ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ 2027 ਵਿਧਾਨ ਸਭਾ ਚੋਣਾਂ ਲਈ ਨੌਜਵਾਨਾਂ ਨੂੰ ਮੌਕਾ ਦੇਣ ਦਾ ਐਲਾਨ
ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ 2027 ਵਿਧਾਨ ਸਭਾ ਚੋਣਾਂ ਲਈ ਨੌਜਵਾਨਾਂ ਨੂੰ ਮੌਕਾ ਦੇਣ ਦਾ ਐਲਾਨ
ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡਾ ਫੈਸਲਾ ਲੈਂਦੇ ਹੋਏ ਨੌਜਵਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਕੌਮੀ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਸੋਚ, ਨਵਾਂ ਜੋਸ਼ ਅਤੇ ਸਾਫ ਸੁਥਰੀ ਨੀਅਤ ਵਾਲੇ ਨੌਜਵਾਨ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ ਹਮੇਸ਼ਾਂ ਲੋਕਲ ਮੁੱਦਿਆਂ ਨੂੰ ਤਰਜੀਹ ਦਿੰਦਾ ਆਇਆ ਹੈ ਅਤੇ 2027 ਦੀਆਂ ਚੋਣਾਂ ਵੀ ਪੰਜਾਬ ਦੇ ਅਸਲੀ ਮਸਲਿਆਂ — ਬੇਰੁਜ਼ਗਾਰੀ, ਨਸ਼ੇ ਦੀ ਸਮੱਸਿਆ, ਕਿਸਾਨਾਂ ਦੀਆਂ ਮੁਸ਼ਕਲਾਂ, ਛੋਟੇ ਕਾਰੋਬਾਰੀਆਂ ਦੀ ਪਰੇਸ਼ਾਨੀ ਅਤੇ ਸਿੱਖਿਆ-ਸਿਹਤ ਪ੍ਰਣਾਲੀ ਦੀਆਂ ਖਾਮੀਆਂ — ਦੇ ਆਧਾਰ ‘ਤੇ ਲੜੀ ਜਾਣਗੀਆਂ।
ਗੁਰਸੇਵਕ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਾਰਟੀ ਨਾਲ ਜੁੜ ਕੇ ਪੰਜਾਬ ਦੀ ਨਵੀਂ ਤਸਵੀਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮੋਰਚਾ ਨੌਜਵਾਨਾਂ ਨੂੰ ਸਿਰਫ਼ ਮੈਂਬਰਸ਼ਿਪ ਹੀ ਨਹੀਂ, ਸਗੋਂ ਨੇਤ੍ਰਿਤਵ ਦੇ ਅਸਲੀ ਮੌਕੇ ਵੀ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਕਿਹਾ, “ਸਾਡਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਤੋਂ ਮੁਕਤ ਕਰਕੇ ਵਿਕਾਸ ਦੀ ਰਾਹ ‘ਤੇ ਲੈ ਕੇ ਜਾਣਾ ਹੈ। ਨੌਜਵਾਨ ਹੀ ਪੰਜਾਬ ਦਾ ਭਵਿੱਖ ਹਨ ਅਤੇ ਹੁਣ ਉਹਨਾਂ ਨੂੰ ਅੱਗੇ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।”