logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਧਿਆਪਕਾਂ ਦੀ ਬਲਾਕ ਪੱਧਰੀ ਟੀਐਲਐਮ ਵਰਕਸ਼ਾਪ ਸਰਕਾਰੀ ਪ੍ਰਾਇਮਰੀ ਸਕੂਲ ਰੰਗੜਪਿੰਡੀ ਵਿੱਚ ਲਗਾਈ

ਗੁਰਦਾਸਪੁਰ 28ਫਰਵਰੀ
ਬੀਤੇ ਦਿਨੀ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਂਗਲਾ ਸ੍ਰੀ ਨਰੇਸ਼ ਪਨਿਆੜ ਜੀ ਦੀ ਰਹਿਨੁਮਾਈ ਹੇਠ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਸਿੱਖਣ ਸਹਾਇਕ ਸਮਗਰੀ ਨੂੰ ਤਿਆਰ ਕਰਵਾਉਣ ਲਈ ਇੱਕ ਵਰਕਸ਼ਾਪ ਪ੍ਰਥਮ ਦੇ ਜਿਲ੍ਹਾ ਕੁਆਰਡੀਨੇਟਰ ਅਤੇ ਸਹਾਇਕ ਜ਼ਿਲ੍ਹਾ ਕੁਆਰਡੀਨੇਟਰਾਂ ਵੱਲੋਂ ਲਗਾਈ ਗਈ ਜਿਸ ਵਿੱਚ ਬਲਾਕ ਦੇ ਚਾਰ ਸੈਂਟਰ ਬਾਹਮਣੀ ਸੈਂਟਰ, ਬਹਿਰਾਮਪੁਰ ਸੈਂਟਰ, ਮਰਾੜਾ ਅਤੇ ਸੈਂਟਰ ਕਾਹਨਾ ਦੇ ਅਧਿਆਪਕਾਂ ਨੇ ਭਾਗ ਲਿਆ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਸਮੇਂ ਦੇ ਹਾਣੀ ਬਣਨ ਵਾਸਤੇ ਅਜਿਹੀਆਂ ਵਰਕਸ਼ਾਪਾਂ ਸਮੇਂ ਸਮੇਂ ਤੇ ਲੱਗਦੀਆਂ ਰਹਿਣੀਆਂ ਚਾਹੀਦੀਆਂ ਹਨ ਉਹਨਾਂ ਕਿਹਾ ਕਿ ਵਰਕਸ਼ਾਪ ਅਧਿਆਪਕਾਂ ਲਈ ਇੱਕ ਸਿਖਲਾਈ ਪ੍ਰਕਿਰਿਆ ਹੈ ਜਿਸ ਵਿੱਚ ਘੱਟ ਲਾਗਤ ਜਾਂ ਬਿਨਾਂ ਲਾਗਤ ਵਾਲੀ ਸਮਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ ਸਿਖਾਉਣ ਵਾਲੀ ਸਮਗਰੀ ਤਿਆਰ ਕਰਨੀ ਸਿਖਾਈ ਜਾਂਦੀ ਹੈ ਇਸ ਦਾ ਮੁੱਖ ਮਕਸਦ ਸਿੱਖਿਆ ਨੂੰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ l ਰਿਸੋਰਸ ਪਰਸਨ ਪ੍ਰਥਮ ਸਹਾਇਕ ਜ਼ਿਲ੍ਹਾ ਕੁਆਰਡੀਨੇਟਰ ਸੁਨੀਤਾ ਦੇਵੀ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪ੍ਰਥਮ ਮਿਸ ਮਧੂ ਨੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰਚਨਾਤਮਕ ਅਤੇ ਖੇਡ ਖੇਡ ਵਿੱਚ ਸਿੱਖਣ ਵਾਲੀ ਸਮਗਰੀ ਬਣਾਉਣ ਲਈ ਪ੍ਰੇਰਤ ਕਰਕੇ ਸਿੱਖਿਆ ਨੂੰ ਸਰਲ ਬਣਾਉਣਾ ਹੈ ਉਹਨਾਂ ਦੱਸਿਆ ਕਿ ਪੜ੍ਹਾਈ ਨੂੰ ਬੋਰਿੰਗ ਹੋਣ ਦੀ ਬਜਾਏ ਮਨੋਰੰਜਨ ਬਣਾ ਕੇ ਬੱਚਿਆਂ ਦੀ ਜਮਾਤ ਵਿੱਚ ਦਿਲਚਸਪੀ ਵਧਾਈ ਜਾ ਸਕਦੀ ਹੈ ਬਲਾਕ ਰੀਸੋਰਸ ਪਰਸਨ ਮਨਜੀਤ ਸਿੰਘ ਨੇ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਇਸ ਮੌਕੇ ਬਲਾਕ ਰਿਸੋਰਸ ਪਰਸਨ ਸਮਿਤ ਮਹਾਜਨ, ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ, ਹਰਮਨ ਪ੍ਰੀਤ ਸਿੰਘ ,ਹਰਜੀਤ ਸਿੰਘ, ਰਣਜੀਤ ਸਿੰਘ ਅੰਜੂ ਬਾਲਾ ਹੈਡ ਟੀਚਰ ਕੁਲਬੀਰ ਕੌਰ ,ਜਸਵੰਤ ਕੌਰ, ਸੀਮਾ ,ਨਵ ਕਿਰਨ ਪਸਿਆਲ , ਕੁਲਬੀਰ ਚੌਤਰਾ ਰਮਨ ਚੌਧਰੀ, ਵਰਿੰਦਰ ਕੁਮਾਰ ਦਬੁਰਜੀ, ਮਨਪ੍ਰੀਤ ਸਿੰਘ ਅਤੇ ਮਮਤਾ ਦੇਵੀ ਗਗਨ ਹਾਂਡਾ ਆਦਿ ਹਾਜ਼ਰ ਸਨ l

143
4068 views

Comment