ਅਦਾਲਤਾਂ ਨੂੰ ਜਿੰਦੇ ਲਾ ਦਿਓ,ਜੇ ਸਾਰੇ ਫੈਸਲੇ ਭਾਰਤ ਦੀਆਂ ਫੋਰਸਾਂ ਨੇ ਹੀ ਕਰਨੇ ਨੇ ਇਹ ਝੂਠੀਆਂ ਕਹਾਣੀਆਂ ਹੋਰ ਸਹਣ ਨਹੀਂ ਕਰਨੀਆ
. ਉਠੋ ਹਰ ਕੋਈ ਬੋਲੋ ਤੇ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਨੌਜਵਾਨੋ ਇਹ ਸਰਕਾਰਾਂ ਬਖਸ਼ੀਦੀਆਂ ਕਿਸੇ ਨੂੰ ਨਹੀਂ ਬਲੀ ਤੁਹਾਡੀ ਵੀ ਲਈ ਲੈਣੀ ਹੈ, ਸਿਆਣੇ ਕਹਿੰਦੇ ਨੇ ਜ਼ੁਲਮ ਕਰਨ ਵਾਲੇ ਨਾਲੋਂ ਜੁਲਮ ਦੇ ਖਿਲਾਫ ਬੋਲਣ ਦੀ ਬਜਾਏ ਚੁੱਪ ਰਹਿਣ ਵਾਲਾ ਵੀ ਉਨਾ ਹੀ ਭਾਗੀਦਾਰ ਹੁੰਦਾ ਹੈ ਪੁਲਿਸ ਵਾਲਿਆਂ ਨੇ ਰਣਜੀਤ ਸਿੰਘ ਨੂੰ ਗੋਲੀਆਂ ਮਾਰੀਆਂ ਉਹਨਾਂ ਦੇ ਨਾਲ ਜਿੰਨੀ ਟੀਮ ਸੀ ਉਹ ਸਭ ਦੋਸ਼ੀ ਨੇ ਤੇ ਜਿਨਾਂ ਪੁਲਿਸ ਮੁਲਜਮਾਂ ਨੂੰ ਪਤਾ ਹੈ ਇਹ ਐਨਕਾਊਂਟਰ ਫੇਕ ਹੈ ਉਹ ਨੌਕਰੀ ਬਚਾਉਣ ਦੇ ਲਈ ਨਾ ਬੋਲੇ ਤਾ...ਪਰ ਇੱਕ ਗੱਲ ਯਾਦ ਰੱਖਿਓ ਇਸ ਭਾਰਤੀ ਸਿਸਟਮ ਵਿੱਚ ਕੋਈ ਇਨਸਾਫ ਨਾ ਹੋਵੇ ਪਰ ਉਸ ਅਕਾਲ ਪੁਰਖ ਦੇ ਘਰ ਇਨਸਾਫ ਜਰੂਰ ਹੁੰਦਾ ਹੈ ਤੇ ਪਿਛਲੇ ਫੇਕ ਇਨਕਾਊਂਟਰਾਂ ਦੀ ਗਵਾਹੀ ਸਮਾਂ ਭਰਦਾ ਹੈ ਕਿ ਪੁਲਿਸ ਅਫਸਰਾਂ ਦੇ ਨਾਲ ਕੀ ਕੁਝ ਹੋਇਆ ਇਹਨਾਂ ਮਾਵਾਂ ਦੀ ਹਾਂਅ ਤੁਹਾਨੂੰ ਜਰੂਰ ਲੱਗੇਗੀ ਰੱਬ ਕਿਸੇ ਨੂੰ ਬਖਸ਼ਦਾ ਨਹੀਂ... ਤੁਹਾਡੀਆਂ ਔਲਾਦਾਂ ਤੁਹਾਡਾ ਪਰਿਵਾਰ ਨੂੰ ਇਨਾ ਮਾਵਾਂ ਦੀ ਹਾਅ ਲੱਗੇਗੀ ਤੇ ਤੁਸੀਂ ਓਸ ਦਿਨ ਆਪਣੇ ਸਿਰ ਫੜ ਫੜਰੋਵੋ ਗੇ, ਰੋਣ ਤੋਂ ਇਲਾਵਾ ਤੁਹਾਡੇ ਕੋਲ ਕੋਈ ਚਾਰਾ ਨੀ ਬਚਣਾ। ਹਰ ਉਹ ਬੰਦਾ ਬੋਲੇ ਜੋ ਹੱਕਾਂ ਲਈ ਲੜਦਾ ਆ, ਜੇ ਅਸੀਂ ਤੁਸੀਂ ਨਾ ਬੋਲੇ ਤੇ ਰਣਜੀਤ ਸਿੰਘ ਤੋਂ ਪਹਿਲਾਂ ਤੇ ਬਾਅਦ ਵਿੱਚ ਇਹ ਕਤਲ ਭਾਰਤੀ ਫੋਰਸਾਂ ਵੱਲੋਂ ਜਾਰੀ ਰਹਿਣਗੇ ਇੰਨ੍ਹਾਂ ਨੂੰ ਨੱਥ ਪਾਉਣੀ ਪਵੇਗੀ, ਜਥੇਬੰਦੀਆਂ ਤਾਂ ਬੋਲਣ ਹੀ ਬੋਲਣ ਉਸ ਤੋਂ ਇਲਾਵਾ ਹਰ ਪਿੰਡ ਦੀਆਂ ਪੰਚਾਇਤਾਂ ਸਭਾ ਸੁਸਾਇਟੀਆਂ ਬੀਬੀਆਂ ਭੈਣਾਂ ਹਰ ਕੋਈ ਆਪਣੇ ਆਪਣੇ ਮਾਧਿਅਮ ਰਾਹੀਂ ਬੋਲੋ ਤਾਂ ਜੋ ਸਰਕਾਰਾਂ ਸੋਚਣ ਲਈ ਮਜਬੂਰ ਹੋਣ ਤੇ ਇਹ ਕਤਲੋਗਾਰਤ ਨੂੰ ਰੋਕ ਲੱਗੇ, ਨਹੀਂ ਤਾਂ ਕੱਲ ਆਪਣੇ ਪੁੱਤ ਭਰਾ ਚਾਚੇ ਤਾਏ ਦੀ ਫੇਕ ਇਨਕਾਊਂਟਰ ਦੀ ਇਹ ਖਬਰ ਸੁਣਨ ਲਈ ਆਪਣੇ ਕੰਨ ਤਿਆਰ ਰੱਖੋ 😭😭😭😭😭
🍳✍️ਹਰਬੰਸ ਸਿੰਘ ਸਲਾਹਕਾਰ
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪੰਜਾਬ
ਮੋਬਾਈਲ +918054400953