logo

ਅਸ਼ਵਨੀ ਅਰੋੜਾ ਸਮਾਣਾ ਆਏ ਭਾਈ ਗੁਰਜੀਤ ਸਿੰਘ ਖਾਲਸਾ ਦਾ ਸਾਥ ਦੇਣ ਲਈ ਟਾਵਰ ਮੋਰਚੇ ਵਿੱਚ

ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਤਹਿਸੀਲ ਕੰਪਲੈਕਸ ਸਮਾਣਾ ਵਿੱਖੇ ਪਿੱਛਲੇ 12 ਅਕਤੂਬਰ 2024 ਤੋਂ ਸਮਾਣਾ ਦੇ 400 ਫੁੱਟ ਉੱਚੇ ਟਾਵਰ ਤੇ ਬੈਠੇ ਸੰਗਰਸ਼ ਕਰ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਉੱਤਰ ਭਾਰਤ ਹਿੰਦੂ ਤਖ਼ਤ ਦੇ ਚੇਅਰਮੈਨ ਅਸ਼ਵਨੀ ਅਰੋੜਾ ਨੇ ਕੀਤਾ।ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਮੋਰਚਾ ਚੱਲ ਰਿਹਾ ਹੈ। ਭਾਈ ਗੁਰਜੀਤ ਸਿੰਘ ਖਾਲਸਾ ਜੌ ਕਿ ਟਾਵਰ ਤੇ ਬੈਠੇ ਤਪ ਕਟ ਰਹੇ ਹਨ। ਅਰੋੜਾ ਨੇ ਕਿਹਾ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਨਹੀਂ ਬਲਕਿ ਸਾਰੇ ਧਰਮਾਂ ਦੇ ਖਾਤਿਰ ਜਿਵੇਂ ਕਿ ਗੀਤਾ ਰਾਮਾਇਣ ਸ਼੍ਰੀ ਮਦ ਭਾਗਵਤ ਪੁਰਾਣ ਜੀ ਇਨ੍ਹਾਂ ਦਾ ਕਾਨੂੰਨ ਬਣਾਉਣ ਵਾਸਤੇ 400 ਫੁੱਟ ਉੱਚੇ ਟਾਵਰ ਤੇ ਬੈਠੇ ਤਪ ਕਟ ਰਹੇ ਹਨ। ਪਿੱਛੇ ਜੇ ਜੌ ਵੀ ਇਹ ਬੇਅਦਬੀਆਂ ਹੋਇਆ ਹਨ। ਇਸਦੇ ਪਿੱਛੇ ਕਿਸਦਾ ਹੱਥ ਹੈ। ਉਨ੍ਹਾਂ ਨੇ ਮੰਗ ਕੀਤੀ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ। ਤੋਂ ਕਿ ਇਸਦੇ ਪਿੱਛੇ ਕੌਣ ਹੈ ਉਸਦੀ ਜਾਂਚ ਕਿਤੀ ਜਾਵੇ। ਅਤੇ ਜਲਦ ਤੋਂ ਜਲਦ ਇਹ ਕਾਨੂੰਨ ਲਾਗੂ ਕੀਤਾ ਜਾਵੇ। ਇਸਦੇ ਨਾਲ ਹੀ ਮੁੱਖ ਸੇਵਾਦਾਰ ਨੇ ਉਣਾ ਨੂੰ 22 ਤਰੀਕ ਦਾ ਸਦਾ ਦੇਕੇ ਨਵਾਜਿਆ। ਸਮੁਹ ਸਮਾਣਾ ਸ਼ਹਿਰ ਵਾਸੀਆਂ ਪੰਜਾਬ ਅਤੇ ਹਰਿਆਣਾ ਵਿੱਚ ਵਸਦੀਆਂ ਸਮੁਹ ਸੰਗਤਾਂ ਨੂੰ ਅਪੀਲ ਵੀ ਕੀਤੀ। ਸਰਬੱਤ ਦਾ ਭਲਾ ਮੰਗਣ ਵਾਲੇ ਗੁਰਾ ਦੀ ਸ਼ਾਨ ਲਈ ਆਪ ਜੀ ਨੇ ਸਾਥੀਆਂ ਸਮੇਤ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।ਅਰੋੜਾ ਨੇ ਕਿਹਾ ਕਿ ਇਹ ਸਰਬ ਥਰਮ ਕਾਨੂੰਨ ਬਣਾਉਣ ਵਾਸਤੇ ਆਪਾ ਸੱਭ ਨੂੰ ਵੱਧ ਚੜ ਕੇ ਅੱਗੇ ਆਉਣ ਦੀ ਲੋੜ ਹੈ।

0
913 views