logo

ਆਦਾਕਾਰ ਰਾਮਪਾਲ ਯਾਦਵ ਦੀ ਮਦਦ ਲਈ ਆਏ ਫਿਲਮੀ ਦਬੰਗ ਕਲਾਕਾਰ

ਪੰਜਾਬੀ ਅਦਾਕਾਰ ਸੋਨੂੰ ਸੂਦ ਦੀ ਕੀਤੀ ਪਹਿਲ ਕਰਕੇ ​ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਬਾਲੀਵੁੱਡ ਇੰਡਸਟਰੀ ਦੇ ਦਬੰਗ ਕਲਾਕਾਰ ਸਲਮਾਨ ਖਾਨ ਅਜੇ ਦੇਵਗਨ ਵਰੁਨ ਧਵਨ ਅਤੇ ਡੇਵਿਟ ਧਵਨ

​ਚੈੱਕ ਬਾਊਂਸ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਦੀ ਮਦਦ ਲਈ ਪੂਰੀ ਫ਼ਿਲਮ ਇੰਡਸਟਰੀ ਇੱਕਜੁੱਟ ਹੋ ਗਈ ਹੈ। ਸਲਮਾਨ ਖ਼ਾਨ, ਅਜੇ ਦੇਵਗਨ, ਵਰੁਣ ਧਵਨ ਅਤੇ ਡੇਵਿਡ ਧਵਨ ਵਰਗੇ ਦਿੱਗਜਾਂ ਨੇ ਅਦਾਕਾਰ ਨੂੰ ਆਰਥਿਕ ਸਹਾਇਤਾ ਦਿੱਤੀ ਹੈ।
ਸੋਨੂ ਸੂਦ ਨੇ ਵੀ ਉਨ੍ਹਾਂ ਨੂੰ ਆਪਣੀ ਫ਼ਿਲਮ ਵਿੱਚ ਕੰਮ ਦੇਣ ਅਤੇ ਸਾਈਨਿੰਗ ਅਮਾਊਂਟ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਰਾਜਨੇਤਾ ਤੇਜ ਪ੍ਰਤਾਪ ਯਾਦਵ ਨੇ ਵੀ 11 ਲੱਖ ਰੁਪਏ ਦੀ ਮਦਦ ਭੇਜੀ ਹੈ। ਰਾਜਪਾਲ ਯਾਦਵ ਦੇ ਮੈਨੇਜਰ ਮੁਤਾਬਕ ਭਲਕੇ ਉਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਹੋਣੀ ਹੈ ਅਤੇ ਉਮੀਦ ਹੈ ਕਿ ਉਹ ਜਲਦ ਜੇਲ੍ਹ ਤੋਂ ਬਾਹਰ ਆ ਜਾਣਗੇ।

25
554 views