logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਖਾਕੀ ਵਰਦੀ ਤੇ ਅਟੈਕ ਦਾ ਪਾਕਿਸਤਾਨੀ ਕੁਨੈਕਸ਼ਨ! ਗੁਰਦਾਸਪੁਰ ਵਿੱਚ ਪੁਲਿਸ ਮੁਲਾਜ਼ਮਾ ਦਾ ਕਤਲ ਕਰਨ ਵਾਲਿਆ ਦਾ ਅਜ ਤੜਕਸਾਰ ਐਨਕਾਊਂਟਰ! ਪੰਜਾਬ ਪੁਲਿਸ ਨੇ ਕਤਲ ਪਿੱਛੇ ਦੱਸਿਆ ਪਾਕਿਸਤਾਨੀ ਅੱਤਵਾਦੀ ਸਾਜਿਸ਼!

25-ਫਰਵਰੀ-2016(ਪਰਮਪ੍ਰੀਤ ਸਿੰਘ,ਪਟਿਆਲਾ)-:ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸਰਹੱਦ ਨੇੜੇ ਇੱਕ ਏਐਸਆਈ ਅਤੇ ਹੋਮਗਾਰਡ ਦੇ ਜਵਾਨ ਨੂੰ ਮਾਰਨ ਦੇ ਦੋਸ਼ੀ ਦੱਸੇ ਜਾਂਦੇ ਦੋ ਵਿਅਕਤੀਆਂ ਦੇ ਖਿਲਾਫ ਪੁਲਿਸ ਨੇ ਅੱਜ ਵੱਡਾ ਐਕਸ਼ਨ ਕੀਤਾ ਜਿਸ ਵਿੱਚ ਮੁਲਜ਼ਮ ਰਣਜੀਤ ਸਿੰਘ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ,ਇੱਥੇ ਦੱਸ ਦੇਈਏ ਕਿ ਇਹ ਮੁਲਜ਼ਮ ਐਨਕਾਉਂਟਰ ਦੌਰਾਨ ਗੰਭੀਰ ਰੂਪ ਵਿਚ ਜਖਮੀ ਹੋ ਗਏ ਸਨ ਤੇ ਜਿਨ੍ਹਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ !ਪੁਲਿਸ ਦੇ ਮੁਤਾਬਿਕ ਇੱਕ ਏਐਸਆਈ ਨੂੰ ਵੀ ਗੋਲੀ ਲੱਗੀ ਹੈ। ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਵਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮੁਲਜ਼ਮ ਪਾਕਿਸਤਾਨ ਬੈਠੀ ਏਜੰਸੀ ਆਈ ਐਸ ਆਈ ਦੇ ਸੰਪਰਕ ਵਿੱਚ ਸਨ ਤੇ ਕਾਤਲਾ ਨੂੰ ਪਾਕਿਸਤਾਨ ਵਲੋਂ ਸਪਾਂਸਰ ਕੀਤਾ ਗਿਆ ਸੀ!ਮੁਖ ਮੰਤਰੀ ਭਗਵੰਤ ਮਾਨ ਵਲੋ ਵੀ ਕਰੜੇ ਸਬਦਾ ਵਿੱਚ ਪਾਕਿਸਤਾਨ ਬੈਠੇ ਗੈਂਗਸਟਰਾ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਸਾਡੀ ਪੰਜਾਬ ਪੁਲਿਸ ਬਾਰਡਰ ਉਤੇ ਕੰਧ ਵਾਂਗ ਖੜੀ ਹੈ ਤੇ ਕਿਸੇ ਨੂੰ ਵੀ ਦੇਸ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ!

ਅਣਪਛਾਤੇ ਵਿਅਕਤੀਆਂ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤੇ ਜਾਣ ਮਗਰੋਂ ਜਾਂਚ ਏਜੰਸੀਆਂ ਤੇਜ਼ੀ ਨਾਲ ਕਾਤਲਾਂ ਦੇ ਖੁਰਾ ਖੋਜ ਲਾਉਣ ਦੀ ਕੋਸ਼ਿਸ਼ ਦੇ ਵਿੱਚ ਸਨ। ਜਿਸ ਤਰ੍ਹਾਂ ਮੋਬਾਇਲ ਟਾਵਰ ਦੀ ਲੋਕੇਸ਼ਨ ਦੇ ਮੁਤਾਬਿਕ ਅਲੀ ਨੰਗਲ ਦੇ ਦਿਲਾਵਰ ਸਿੰਘ ਤੇ ਉਹਦੇ ਇੱਕ ਸਾਥੀ ਨੂੰ ਹਿਰਾਸਤ ਵਿੱਚ ਲਿਆ ਗਿਆ। ਕਿਉਂਕਿ ਉਹਨਾਂ ਦੇ ਮੋਬਾਈਲ ਫੋਨ ਘਟਨਾ ਸਥਾਨ ਦੇ ਨੇੜੇ ਤੇੜੇ ਐਕਟਿਵ ਸਨ। ਪੁਲਿਸ ਦੀ ਜਾਂਚ ਦੌਰਾਨ ਦਿਲਾਵਰ ਨੇ ਪੁੱਛਗਿੱਛ ਵਿੱਚ ਮੰਨਿਆ ਕਿ ਇਸ ਵਿੱਚ ਰਣਜੀਤ ਸਿੰਘ ਤੇ ਇੰਦਰਜੀਤ ਸਿੰਘ ਵਾਸੀਆਨ ਆਦੀਆਂ ਵੀ ਸ਼ਾਮਿਲ ਹੈ। ਜਦੋਂ ਪੁਲਿਸ ਪਾਰਟੀ ਇਹਨਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹਨਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਮੌਕੇ ਹੋਏ ਮੁਕਾਬਲੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋਏ ਰਣਜੀਤ ਸਿੰਘ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਤੇ ਇੰਦਰਜੀਤ ਸਿੰਘ ਜਖਮੀ ਹੋ ਗਿਆ।

33
761 views

Comment