ਸਰਕਾਰੀ ਹਾਈ ਸਕੂਲ ਡੱਲੇ ਵਾਲਾ ਵਿਖੇ "ਵੇਸਟ ਟੂ ਵੈਲਥ " ਵਿਸ਼ੇ ਤੇ ਵਰਕਸ਼ਾਪ ਲਗਾਈ:
ਫਰੀਦਕੋਟ 28.02.26(ਨਾਇਬ ਰਾਜ)
ਸਰਕਾਰੀ ਹਾਈ ਸਕੂਲ ਡੱਲੇ ਵਾਲਾ ਵਿਖੇ ਸਕੂਲ ਦੀ ਜੈਸਮੀਨ ਈਕੋ ਕਲੱਬ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ "ਵੇਸਟ ਟੂ ਵੈਲਥ " ਵਿਸ਼ੇ ਤੇ ਇੱਕ ਵਰਕਸ਼ਾਪ ਸਕੂਲ ਮੁਖੀ ਸ ਜਸਵਿੰਦਰ ਸਿੰਘ ਕੈਂਥ ਦੀ ਸਰਪ੍ਰਸਤੀ ਹੇਠ ਸ਼੍ਰੀਮਤੀ ਮੋਨਿਕਾ ਮਹਿਤਾ ਦੀ ਦੇਖ ਰੇਖ ਹੇਠ ਆਏ ਈਕੋ ਕਲੱਬ ਦੇ ਇੰਚਾਰਜ ਸ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪ੍ਰਭਾਵਸ਼ਾਲੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਸਕੂਲ ਦੇ 6 ਵੀਂ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿੰਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਸਨ।ਇਸ ਵਰਕਸ਼ਾਪ ਵਿੱਚ ਰੀਸੋਰਸ ਪਰਸਨ ਦੇ ਤੌਰ ਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਪਹੁੰਚੇ ।ਇਸ ਵਰਕਸ਼ਾਪ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ।ਬੱਚੇ ਅਤੇ ਉਹਨਾਂ ਦੇ ਮਾਪੇ ਆਪਣੇ ਆਪਣੇ ਘਰਾਂ ਤੋਂ ਪੁਰਾਣੇ ਕਪੜੇ ਅਤੇ ਹੋਰ ਘਰਾਂ ਵਿੱਚ ਪਿਆ ਫਾਲਤੂ ਸਮਾਨ ਲਏ ਕੇ ਆਏ ਸਨ।ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵੇਸਟ ਮਟੀਰਿਅਲ ਤੋਂ ਤਰ੍ਹਾਂ ਤਰਾਂ ਦਾ ਸਮਾਨ ਤਿਆਰ ਕਰਨਾ ਸਿਖਾਇਆ ਜਿਸ ਵਿੱਚ ਪਰਸ,ਫੁੱਟ ਮੈਟ ,ਖਿਲੌਣੇ ਅਤੇ ਸਜਾਵਟੀ ਸਮਾਨ ਤਿਆਰ ਕਰਨਾ ਸਿਖਾਇਆ ਤਾਂ ਜੌ ਇਸ ਆਪਣੇ ਘਰਾਂ ਵਿੱਚ ਪਏਫਾਲਤੂ ਸਮਾਨ ਤੋਂ ਚੀਜ਼ਾਂ ਤਿਆਰ ਕਰਕੇ ਵੇਚ ਸਕਣ ਦੇ ਕਾਬਲ ਹੋ ਜਾਣ।ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਇਸ ਵਰਕਸ਼ਾਪ ਵਿੱਚ ਢੂੰਘੀ ਦਿਲਚਸਪੀ ਦਿਖਾਈ।ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਹਰੇਕ ਭਾਗੀਦਾਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਵਰਕਸ਼ਾਪ ਸਫਲਪੂਰਵਕ ਨੇਪਰੇ ਚਾੜਨ ਲਈ ਸਕੂਲ ਅਧਿਆਪਕ ਗੁਰਮੇਲ ਸਿੰਘ ਅਤੇ ਵਿਜੇ ਕੁਮਾਰ ਨੇ ਵੀ ਸਹਿਯੋਗ ਦਿੱਤਾ।