logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਕੈਂਪ ਲਗਾ ਕੇ 57 ਮਰੀਜ਼ਾਂ ਦਾ ਚੈੱਕਅੱਪ ਕੀਤਾ



ਫ਼ਰੀਦਕੋਟ:25 ਫ਼ਰਵਰੀ26 ( ਨਾਇਬ ਰਾਜ)-

ਸਮਾਜ ਸੇਵਾ ਦੇ ਖੇਤਰ ’ਚ ਮੋਹਰੀ ਕੰਮ ਕਰਨ ਵਾਲੀ ਸੰਸਥਾ ਲਾਇਨਜ ਕਲੱਬ ਫਰੀਦਕੋਟ ਵਿਸ਼ਾਲ ਨੇ ਮਧੂ ਨਰਸਿੰਗ ਹੋਮ ਦੇ ਸਹਿਯੋਗ ਨਾਲ ਉਨ੍ਹਾਂ ਦੇ ਹਸਪਤਾਲ ਵਿਖੇ ਬੀ.ਐੱਮ.ਡੀ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਲਾਈਨ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪਾਸਟ ਡਿਸਟਿ੍ਰਕ ਗਵਰਨਰ ਲਾਈਨ ਇੰਜੀਨੀਅਰ ਰਾਜੀਵ ਗੋਇਲ ਰੂਪ ਸ਼ਾਮਲ ਹੋਏ। ਡਾ. ਸੰਜੀਵ ਗੋਇਲ ਨੇ ਮਰੀਜਾਂ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆ ਨੂੰ ਆਖਿਆ। ਇਸ ਮੌਕੇ ਮਧੂ ਨਰਸਿੰਗ ਹੋਮ ਦੇ ਡਾ. ਮਧੂ ਗੋਇਲ ਨੇ ਦੱਸਿਆ ਕਿ ਇਸ ਕੈਂਪ ’ਚ ਹੱਡੀਆਂ ਅੰਦਰ ਕੈਲਸ਼ੀਅਮ ਦੀ ਘਾਟ ਪਤਾ ਕਰਨ ਲਈ ਲਗਾਇਆ ਗਿਆ। ਇਸ ਕੈਂਪ ’ਚ ਦਿੱਲੀ ਤੋਂ ਆਏ ਗੁਜਿੰਦਰ ਚੌਹਾਨ ਨੇ ਸਾਰੇ ਮਰੀਜਾਂ ਦੀ ਜਾਂਚ ਕੀਤੀ ਤੇ ਉਨਾਂ ਨਾਲ ਆਏ ਮਿਸਟਰ ਕਰਨ ਨੇ ਸਭ ਨੂੰ ਦਵਾਈਆਂ ਮੁਫਤ ਦਿੱਤੀਆਂ। ਇਸ ਮੌਕੇ ਇੰਜੀ. ਰਜੀਵ ਗੋਇਲ ਨੇ ਕਿਹਾ ਕਿ ਇਹੋ ਜਿਹੇ ਕੈਂਪ ਹਰੇਕ ਕਲੱਬਾਂ ਨੂੰ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਹੀ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ। ਇਸ ਕੈਂਪ ’ਚ 57 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਡਾ.ਗੁਰਸੇਵਕ ਸਿੰਘ, ਸਵਰਨਜੀਤ ਸਿੰਘ ਗਿੱਲ, ਡਾ. ਜੁਗਰਾਜ ਸਿੰਘ, ਤਰਵਿੰਦਰ ਸਿੰਘ, ਦਿਲਦੀਪ ਸਿੰਘ ਪਟੇਲ, ਰਾਜੇਸ਼ ਧਿੰਗੜਾ, ਜਨਿੰਦਰ ਜੈਨ, ਜਗਜੀਤ ਧਿੰਗੜਾ, ਡਾ. ਵਿਕਾਸ ਜਿੰਦਲ, ਗੁਰਵਿੰਦਰ ਸਿੰਘ ਧਿੰਗੜਾ, ਰਾਜ ਕੁਮਾਰ ਗੁਪਤਾ ਤੇ ਹੋਰ ਕਲੱਬ ਮੈਂਬਰ ਮੌਜੂਦ ਸਨ।
ਫ਼ੋਟੋ:ਮਧੂ ਨਰਸਿੰਗ ਹੋਮ ਫ਼ਰੀਦਕੋਟ ਵਿਖੇ ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ ਕੈਂਪ ਦਾ ਦ੍ਰਿਸ਼।

0
12 views

Comment