logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਜ਼ਿਲਾ ਜਲੰਧਰ ਦੇ ਅਧੀਨ ਥਾਣਾ ਲੋਹੀਆਂ ਖਾਸ ਦੇ SHO ਇੰਸਪੈਕਟਰ ਕ੍ਰਿਸ਼ਨ ਗੋਪਾਲ ਨਾਲ ਗੱਲਬਾਤ,

ਮਿਤੀ/23/2/2026 ਦਿਨ ਸੋਮਵਾਰ,(ਕਰਨੈਲ ਸਿੰਘ ਪਿੱਪਲੀ)
ਅੱਜ ਨਵ ਨਿਯੁਕਤ ਥਾਣਾ ਲੋਹੀਆਂ ਖਾਸ (ਜਲੰਧਰ) ਦੇ ਮੁੱਖ ਅਫਸਰ ਇੰਸਪੈਕਟਰ ਕ੍ਰਿਸ਼ਨ ਗੋਪਾਲ ਨਾਲ ------ਆਲ ਇੰਡੀਆ ਮੀਡੀਆ ------ਐਸੋਸੀਏਸ਼ਨ (ਜਲੰਧਰ)(Aima) ਦੇ ਐਕਸੀਕਿਊਟਵ ਮੈਂਬਰ ,#Vichar1Tv
ਦੇ ਪੱਤਰਕਾਰ ਕਰਨੈਲ ਸਿੰਘ ਪਿੱਪਲੀ ਵੱਲੋਂ ਮੁਲਾਕਾਤ ਕੀਤੀ ਗਈ, ਜਿਸ ਵਿੱਚ ਇਲਾਕੇ ਦੇ ਲੋਕਾਂ ਦੀ ਸੁਰੱਖਿਆ, ਟ੍ਰੈਫਿਕ ਨਿਯਮਾਂ,ਚਾਈਲਡ ਰਾਈਟ ਤੇ ਹੋਰ ਲੋਕ ਪੱਖੀ ਮੁਦਿਆਂ ਸਬੰਧੀ ਗੱਲਬਾਤ ਕੀਤੀ।
ਥਾਣਾ ਮੁਖੀ ਵੱਲੋਂ ਦੱਸਿਆ ਗਿਆ ਕਿ ਇਸ ਮਹੀਨੇ ਹੀ ਮਿਤੀ 3/2/2026 ਨੂੰ ਲੋਹੀਆਂ ਖਾਸ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਹੈ, ਅਤੇ ਉਨ੍ਹਾਂ ਨੇ ਦੱਸਿਆ ਕਿ ਆਪਣੀ ਡਿਊਟੀ ਇਮਾਨਦਾਰੀ ਤੇ ਹਿੰਮਤ, ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿੱਚ ਇਲਾਕੇ ਦੇ ਲੋਕਾਂ, ਸਕੂਲ, ਕਾਲਜ, ਤੇ ਹੋਰ ਲੋਕ ਮਿਲਣੀਆਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੇ ਮਾਹੋਲ ਵਿੱਚ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਲਾਕੇ ਵਿੱਚ ਵਧੇ ਕ੍ਰਾਈਮ,ਤੇ ਨਸ਼ਿਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਉਹਨਾਂ ਨੇ ਇਲਾਕੇ ਦੇ ਲੋਕਾਂ, ਮੀਡੀਆ, ਵਕੀਲ ਭਾਈਚਾਰੇ, ਅਧਿਆਪਕਾਂ, ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ। ਉਹਨਾਂ ਨੇ Vichar1Tv ਅਤੇ, Aima ਜਲੰਧਰ ਦਾ ਵੀ ਧੰਨਵਾਦ ਕੀਤਾ ਜੋ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ।
ਪੱਤਰਕਾਰ ਕਰਨੈਲ ਸਿੰਘ
ਪਿੱਪਲੀ

0
544 views

Comment