logo

ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੋਧ ਵਿੱਚ ਸੰਘਰਸ਼ ਲੜਨ ਦਾ ਕੀਤਾ ਐਲਾਨ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਥੋਪਣਾ ਗ਼ਲਤ - ਜਸਵਿੰਦਰ ਸਿੰਘ

ਗੁਰਦਾਸਪੁਰ 15 ਫਰਵਰੀ
ਅੱਜ ਸੂਬਾ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਸਿੱਧੂ ਜੀ ਦੀ ਅਗਵਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ਼ੋਸ਼ਲ ਮੀਡੀਆ 'ਤੇ ਸੂਬਾ ਪੱਧਰੀ ਮੀਟਿੰਗ ਹੋਈ। ਜਿਸ ਵਿੱਚ ਸਟੇਟ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਟੈੱਟ ਟੈਸਟ ਅਧਿਆਪਕਾਂ ਦੇ ਨਾ ਦੇਣ ਬਾਰੇ ਵਿਸਥਾਰ ਵਿੱਚ ਚਰਚਾ ਹੋਈ। ਜਿਸ ਵਿੱਚ ਸਾਰਿਆਂ ਨੇ ਇਸ ਗੱਲ ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ 'ਤੇ ਟੈੱਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ ਕਿਉਂਕਿ ਇਹਨਾਂ ਅਧਿਆਪਕਾਂ ਦੀ ਭਰਤੀ ਈਟੀਟੀ ਜਾਂ ਬੀਐਡ ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ 'ਤੇ ਹੋਈ ਹੈ। ਮੀਟਿੰਗ ਵਿੱਚ ਇਹ ਵੀ ਗੱਲ ਹੋਈ ਕਿ ਜਦੋਂ ਸ਼ੁਰੂਆਤ ਵਿੱਚ ਜਦੋਂ ਕਿਸੇ ਵੀ ਪ੍ਰੀਖਿਆਰਥੀ ਨੇ ਟੈਸਟ ਦੇਣਾ ਹੁੰਦਾ ਤਾਂ ਉਸ ਨੇ ਮੁਕਾਬਲੇ ਦੀ ਪ੍ਰੀਖਿਆ ਵਿੱਚ ਸਾਰੇ ਸਬਜੈਕਟਾਂ ਦੀ ਤਿਆਰੀ ਕਰਨੀ ਹੁੰਦੀ ਹੈ। ਜੋ ਉਸ ਸਮੇਂ ਸਾਰੇ ਅਧਿਆਪਕਾਂ ਨੇ ਮੁਕਾਬਲੇ ਦੇ ਟੈਸਟ ਦੇ ਕੇ ਮੈਰਿਟ ਵਿੱਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਸੀ।
ਸਾਰੇ ਅਧਿਆਪਕ ਲੀਡਰਾਂ ਦੀ ਸਾਂਝੀ ਰਾਏ ਨੂੰ ਦੇਖਦੇ ਹੋਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਫ਼ੈਸਲਾ ਲਿਆ ਕਿ ਪੁਰਾਣਾ 2011 ਤੋਂ ਪਹਿਲਾਂ ਲੱਗਿਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ ਅਤੇ ਇਸ ਸੰਬੰਧੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ਼ ਮੀਟਿੰਗ ਕੀਤੀ ਜਾਵੇਗੀ। ਓਹਨਾ ਵੱਲੋਂ ਪੂਰੇ ਪੰਜਾਬ ਦੇ 2011 ਤੋਂ ਪਹਿਲਾਂ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਇਸ ਟੈੱਟ ਟੈਸਟ ਨੂੰ ਨਾ ਦੇਣਾ ਹੀ ਇਸ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ। ਜਿਸ ਤਰ੍ਹਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਨਾ ਆਪਣਾ ਕੇ ਹੀ ਇਸ ਨੂੰ ਸੈਂਟਰ ਪੱਧਰ 'ਤੇ ਖ਼ਤਮ ਕਰ ਦਿੱਤਾ ਹੈ। ਇਸ ਲਈ ਈ ਟੀ ਟੀ ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵੱਲੋਂ ਟੈੱਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ। ਇਸ ਸਟੇਟ ਪੱਧਰੀ ਸ਼ੋਸ਼ਲ ਮੀਡੀਆ ਮੀਟਿੰਗ ਵਿੱਚ ਓਂਕਾਰ ਸਿੰਘ ਗੁਰਦਾਸਪੁਰ, ਜਸਵਿੰਦਰ ਬਰਗਾੜੀ ਫਰੀਦਕੋਟ,ਗੁਰਪ੍ਰੀਤ ਬਰਾੜ, ਜਸਪਾਲ ਸਿੰਘ,ਅਨੂਪ ਸ਼ਰਮਾ, ਕੇਵਲ ਸਿੰਘ, ਸ਼ਿਵ ਕੁਮਾਰ, ਕਰਮਜੀਤ ਸਿੰਘ ਬੈਂਸ, ਵਰਿੰਦਰ ਅਮਰ ਸਲਣ, ਮਨਮੀਤ ਰਾਏ , ਸਾਹਿਬ ਰਾਜਾ ਕੋਹਲੀ ਅਬੋਹਰ ਗੁਰਿੰਦਰ ਗੁਰਮ, ਕੁਲਦੀਪ ਸਿੰਘ ਸੱਭਰਵਾਲ, ਰਾਮ ਚੌਧਰੀ, ਵਿਪਨ ਲੋਟਾ, ਮੇਜਰ ਸਿੰਘ ਆਦਿ ਨੇ ਆਨਲਾਈਨ ਹਾਜ਼ਰੀ ਲਗਵਾਈ।

2
1266 views