logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹੱਥੀ ਤਿਆਰ ਅਧਿਆਪਨ ਸਹਾਇਕ ਸਮੱਗਰੀ ਬਣਾਉਣ ਲਈ ਲਗਾਈ ਗਈ ਵਰਕਸ਼ਾਪ

ਗੁਰਦਾਸਪੁਰ 26ਫਰਵਰੀ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਕੂਲਾਂ ਨੂੰ ਗਰਾਂਟਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਜਿਸ ਤੋਂ ਅਧਿਆਪਕਾਂ ਨੇ ਆਪਣੇ ਅਧਿਆਪਨ ਨੂੰ ਵਧੀਆ ਕਰਨ ਵਾਸਤੇ ਉਸ ਤੋਂ ਅਧਿਆਪਨ ਸਹਾਇਕ ਸਮੱਗਰੀ ਤਿਆਰ ਕਰਨੀ ਹੁੰਦੀ ਹੈ l ਇਸੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਂਗਲਾ ਸ੍ਰੀ ਨਰੇਸ਼ ਪਨਿਆੜ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਅਤੇ ਉਹਨਾਂ ਦੀ ਟੀਮ ਨੇ ਬਲਾਕ ਦੋਰਾਂਗਲਾ ਦੇ ਵਿੱਚ ਪੈਂਦੇ ਚਾਰ ਸੈਂਟਰਾਂ ਸੈਂਟਰ ਗੰਜਾ , ਡੁੱਗਰੀ ,ਸੈਂਟਰ ,ਸੈਂਟਰ ਨੌਸ਼ਹਿਰਾ,ਸੈਂਟਰ ਵਜ਼ੀਰਪੁਰ ਦੇ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਅਧਿਆਪਨ ਸਹਾਇਕ ਸਮਗਰੀ ਤਿਆਰ ਕਰਨਾ ਦੀ ਟ੍ਰੇਨਿੰਗ ਦਾ ਆਯੋਜਨ ਸੈਂਟਰ ਪ੍ਰਾਇਮਰੀ ਸਕੂਲ ਗੰਜਾ ਵਿਖੇ ਕੀਤਾ l ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਟੀਐਲਐਮ ਵਰਕਸ਼ਾਪ ਅਧਿਆਪਕਾਂ ਲਈ ਆਯੋਜਿਤ ਕੀਤੀ ਜਾਣ ਵਾਲੀ ਇੱਕ ਸਿਖਲਾਈ ਪ੍ਰਕਿਰਿਆ ਹੈ ਜਿਸ ਵਿੱਚ ਘੱਟ ਲਾਗਤ ਜਾਂ ਬਿਨਾਂ ਲਾਗਤ ਵਾਲੀ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ ਸਿਖਾਉਣ ਵਾਲੀ ਸਮੱਗਰੀ ਤਿਆਰ ਕਰਨੀ ਸਿਖਾਈ ਜਾਂਦੀ ਹੈ ਜਿਸ ਦਾ ਮੁੱਖ ਮਕਸਦ ਸਿੱਖਿਆ ਨੂੰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ l ਹੁਣ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਧਿਆਪਕਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋ ਸਕੇ l ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਨੇ ਕਿਹਾ ਕਿ ਟੀ ਐਲ ਐਮ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰਚਨਾਤਮਕ ਅਤੇ ਖੇਡ ਖੇਡ ਵਿੱਚ ਸਿੱਖਣ ਵਾਲੀ ਸਮਗਰੀ ਬਣਾਉਣ ਲਈ ਪ੍ਰੇਰਿਤ ਕਰਕੇ ਸਿੱਖਿਆ ਨੂੰ ਸਰਲ ਬਣਾਉਣਾ ਹੈ ਉਹਨਾਂ ਦੱਸਿਆ ਕਿ ਆਲੇ ਦੁਆਲੇ ਦੀਆਂ ਟੁੱਟੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਕਰਕੇ ਵੀ ਅਧਿਆਪਨ ਸਹਾਇਕ ਸਮੱਗਰੀ ਬਣਾਈ ਜਾ ਸਕਦੀ ਹੈ ਜਿਸ ਨਾਲ ਪੜ੍ਹਾਈ ਬਣਾ ਕੇ ਬੱਚਿਆਂ ਦੀ ਜਮਾਤ ਵਿੱਚ ਦਿਲਚਸਪੀ ਵਧਾਈ ਜਾ ਸਕਦੀ ਹੈ ਉਹਨਾਂ ਕਿਹਾ ਕਿ ਇਸ ਵਰਕਸ਼ਾਪ ਨਾਲ ਅਧਿਆਪਕਾਂ ਵਿੱਚ ਨਵੇਂ ਅਤੇ ਨਵੀਨ ਵਿਚਾਰ ਪੈਦਾ ਕਰਕੇ ਉਨਾਂ ਦੇ ਸਿੱਖਣ ਕੌਸ਼ਲਾਂ ਵਿੱਚ ਵਾਧਾ ਕੀਤਾ ਗਿਆ ਹੈ l ਪ੍ਰਥਮ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਦੇਵੀ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੂਜਾ ਨੇ ਅਧਿਆਪਕਾਂ ਨੂੰ ਹੱਥੀ ਟੀ ਐਲ ਐਮ ਬਣਾਉਣ ਦੇ ਆਸਾਨ ਅਤੇ ਮਜ਼ੇਦਾਰ ਤਰੀਕੇ ਸਿਖਾਏ l ਇਸ ਮੌਕੇ ਸੈਂਟਰ ਹੈਡ ਟੀਚਰ ਗੰਜਾ ਅਤੁਲ ਮਹਾਜਨ, ਮੈਡਮ ਰਵਿੰਦਰ ਕੌਰ, ਮਨਜੀਤ ਕੌਰ, ਜੀਵਨ ਲਤਾ, ਹੀਰਾ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਕੁਮਾਰ ਅਮਨਦੀਪ ਸਿੰਘ ਬਲਵਿੰਦਰ ਕੁਮਾਰ ਅਤੇ ਬਲਵਿੰਦਰ ਕੌਰ ਹਾਜ਼ਰ ਸਨ

62
1761 views

Comment