logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਹਲਕਾ ਪੁੱਧਰੀ ਰੈਲੀਆਂ ਤਹਿਤ ਸੁਖਬੀਰ ਸਿੰਘ ਬਾਦਲ 18 ਮਾਰਚ ਨੂੰ ਜਗਰਾਉੰ ਰੈਲੀ ਨੂੰ ਸੰਬੋਧਨ ਕਰਨਗੇ : ਕਲੇਰ ਰੈਲੀ ਦੀ ਸਫਲਤਾ ਲਈ 23 ਫਰਵਰੀ ਨੂੰ ਮੀਟਿੰਗ ਸੱਦੀ


(ਜਗਰਾਉੰ 13 ਫਰਵਰੀ)
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਪੱਧਰ 'ਤੇ ਰੈਲੀਆਂ ਦੀ ਸ਼ੁਰੂਆਤ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਦੀ ਮੋੜੀ ਗੱਡੇਗੀ। ਇਹ ਪ੍ਰਤੀਕਿਰਿਆ ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਐਸ.ਆਰ.ਕਲੇਰ ਨੇ ਜ਼ਾਰੀ ਪ੍ਰੈਸ ਬਿਆਨ ਵਿਚ ਕੀਤੀ। ਸ੍ਰੀ ਕਲੇਰ ਨੇ ਆਖਿਆ ਕਿ ਸੂਬਾ ਪੱਧਰੀ ਰੈਲੀਆਂ ਤਹਿਤ ਸੁਖਬੀਰ ਸਿੰਘ ਬਾਦਲ 18 ਮਾਰਚ ਨੂੰ ਜਗਰਾਉੰ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਦੇ ਅਹੁਦੇਦਾਰਾਂ ਦੀ 23 ਫਰਵਰੀ ਨੂੰ ਸਵੇਰੇ 10 ਵਜੇ ਮੀਟਿੰਗ ਸੱਦੀ ਹੈ ।ਸ੍ਰੀ ਕਲੇਰ ਨੇ ਆਖਿਆ ਕਿ ਸੂਬਾ ਸਰਕਾਰ ਹਰ ਪੱਖ ਤੋਂ ਨਾਕਾਮਯਾਬ ਹੋ ਚੁੱਕੀ ਹੈ ਤੇ ਪੰਜਾਬ ਦੇ ਲੋਕ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਸੌਂਪਣਾ ਚਾਹੁੰਦੇ ਹਨ। ਸ੍ਰੀ ਕਲੇਰ ਨੇ ਕਿਹਾ ਕਿ ਆਪ ਦੇ ਅਖੌਤੀ ਬਦਲਾਅ ਅਤੇ ਇਨਕਲਾਬ ਨੇ ਪੰਜਾਬ ਦਾ ਮੁਹਾਂਦਰਾ ਵਿਗਾੜ ਦਿੱਤਾ ਹੈ।ਉਨ੍ਹਾਂ ਆਖਿਆ ਕਿ ਅੱਜ ਸੂਬੇ ਦੀ ਵਾਗਡੋਰ ਦਿੱਲੀ ਦੇ ਠੁਕਰਾਏ ਲੋਕਾਂ ਦੇ ਹੱਥ ਵਿਚ ਹੈ ਜਦਕਿ ਭਗਵੰਤ ਮਾਨ ਸਿਰਫ ਡੰਮੀ ਮੁੱਖ ਮੰਤਰੀ ਹਨ।ਸ੍ਰੀ ਕਲੇਰ ਨੇ ਕਿਹਾ ਕਿ ਜਿੱਥੇ ਸੂਬੇ ਅੰਦਰ ਮੁੜ ਤੋੰ ਸ਼੍ਰੋਮਣੀ ਅਕਾਲੀ ਦਲ ਦੀ ਅਵਾਜ਼ ਸੁਣਨ ਨੂੰ ਮਿਲ ਰਹੀ ਹੈ , ਉੱਥੇ ਹੀ ਅਵਾਮ ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਕੰਮਾਂ ਪ੍ਰਤੀ ਚੇਤੰਨ ਵੀ ਕਰੇਗਾ। ਕਲੇਰ ਨੇ ਦਾਅਵਾ ਕੀਤਾ ਕਿ ਇਹ ਵਿਸ਼ਾਲ ਰੈਲੀ ਇਤਿਹਾਸਕ ਹੋਵੇਗੀ।

1
4 views

Comment