logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਲਕਾ ਪੁੱਧਰੀ ਰੈਲੀਆਂ ਤਹਿਤ ਸੁਖਬੀਰ ਸਿੰਘ ਬਾਦਲ 18 ਮਾਰਚ ਨੂੰ ਜਗਰਾਉੰ ਰੈਲੀ ਦੀ ਸਫਲਤਾ ਲਈ 23 ਫਰਵਰੀ ਨੂੰ ਮੀਟਿੰਗ ਸੱਦੀ - ਕਲੇਰ

(ਜਗਰਾਉੰ) ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਪੱਧਰ 'ਤੇ ਰੈਲੀਆਂ ਦੀ ਸ਼ੁਰੂਆਤ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਦੀ ਮੋੜੀ ਗੱਡੇਗੀ। ਇਹ ਪ੍ਰਤੀਕਿਰਿਆ ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐਸ.ਆਰ.ਕਲੇਰ ਨੇ ਜ਼ਾਰੀ ਪ੍ਰੈਸ ਬਿਆਨ ਵਿਚ ਕੀਤੀ। ਸ੍ਰੀ ਕਲੇਰ ਨੇ ਆਖਿਆ ਕਿ ਸੂਬਾ ਪੱਧਰੀ ਰੈਲੀਆਂ ਤਹਿਤ ਸੁਖਬੀਰ ਸਿੰਘ ਬਾਦਲ 18 ਮਾਰਚ ਨੂੰ ਜਗਰਾਉੰ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਅਹੁਦੇਦਾਰਾਂ ਦੀ 23 ਫਰਵਰੀ ਨੂੰ ਸਵੇਰੇ 10 ਵਜੇ ਆਪਣੇ ਦਫ਼ਤਰ ਜਗਰਾਓਂ ਮੀਟਿੰਗ ਸੱਦੀ ਹੈ ।

17
145 views

Comment