ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਹੋਣਗੇ ਸਥਾਪਿਤ
ਸੰਗਤਾਂ ਦੀ ਸਹੂਲਤ ਲਈ 24/7 ਕਾਰਜਸ਼ੀਲ ਰਹਿਣਗੇ ਕੰਟਰੋਲ ਰੂਮ-ਜਸ਼ਨਦੀਪ ਸਿੰਘ ਡੀ.ਐਸ.ਪੀ
ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸਿਵਲ ਅਤੇ ਪੁਲਿਸ ਕੰਟਰੋਲ ਰੂਮ ਹੋਣਗੇ ਸਥਾਪਿਤ
ਸੰਗਤਾਂ ਦੀ ਸਹੂਲਤ ਲਈ 24/7 ਕਾਰਜਸ਼ੀਲ ਰਹਿਣਗੇ ਕੰਟਰੋਲ ਰੂਮ-ਜਸ਼ਨਦੀਪ ਸਿੰਘ ਡੀ.ਐਸ.ਪੀ
ਸਿਵਲ ਕੰਟਰੋਲ ਰੂਮ 01887-230350 ਅਤੇ ਪੁਲਿਸ ਕੰਟਰੋਲ ਰੂਮ 01887-260127-260227
ਸ੍ਰੀ ਅਨੰਦਪੁਰ ਸਾਹਿਬ 23 ਫਰਵਰੀ: ਜਸ਼ਨਦੀਪ ਸਿੰਘ ਡੀ.ਐਸ.ਪੀ ਨੇ ਦੱਸਿਆ ਕਿ ਦੇਸ਼ ਵਿਦੇਸ਼ ਤੋ ਆਉਣ ਵਾਲੇ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਜਾ ਰਹੇ ਹਨ, ਜੋ 24/7 ਕਾਰਜਸ਼ੀਲ ਰਹਿਣਗੇ।
ਡੀ.ਐਸ.ਪੀ ਨੇ ਦੱਸਿਆ ਕਿ ਪੁਲਿਸ ਥਾਣਾ ਕੀਰਤਪੁਰ ਸਾਹਿਬ ਵਿੱਚ ਸਿਵਲ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਸੰਪਰਕ ਨੰਬਰ 01887-260127-260227 ਹੈ, ਇੱਥੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ 24/7 ਡਿਊਟੀ ਤੇ ਤੈਨਾਂਤ ਹਨ। ਉਹ ਸ਼ਰਧਾਲੂਆਂ, ਸਥਾਨਕ ਵਸਨੀਕਾਂ ਅਤੇ ਲੰਗਰ ਕਮੇਟੀਆਂ ਨੂੰ ਪੇਸ਼ ਮੁਸ਼ਕਿਲਾਂ ਬਾਰੇ ਸਬੰਧਿਤ ਵਿਭਾਗਾਂ ਨੂੰ ਸੂਚਿਤ ਕਰਕੇ ਮੁ਼ਸਕਿਲਾ ਹੱਲ ਕਰਵਾ ਰਹੇ ਹਨ। ਇਸੇ ਤਰਾਂ ਪੁਲਿਸ ਕੰਟਰੋਲ ਰੂਮ ਵੀ 24/7 ਕਾਰਜਸ਼ੀਲ ਹੈ, ਜਿਸ ਦਾ ਸੰਪਰਕ ਨੰਬਰ 01887-260127-260227 ਹੈ ਜੋ ਕਿ 27 ਫਰਵਰੀ 2026 ਤੋਂ 5 ਮਾਰਚ 2026 ਤੱਕ ਕਾਰਜਸ਼ੀਲ ਹੋਣਗੇ, ਇਥੇ ਕਾਲ ਕਰਕੇ ਹਰ ਤਰਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੇਲੇ ਦੌਰਾਨ ਇਹ ਕੰਟਰੋਲ ਰੂਮ 24/7 ਕੰਮ ਕਰਨਗੇ।