ਸਿਆਸੀ ਕਿੜ ਕੱਢਣ ਲਈ ਸ੍ਰ ਸੁਖਪਾਲ ਸਿੰਘ ਖਹਿਰਾ ਦੇ ਘਰ ਮਾਨ ਸਰਕਾਰ ਨੇ ਚਲਾਇਆ ਪੀਲਾ ਪੰਜਾ -ਕਾਗਰਸੀ ਆਗੂ
ਹਰਦੇਵ ਸਿੰਘ ਪੰਨੂ 23 ਜਨਵਰੀ (ਮੋਗਾ) ਪੰਜਾਬ ਸਰਕਾਰ ਨੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਭਾਵੇਂ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ ਲੋਕਾਂ ਤੇ ਸਰਕਾਰ ਨੇ ਸਮੇ ਸਮੇ ਸਿਰ ਐਕਸ਼ਨ ਲਿਆ ਜਿਵੇਂ ਨਸ਼ੇ ਨਾਲ ਬਣਾਈ ਪ੍ਰਾਪਰਟੀ ਜਪਤ ਕੀਤੀ ਅਤੇ ਕੁਝ ਲੋਕਾਂ ਨੂੰ ਜੇਲਾਂ ਵਿੱਚ ਡੱਕਿਆ ਤੇ ਨਸਾਂ ਵੇਚ ਕੇ ਉਸਾਰੇ ਮਹਿਲਾ ਵਰਗੇ ਘਰਾਂ ਨੂੰ ਪੀਲੇ ਪੰਜੇ ਦੀ ਮੱਦਦ ਨਾਲ ਢਾਹ ਢੇਰੀ ਕੀਤਾ ਉਧਰ ਅੱਜ ਸਰਕਾਰ ਦੇ ਖਿਲਾਫ ਹਰ ਮੁੱਦੇ ਤੇ ਬੋਲਣ ਵਾਲੇ ਸ੍ਰ ਸੁਖਪਾਲ ਸਿੰਘ ਖਹਿਰਾ ਦੇ ਘਰ ਵੀ ਨਜਾਇਜ਼ ਉਸਾਰੀ ਨੂੰ ਲੈਕੇ ਸਰਕਾਰੀ ਪੀਲਾ ਪੰਜਾ ਚੱਲਿਆ ਮੌਕੇ ਤੇ ਪਹੁੰਚੇ ਸੀਨੀਅਰ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖਾਸ ਕਰਕੇ ਭਗਵੰਤ ਮਾਨ ਨੇ ਸ੍ਰ ਸੁਖਪਾਲ ਸਿੰਘ ਖਹਿਰਾ ਨਾਲ ਨਿੱਜੀ ਕਿੜ ਕੱਢਣ ਲਈ ਬਿਨਾਂ ਸੂਚਿਤ ਕੀਤੇ ਅਤੇ ਬਗੈਰ ਨੋਟਿਸ ਕੱਢੇ ਖਹਿਰਾ ਨਾਲ ਬੇਇਨਸਾਫ਼ੀ ਕੀਤੀ ਹੈ ਇਸ ਮੌਕੇ ਤੇ ਸ੍ਰ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਇਸ ਧੱਕੇਸ਼ਾਹੀ ਦਾ ਮਾਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਬਸ ਸਮੇ ਦਾ ਇੰਤਜ਼ਾਰ ਹੈ