
ਕੋਟਕਪੂਰਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਦਾ ਹੋਵੇਗਾ ਹੱਲ
-ਸਪੀਕਰ ਸੰਧਵਾਂ 23 ਫਰਵਰੀ ਨੂੰ ਦੇਵੀਵਾਲਾ ਰੋਡ ‘ਤੇ ਵੱਡੀਆਂ ਪਾਈਪਾਂ ਪਾਉਣ ਦੇ ਕੰਮ ਦਾ ਕਰਨਗੇ ਉਦਘਾਟਨ
ਕੋਟਕਪੂਰਾ, 21 ਫਰਵਰੀ (ਨਾਇਬ ਰਾਜ) –
ਕੋਟਕਪੂਰਾ ਸ਼ਹਿਰ ਵਿੱਚ ਸੀਵਰੇਜ ਪਾਣੀ ਦੀ ਨਿਕਾਸੀ ਨਾਲ ਜੁੜੀ ਲੰਮੇ ਸਮੇਂ ਤੋਂ ਚੱਲ ਰਹੀ ਵੱਡੀ ਸਮੱਸਿਆ ਦਾ ਹੱਲ ਹੁਣ ਜਲਦੀ ਹੀ ਹੋਣ ਜਾ ਰਿਹਾ ਹੈ। ਪਹਿਲਾਂ ਬਰਸਾਤਾਂ ਦੇ ਮੌਸਮ ਦੌਰਾਨ ਸ਼ਹਿਰ ਵਿੱਚ ਪਾਣੀ ਖੜ੍ਹ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਅਤੇ ਗੈਰੀ ਵੜਿੰਗ ਨੇ ਦੱਸਿਆ ਕਿ ਇਸ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਇਸਦਾ ਹੱਲ ਕਰਨ ਦਾ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਸਪੀਕਰ ਸੰਧਵਾਂ ਵੱਲੋਂ ਐਸ.ਟੀ.ਪੀ. ਪਲਾਂਟ ਤੋਂ ਨਿਕਲਦੇ ਪਾਣੀ ਦੇ ਨਿਕਾਸ ਲਈ ਵੱਡੀਆਂ ਪਾਈਪਾਂ ਪਾਉਣ ਦੇ ਕੰਮ ਦਾ ਉਦਘਾਟਨ 23 ਫਰਵਰੀ ਨੂੰ ਸਵੇਰੇ 11 ਵਜੇ ਸਥਾਨਕ ਦੇਵੀਵਾਲਾ ਰੋਡ ‘ਤੇ ਐਸ.ਟੀ.ਪੀ. ਪਲਾਂਟ ਨੇੜੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਬਰਸਾਤਾਂ ਦੌਰਾਨ ਜਦੋਂ ਐਸ.ਟੀ.ਪੀ. ਪਲਾਂਟ ਤੋਂ ਪਾਣੀ ਨਿਕਾਸੀ ਨਾਲੇ ਵਿੱਚ ਛੱਡਿਆ ਜਾਂਦਾ ਸੀ ਤਾਂ ਨਾਲਾ ਕਮਜ਼ੋਰ ਹੋਣ ਕਾਰਨ ਅਕਸਰ ਟੁੱਟ ਜਾਂਦਾ ਸੀ। ਇਸ ਕਾਰਨ ਇੱਕ ਸਮੇਂ ਵਿੱਚ ਕੇਵਲ ਇੱਕ ਮੋਟਰ ਹੀ ਚਲਾਈ ਜਾਂਦੀ ਸੀ, ਕਿਉਂਕਿ ਦੋ ਮੋਟਰਾਂ ਚਲਾਉਣ ਨਾਲ ਨਾਲੇ ਦੇ ਟੁੱਟਣ ਦਾ ਖਤਰਾ ਬਣ ਜਾਂਦਾ ਸੀ।
ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਪੀਕਰ ਸੰਧਵਾਂ ਵੱਲੋਂ ਲਗਭਗ 15 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਥੇ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ, ਤਾਂ ਜੋ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਨਿਕਾਸੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਦਸ਼ਮੇਸ਼ ਮਾਰਕੀਟ ਕੋਟਕਪੂਰਾ ਦੇ ਸਮੂਹ ਮੈਂਬਰਾਂ, ਰੋਮਾ ਮਹਿਤਾ, ਨਰਿੰਦਰ ਬੈੜ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਪ੍ਰੋਫੈਸਰ ਮਨਮਿੰਦਰ ਸਿੰਘ, ਸੁਰਜੀਤ ਸਿੰਘ ਭੱਟੀ, ਨਰਿੰਦਰ ਰਾਠੌੜ, ਮਾਸਟਰ ਮਨਜੀਤ ਸਿੰਘ ਔਲਖ,ਨਿਰਭੈ ਸਿੰਘ ਸਰਪੰਚ ਕੋਠੇ ਇੰਦਰ ਸਿੰਘ,ਬੂਟਾ ਸਿੰਘ ,ਹਰਜਿੰਦਰ ਸਿੰਘ, ਸੁਖਵੀਰ ਸਿੰਘ ,ਗਗਨਦੀਪ ਸਿੰਘ ,ਲਖਵੀਰ ਸਿੰਘ ,ਜਸਪਾਲ ਸਿੰਘ ਰਣਜੀਤ ਸਿੰਘ ਇਕਬਾਲ ਸਿੰਘ ,ਅੰਗਰੇਜ ਸਿੰਘ ਜੋਰਾਵਰ ਸਿੰਘ ਸਮੇਤ ਪ੍ਰਣਾਮ ਸਿੰਘ ਦੇਵੀ ਵਾਲਾ, ਹਰਨੇਕ ਸਿੰਘ ਦੇਵੀ ਵਾਲਾ, ਜਗਦੀਪ ਸਿੰਘ ਸਿਰਸਿੜੀ, ਗੱਗੀ ਸਿਰਸੜੀ, ਭੋਲਾ ਸਿੰਘ ਸਰਪੰਚ ਕੋਟ ਸੁਖੀਆ, ਗੁਰਮੀਤ ਸਿੰਘ ਧੂਰਕੋਟ, ਗੁਰਪਰੀਤ ਸਿੰਘ, ਮਨਜਿੰਦਰ ਸਿੰਘ ਗੋਪੀ, ਸੁਖਜਿੰਦਰ ਸਿੰਘ ਤਖੀ ਨੇ ਉਪਰੋਕਤ ਕਾਰਜ ਮਨਜ਼ੂਰ ਕਰਨ ਤੇ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ।