logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਰਤ ਚੋਣ ਕਮਿਸ਼ਨ ਵੱਲੋਂ ਨਵਾਂ ਮਡਿਊਲ "Book a Call with BLO" ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਸਿਮਰਨ ਸਿੰਘ ਢਿੱਲੋ

ਭਾਰਤ ਚੋਣ ਕਮਿਸ਼ਨ ਵੱਲੋਂ ਨਵਾਂ ਮਡਿਊਲ "Book a Call with BLO" ਸ਼ੁਰੂ ਕੀਤਾ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਸਿਮਰਨ ਸਿੰਘ ਢਿੱਲੋ

ਹੁਣ ਆਮ ਨਾਗਰਿਕ ਵੋਟਰ ਸੂਚੀ ਨਾਲ ਸਬੰਧਤ ਆਪਣੇ ਮਸਲਿਆਂ ਦਾ ਹੱਲ ਸਿੱਧੇ ਆਪਣੇ ਬੂਥ ਲੈਵਲ ਅਫ਼ਸਰ ਪਾਸੋਂ ਪ੍ਰਾਪਤ ਕਰ ਸਕਦੇ ਹਨ।

ਗੁਰਦਾਸਪੁਰ, 20 ਫਰਵਰੀ

(Sonu Samyal.
Ravinder Singh )

ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ- ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇੱਕ ਨਵਾਂ ਮਡਿਊਲ "Book a Call with BLO" ਸ਼ੁਰੂ ਕੀਤਾ ਗਿਆ ਹੈ।

ਇਸ ਸਹੂਲਤ ਰਾਹੀਂ ਆਮ ਨਾਗਰਿਕ ਵੋਟਰ ਸੂਚੀ ਨਾਲ ਸਬੰਧਤ ਆਪਣੇ ਮਸਲਿਆਂ ਦਾ ਹੱਲ ਸਿੱਧੇ ਆਪਣੇ ਬੂਥ ਲੈਵਲ ਅਫ਼ਸਰ (ਬੀਐਲਓ) ਪਾਸੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੋਟਰ “ECINET ਮੋਬਾਇਲ ਐਪ” ਜਾਂ ਵੋਟਰ ਪੋਰਟਲ (https://voters.eci.gov.in) ਤੇ ਲਾਗਿਨ ਕਰਕੇ "Book a Call with BLO" ਵਿਕਲਪ ਰਾਹੀਂ ਕਾਲ ਬੁੱਕ ਕਰੇਗਾ, ਤਾਂ ਸਬੰਧਤ ਬੀ.ਐਲ.ਓ ਅਤੇ ਬਿਨੈਕਾਰ ਦੋਵਾਂ ਨੂੰ ਇੱਕ ਟੈਕਸਟ ਮੈਸੇਜ਼ ਪ੍ਰਾਪਤ ਹੋਵੇਗਾ। ਇਸ ਤੋਂ ਬਾਅਦ ਬੀ.ਐਲ.ਓ ਬਿਨੈਕਾਰ ਨੂੰ ਫ਼ੋਨ ਕਰਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਅਤੇ ਇਸ ਸਬੰਧੀ ਪੁਸ਼ਟੀ ਦਾ ਮੈਸੇਜ਼ ਸਬੰਧਤ ਬਿਨੈਕਾਰ ਨੂੰ ਪ੍ਰਾਪਤ ਹੋ ਜਾਵੇਗਾ।

ਸ੍ਰੀ ਗੁਰਸਿਮਰਨ ਸਿੰਘ ਢਿੱਲੋਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਮਡਿਊਲ ਦਾ ਵੱਧ ਤੋਂ ਵੱਧ ਉਪਯੋਗ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਸਾਰਿਆਂ ਨੂੰ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫਾਲੋ ਕਰਨ ਦੀ ਵੀ ਅਪੀਲ ਕੀਤੀ, ਤਾਂ ਜੋ ਉਹ ਕਮਿਸ਼ਨ ਵੱਲੋਂ ਜਾਰੀ ਨਵੀਆਂ ਹਦਾਇਤਾਂ, ਦਿਸ਼ਾ-ਨਿਰਦੇਸ਼ਾਂ ਅਤੇ ਗਤੀਵਿਧੀਆਂ ਤੋਂ ਅਪਡੇਟ ਰਹਿ ਸਕਣ।

ਉਨ੍ਹਾਂ ਵੱਲੋਂ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੈਲਪਲਾਈਨ ਨੰਬਰ 1950 'ਤੇ ਸੰਪਰਕ ਕਰਕੇ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ, ਵੋਟਿੰਗ ਪ੍ਰਕਿਰਿਆ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

0
56 views

Comment