logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪ੍ਰਭ ਆਸਰਾ ਦੇ ਖਿਡਾਰੀਆਂ ਨੇ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਲਈ ਜਿੱਤਿਆ ਗੋਲਡ ਮੈਡਲ 🥇

ਪਹਿਲੀ ਵਾਰ Special Olympics Bharat ਵੱਲੋਂ ਫਰੀਦਾਬਾਦ (22–26 ਫਰਵਰੀ 2026) ਵਿੱਚ ਕਰਵਾਈ ਗਈ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਸੀਨੀਅਰ ਮਿਕਸ ਟੀਮ ਨੇ ਸੋਨੇ ਦਾ ਤਮਗਾ ਜਿੱਤਿਆ ਅਤੇ ਸੱਬ ਜੂਨੀਅਰ ਟੀਮ ਨੇ ਬ੍ਰੋਨਜ਼ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

Prabh Aasra ਦੇ ਮੁਖੀ ਭਾਈ ਸ਼ਮਸ਼ੇਰ ਸਿੰਘ ਜੀ ਨੇ ਦੱਸਿਆ ਕਿ ਸੰਸਥਾ ਦੇ ਸਪੈਸ਼ਲ ਅਤੇ ਨੌਰਮਲ ਬੱਚਿਆਂ ਨੂੰ ਇਸ ਮੁਕਾਬਲੇ ਲਈ ਲਗਾਤਾਰ ਖ਼ਾਸ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਬੀਬੀ ਰਾਜਿੰਦਰ ਕੌਰ ਖੁਦ ਰੋਜ਼ਾਨਾ ਟ੍ਰੇਨਿੰਗ ਵਿੱਚ ਸ਼ਾਮਲ ਹੁੰਦੇ ਸਨ

ਪੰਜਾਬ ਦੀ ਟੀਮ ਵੱਲੋ ਖੇਡਦੇ ਹੋਏ ਸੰਸਥਾ ਦੀ ਬੱਚੀ ਪੂਜਾ ਨੇ ਸੋਨਾ, ਏਕਮਵੀਰ ਸਿੰਘ ਨੇ ਕਾਂਸੀ ਅਤੇ ਸਬ-ਜੂਨੀਅਰ ਮਿਕਸਡ ਟੀਮ ਵਿੱਚ ਜਗਜੀਵਨ ਨੇ ਬ੍ਰੋਨਜ਼ ਮੈਡਲ ਜਿੱਤਿਆ।

ਇਸ ਜਿੱਤ ਵਿੱਚ ਅਮਰਜੀਤ ਸਿੰਘ, ਕਿਰਨਵੀਰ ਕੌਰ, ਪਰਵੀਨ, ਨਿੱਕੀ ਅਤੇ ਸੁਖਪ੍ਰੀਤ ਸਿੰਘ ਪ੍ਰਭ ਆਸਰਾ ਕੁਰਾਲੀ ਦੇ ਬੱਚਿਆ ਵੱਲੋ ਅਤੇ ਅਮਨਦੀਪ ਕੌਰ (ਆਤਮ ਸੁਖ ਸਕੂਲ, ਹੁਸਿਆਰਪੁਰ ) ਦੀ ਬੱਚੀ ਵੱਲੋ ਅਹਿਮ ਭੂਮਿਕਾ ਨਿਭਾਈ,

ਟੀਮ ਦੀ ਇਸ ਕਾਮਯਾਬੀ ਵਿੱਚ ਕੋਚ ਬੀਬੀ ਰਾਜਿੰਦਰ ਕੌਰ, ਦਰਸ਼ਨ ਸਿੰਘ, ਸਿਮਰਨ ਕੌਰ ਅਤੇ ਪਵਨ ਸਿੰਘ ਦੀ ਰਹਿਨੁਮਾਈ ਅਹਿਮ ਰਹੀ।

ਬੱਚਿਆਂ ਦੇ ਪੰਜਾਬ ਵਾਪਸੀ ‘ਤੇ ਉਨ੍ਹਾਂ ਦਾ ਗਰਮਜੋਸ਼ੀ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

0
0 views

Comment