logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਕੂਲਾਂ ਵਿੱਚ ਰੁੱਤ ਦਾਖਲਿਆਂ ਦੀ ਆਈ

ਕੋਈ ਵਕਤ ਹੁੰਦਾ ਸੀ ਜਦੋਂ ਕੇਵਲ ਪ੍ਰਾਈਵੇਟ ਸਕੂਲਾਂ ਵਾਲੇ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀਆਂ ਵਾਲੇ ਹੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਅਪਣੇ ਸਟਾਫ਼ ਨੂੰ ਇਲਾਕੇ ਦੇ ਘਰਾਂ ਵਿੱਚ ਪਹੁੰਚਣ ਕਰਨ ਲਈ ਸਕੂਲ ਦੀਆਂ ਪ੍ਰਾਪਤੀਆਂ ਦੇ ਪੋਸਟਰ ਆਦਿ ਲੈ ਕੇ ਭੇਜ ਦੇ ਸਨ ਪਰ ਪਿਛਲੇ ਕੁਝ ਵਰ੍ਹਿਆਂ ਤੋਂ ਹੁਣ ਸਰਕਾਰੀ ਸਕੂਲਾਂ ਵਾਲੇ ਵੀ ਅਪਣੇ ਅਧਿਆਪਕਾਂ ਨੂੰ ਅਪਣੇ-ਅਪਣੇ ਇਲਾਕੇ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਮਾਪਿਆਂ ਤੱਕ ਪਹੁੰਚ ਕਰਨ ਲਈ ਕਹਿੰਦੇ ਹਨ ਪਰ ਕੁਝ ਅਧਿਆਪਕ ਅਜਿਹੇ ਵੀ ਹਨ ਜੋ ਬਿਨ੍ਹਾਂ ਕਿਸੇ ਮੁੱਖੀ ਦੇ ਹੁਕਮ ਦਾ ਇੰਤਜ਼ਾਰ ਕੀਤੇ,ਦਾਖਲਾ ਵਧਾਓ ਮੁਹਿੰਮ ਸ਼ੁਰੂ ਕਰ ਦਿੰਦੇ ਹਨ ਅਜਿਹੇ ਅਧਿਆਪਕ ਅਪਣੇ ਆਪ ਧਾਰਮਿਕ ਸਥਾਨਾਂ ਤੋਂ ਅਨਾਊਸਮੈਂਟ ਕਰਵਾਉਂਦੇ ਹਨ, ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕਰਦੇ ਹਨ ਅਤੇ ਪੋਸਟਰ ਆਦਿ ਵੰਡ ਕੇ ਅਤੇ ਘਰ-ਘਰ ਜਾ ਕੇ ਵਿਦਿਆਰਥੀਆਂ ਨੂੰ ਆਪਣੇ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ
ਇਸ ਤਰ੍ਹਾਂ ਦੇ ਪ੍ਰਚਾਰ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਜ਼ਾਫ਼ਾ ਜ਼ਰੂਰ ਹੋਇਆ ਹੈ ਜੋ ਕਿ ਸਾਰੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ ਪਰ ਇਸ ਨਾਲ ਅਧਿਆਪਕਾਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਜਦੋਂ ਅਧਿਆਪਕ ਬਾਹਰ ਜਾ ਕੇ ਬੱਚਿਆਂ ਨੂੰ ਦਾਖਲ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਅਪਣੀ ਅਤੇ ਅਪਣੇ ਸਕੂਲ ਦੀ ਪੂਰੀ ਜਾਣਕਾਰੀ ਸਾਂਝੀ ਕਰਨੀ ਪੈਂਦੀ ਹੈ ।ਫਿਰ ਜਦੋਂ ਮਾਪਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਪੜਾਈ ਸਬੰਧੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉਹ ਅਜਿਹੇ ਅਧਿਆਪਕ ਨਾਲ ਹੀ ਸੰਪਰਕ ਕਰਦੇ ਹਨ। ਜਦੋਂ ਅਧਿਆਪਕ ਜਿੰਮੇਵਾਰੀ ਨਾਲ ਬੱਚਿਆਂ ਨੂੰ ਅਪਣੇ ਸਕੂਲ ਵਿੱਚ ਦਾਖਲ ਕਰਵਾਉਂਦਾ ਹੈ ਤਾਂ ਉਸ ਦੀ ਇਹ ਡਿਊਟੀ ਵੀ ਬਣ ਜਾਂਦੀ ਹੈ ਕਿ ਉਹ ਮਾਪਿਆਂ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਕੜੀ ਦਾ ਕੰਮ ਕਰੇ। ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਦਾਖ਼ਲਾ ਮੁਹਿੰਮ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।

16
364 views

Comment