ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਯੂਨਿਟ ਮਲੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਮਲੋਟ ਵਿਖੇ ਸਾਂਝਾ ਫਰੰਟ ਦੀਆਂ ਮੰਗਾਂ ਸਬੰਧੀ ਹੋਈ- ਖੇਤਾ ਸਿੰਘ
ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਯੂਨਿਟ ਮਲੋਟ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਮਲੋਟ ਵਿਖੇ ਸਾਂਝਾ ਫਰੰਟ ਦੀਆਂ ਮੰਗਾਂ ਸਬੰਧੀ ਹੋਈ- ਖੇਤਾ ਸਿੰਘ
ਫਰੀਦਕੋਟ:15,ਫਰਵਰੀ ( ਕੰਵਲ ਸਰਾਂ ) ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਯੂਨਿਟ ਮਲੋਟ ਦੀ ਮੀਟਿੰਗ ਸ.ਸ.ਸ.ਸਕੂਲ਼ (ਲੜਕੇ) ਮਲੋਟ ਵਿਖੇ ਹੋਈ। ਮੌਜੂਦਾ ਐਸੋਸੀਏਸ਼ਨ ਦੇ ਪ੍ਰਧਾਨ ਹਿੰਮਤ ਸਿੰਘ ਦੇ ਨਾ ਹੋਣ ਕਾਰਣ ਇਹ ਮੀਟਿੰਗ ਖੇਤਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਜ਼ਮ ਪੈਨਸ਼ਨਰ ਸਾਂਝਾ ਫਰੰਟ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਵਿੱਚ ਟਾਲਮਟੋਲ ਕਰਨ ਦੀ ਨੀਤੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮਿਤੀ12/02/2025 ਨੂੰ ਦੇਸ਼ ਵਿਆਪੀ ਹੜਤਾਲ ਨੂੰ ਸਮਰਥਨ ਦੇਣ ਲਈ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਬੀਤੇ ਦਿਨੀਂ ਪੱਛਮੀ ਬੰਗਾਲ ਦੀ ਮਾਣਯੋਗ ਹਾਈਕੋਰਟ ਦੁਆਰਾ ਮੁਲਾਜ਼ਮ ਅਤੇ ਪੈਨਸ਼ਨਰਜ਼ ਦਾ ਪਿਛਲੇ ਕਈ ਸਾਲਾਂ ਦਾ ਡੀ.ਏ ਦੇ ਬਕਾਇਆ ਦੀ ਰਕਮ ਦਾ 25% ਛੇ ਹਫ਼ਤਿਆਂ ਵਿੱਚ ਜਾਰੀ ਕਰਨ ਦਾ ਸਮਾਂ ਦਿੱਤਾ ਗਿਆ ਅਤੇ ਨਾਲ ਹੀ ਬਾਕੀ ਬਚਦੀ ਰਕਮ ਦੇ ਭੁਗਤਾਨ ਲਈ ਦੋ ਰਿਟਾਇਰਡ ਜੱਜ ਸਾਹਿਬ ਅਤੇ ਇੱਕ ਰਿਟਾਇਰਡ ਆਈ.ਏ. ਐਸ ਅਧਿਕਾਰੀ ਦੀ ਨਿਗਰਾਨੀ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਇੱਕ ਆਸ ਕਿਰਨ ਹੋਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੀ ਕਿਸੇ ਅਦਾਲਤੀ ਹੁਕਮਾਂ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਡੀ.ਏ ਬਾਰੇ ਕੋਈ ਹਾਂ ਪੱਖੀ ਫੈਸਲਾ ਲਵੇਗੀ। ਸਾਲ 2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਵੱਲੋਂ 2.59 ਦਾ ਗੁਣਾਂਕ ਲਾਗੂ ਕਰਵਾਉਣ ਵਾਸਤੇ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਖ਼ਲ ਕੀਤੀ ਜਾਵੇ। ਇਸ ਸਬੰਧ ਵਿੱਚ ਫ਼ੈਸਲਾ ਹੋਇਆ ਕਿ ਪਹਿਲਾਂ ਹੀ ਕੋਰਟ ਵਿੱਚ ਇੱਕ ਰਿੱਟ ਚਲ ਰਹੀ ਹੈ ਜਿਸ ਦਾ ਫ਼ੈਸਲਾ ਸ਼ਾਇਦ ਮਾਰਚ ਤਕ ਆਉਣ ਦੀ ਸੰਭਾਵਨਾ ਹੈ ਇਸ ਲਈ ਉਸ ਫੈਸਲੇ ਦਾ ਐਲਾਨ ਹੋਣ ਤੋਂ ਬਾਅਦ ਹੀ ਨਵੀਂ ਰਿੱਟ ਪਟੀਸ਼ਨ ਦਾਇਰ ਕਰਨ ਬਾਰੇ ਸੋਚ ਵਿਚਾਰ ਕੀਤੀ ਜਾਵੇਗੀ। ਮੀਟਿੰਗ ਵਿੱਚ ਪਿੱਛਲੇ ਦਿਨੀਂ ਅਮਰੀਕਾ ਵੱਲੋਂ ਵਪਾਰ ਸੰਧੀ ਜੋ ਕੀਤੀ ਗਈ ਹੈ ਉਹ ਭਾਰਤੀ ਜਨਤਾ ਦੇ ਵਿਰੁੱਧ ਹੈ ਕਿਉਂਕਿ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਤੋਂ ਅਮਰੀਕਾ ਨੂੰ ਨਿਰਯਾਤ ਕੀਤੇ ਮਾਲ ਤੇ ਅਮਰੀਕਾ ਵਲੋ 18% ਆਯਾਤ ਕਰ ਲਗਾਇਆ ਜਾਵੇਗਾ ਅਤੇ ਭਾਰਤ ਵੱਲੋਂ ਅਮਰੀਕਾ ਤੋਂ ਆਯਾਤ ਕੀਤੇ ਮਾਲ ਤੇ ਭਾਰਤ ਕੋਈ ਆਯਾਤ ਕਰ ਨਹੀਂ ਲਗਾ ਸਕੇਗਾ। ਨਾਲ ਹੀ ਅਮਰੀਕਾ ਵੱਲੋਂ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਭਾਰਤ ਰੂਸ ਤੋਂ ਕੱਚੇ ਤੇਲ ਦੀ ਆਯਾਤ ਬੰਦ ਕਾਰਕੇ ਤੇਲ ਅਮਰੀਕਾ ਦੇ ਕਬਜ਼ੇ ਵਾਲ਼ੇ ਵੈਨਜ਼ੂਏਲਾ ਤੋਂ ਮਹਿੰਗਾ ਤੇਲ ਆਯਾਤ ਕਰੇਗਾ। ਸਾਡੀ ਸੋਚ ਮੁਤਾਬਕ ਇਰ ਵਪਾਰ ਸੰਧੀ ਅਮਰੀਕਾ ਅੱਗੇ ਗੋਡੇ ਟੇਕਣ ਵਾਲਾ ਅਤੇ ਆਪਾ ਮਾਰੂ ਸੰਧੀ ਹੈ। ਇਸ ਨਾਲ ਭਾਰਤ ਦਾ ਘਰੇਲੂ ਉਦਯੋਗ ਅਤੇ ਇੰਡਸਟਰੀ ਅਤੇ ਕਿਸਾਨੀ ਨੂੰ ਬੜਾ ਵੱਡਾ ਧੱਕਾ ਲਗੇਗਾ ਜਿਸ ਨਾਲ ਦੇਸ਼ ਵਿੱਚ ਬੇਰੋਜ਼ਗਾਰੀ ਅਤੇ ਭੁੱਖਮਰੀ ਵਧਣ ਦਾ ਖ਼ਦਸ਼ਾ ਹੈ। ਮੀਟਿੰਗ ਵਿੱਚ ਪਰਦੀਪ ਕੁਮਾਰ ਸ਼ਰਮਾਂ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਅਤੇ ਰਾਮਪ੍ਰਤਾਪ ਨੇ ਆਪਣੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾਇਆ ਗਿਆ। ਸਾਰੇ ਹਜ਼ਾਰ ਸਾਥੀਆਂ ਨੇ ਦੋਵਾਂ ਸੱਜਣਾ ਦੀਆਂ ਖੁਸ਼ੀਆਂ ਬਰਕਰਾਰ ਰਹਿਣ ਦੀ ਦੁਆ ਕੀਤੀ। ਮੀਟਿੰਗ ਵਿੱਚ ਸ਼ਾਮਲ ਹੋਏ ਦਰਸ਼ਨ ਲਾਲ ਕਾਂਸਲ, ਕੁਲਵਿੰਦਰ ਸਿੰਘ,ਦਲਵੀਰ ਸਿੰਘ,ਪ੍ਰੇਮ ਸਾਗਰ,ਰੇਸ਼ਮ ਸਿੰਘ,ਬਲਵੀਰ ਚੰਦ,ਬੁੱਧ ਰਾਮ,ਗੁਰਦੀਪ ਸਿੰਘ ਗਿੱਲ, ਵਿਨੋਦ ਨਾਗਪਾਲ, ਪ੍ਰਿੰਸੀਪਲ ਵਿਜੇ ਗਰਗ,ਗੁਰਤੇਜ ਬਰਾੜ, ਹਰਜਿੰਦਰ ਬਰਾੜ,ਪਿਰਥੀ ਸਿੰਘ,ਟਹਿਲ ਸਿੰਘ, ਸੁਰਜੀਤ ਸਿੰਘ,ਰਾਕੇਸ਼ ਕੁਮਾਰ ਜੈਨ ਅਤੇ ਬਾਬੂ ਰਾਮ ਆਦਿ ਸ਼ਾਮਲ ਸਨ।