ਮਾੜੇ ਟਾਈਮ ‘ਚ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਰਹੇ ਐੱਸ ਆਰ ਕਲੇਰ, 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਦੇਣਗੇ ਤਕੜੀ ਟੱਕਰ
( ਜਗਰਾਓਂ )ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ ਕਈ ਆਗੂ ਆਏ ਤੇ ਗਏ, ਪਰ ਕੁਝ ਨਾਮ ਅਜਿਹੇ ਵੀ ਹਨ ਜੋ ਮਾੜੇ ਸਮੇਂ ਵੇਲੇ ਪਾਰਟੀ ਨਾਲ ਚਟਾਨ ਵਾਂਗ ਖੜੇ ਰਹੇ। ਇਨ੍ਹਾਂ ਵਿੱਚ ਐੱਸ ਆਰ ਕਲੇਰ ਦਾ ਨਾਮ ਖਾਸ ਤੌਰ ‘ਤੇ ਲਿਆ ਜਾਂਦਾ ਹੈ, ਜਿਨ੍ਹਾਂ ਨੇ ਸੰਕਟਾਂ ਦੇ ਦੌਰ ‘ਚ ਵੀ ਅਕਾਲੀ ਦਲ ਦਾ ਸਾਥ ਦਿੱਤਾ। ਜਦੋਂ ਕਿ ਮਲਾਈਆਂ ਖਾਣ ਵਾਲੇ ਲੀਡਰ ਪਾਰਟੀ ਵਿੱਚੋਂ ਭੱਜ ਰਹੇ ਸਨ ਅਤੇ ਪਾਰਟੀ ਗੰਭੀਰ ਸੰਕਟ ਵਿੱਚੋਂ ਗੁਜਰ ਰਹੀ ਸੀ। ਉਹਨਾਂ ਨੇ ਜਗਰਾਓਂ ਹਲਕੇ ਵਿੱਚ ਮਿਹਨਤ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਪਾਰਟੀ ਮਜਬੂਤ ਕੀਤੀ। ਜਗਰਾਓਂ ਹਲਕੇ ਦੇ ਲੋਕਾਂ ਵਿੱਚ ਉਹ ਇੱਕ ਹਰਮਨ ਪਿਆਰੇ ਨੇਤਾ ਦੇ ਰੂਪ ਵਿੱਚ ਉਭਰੇ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐੱਸ ਆਰ ਕਲੇਰ ਨੂੰ ਜਗਰਾਓਂ ਹਲਕੇ ਤੋਂ ਅਕਾਲੀ ਦਲ ਵੱਲੋਂ ਮੈਦਾਨ ਵਿੱਚ ਉਤਾਰ ਕੇ ਵਿਰੋਧੀਆਂ ਨੂੰ ਤਕੜੀ ਟੱਕਰ ਦੇਣ ਦੀ ਤਿਆਰੀ ਲਈ 18 ਮਾਰਚ ਨੂੰ ਰੈਲੀ ਵੀ ਰੱਖ ਦਿੱਤੀ ਗਈ ਹੈ । ਉਨ੍ਹਾਂ ਦੀ ਜ਼ਮੀਨੀ ਪਕੜ, ਪੁਰਾਣੇ ਵਰਕਰਾਂ ਨਾਲ ਮਜ਼ਬੂਤ ਸੰਪਰਕ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਵਫ਼ਾਦਾਰੀ, ਜਗਰਾਓਂ ਹਲਕੇ ਵਿੱਚ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਤਾਕਤ ਮੰਨੀ ਜਾ ਰਹੀ ਹੈ।