਬਾਂ ਦੇ ਡਿਪਟੀ ਗਵਰਨਰ ਰਜਨੀਸ਼ ਗਰੋਵਰ ਅਤੇ ਲਾਇਨਜ਼ ਕਲੱਬ ਫਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਕਲੱਬ ਦੀ ਪ੍ਰੰਪਰਾ ਅਨੁਸਾਰ ਮੀਟਿੰਗ ਦੀ ਸ਼ੁਰੂਆਤ ਸੰਜੀਵ ਕੁਮਾਰ ਨੇ ਪ੍ਰਾਥਨਾ ਨਾਲ ਕੀਤੀ।ਇਸ ਮੌਕੇ ਡਿਪਟੀ ਗਵਰਨਰ ਰਜਨੀਸ਼ ਗਰੋਵਰ ਨੇ ਕਿਹਾ ਅੱਖਾਂ ਦੇ ਕੈਂਪ ਵਿੱਚ ਅੱਖਾਂ ਦੀ ਜਾਂਚ ਤੇ ਮੁਫਤ ਲੈਨਜ਼ ਪਾਉਣ ਵਿਚ ਜਿੰਨਾਂ ਮੈਬਰ ਨੇ ਆਪਣਾ ਸਹਿਯੋਗ ਦਿੱਤਾ ਨੂੰ ਸਨਮਾਨਿਤ ਕੀਤਾ ਗਿਆ ਜਿੰਨਾ ਵਿੱਚ ਕਰਮਿੰਦਰ ਸਿੰਘ ਬਿੱਟੂ ਗਿੱਲ, ਸੰਜੀਵ ਕੁਮਾਰ ਤੇ ਗਿਰੀਸ਼ ਸੁਖੀਜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਿਤ ਗੁਪਤਾ ਕਲੱਬ ਪ੍ਰਧਾਨ ਨੇ ਸਾਲ 2025-26 ਦੌਰਾਨ ਜੋ ਕੰਮ/ ਪ੍ਰੋਜੈਕਟ ਕੀਤੇ ਗਏ ਉਹਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਦੱਸਿਆ। ਬਿਕਰਮਜੀਤ ਸਿੰਘ ਢਿੱਲੋਂ ਵੱਲੋ ਕਲੱਬ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਨਵੀਂ ਟੀਮ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਉਸ ਮੁਤਾਬਕ ਗਿਰੀਸ਼ ਸੁਖੀਜਾ ਪ੍ਰਧਾਨ, ਬਲਤੇਜ ਸਿੰਘ ਤੇਜੀ ਜੌੜਾ ਸਕੱਤਰ, ਦਵਿੰਦਰ ਧੀਂਗੜਾ ਕੈਸ਼ੀਅਰ ਅਤੇ ਅਨੁਜ ਗੁਪਤਾ ਪੀ.ਆਰ.ੳ, ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ, ਮੀਤ ਪ੍ਰਧਾਨ ਬਿਕਰਮਜੀਤ ਸਿੰਘ ਢਿੱਲੋਂ ਨੂੰ ਚੁਣਿਆ ਗਿਆ। ਕਲੱਬ ਦੇ ਸਾਲ 2026-27 ਲਈ ਨਵਗਠਿਤ ਪ੍ਰਧਾਨ ਗਿਰੀਸ਼ ਸੁਖੀਜਾ ਤੇ ਬਲਤੇਜ ਸਿੰਘ ਤੇਜੀ ਨੇ ਸਾਰਿਆ ਦਾ ਚੋਣ ਸਰਬਸੰਮਤੀ ਹੋਣ ਤੇ ਧੰਨਵਾਦ ਕਰਦਿਆ ਕਿਹਾ ਕਿ ਉਹ ਸਾਰੇ ਕਲੱਬ ਮੈਬਰਾਂ ਨੂੰ ਨਾਲ ਲੈ ਕੇ ਚੱਲਣ ਗਏ ਅਤੇ ਤਨੋਂ ਮਨੋਂ ਭਵਿੱਖ ਵਿੱਚ ਕਲੱਬ ਵਿੱਚ ਲਾਏ ਜਾਣ ਵਾਲੇ ਪ੍ਰੋਜੈਕਟਾਂ ਨੂੰ ਨਿਭਾਉਣ ਵਿੱਚ ਪੂਰਨ ਸੁਹਿਰਦਤਾ ਨਾਲ ਕਰਨ ਲਈ ਵਚਨਬੱਧ ਰਹਾਂਗੇ। ਮੀਟਿੰਗ ਦੀ ਸਮਾਪਤੀ ਤੇ ਆਏ ਹੋਏ ਮੈਂਬਰਾਂ ਨੇ ਡਿਨਰ ਦਾ ਆਨੰਦ ਮਾਣਿਆ।

7
639 views

Comment