logo

ਪੰਜਾਬ ਦੀ ਕਿਸਾਨੀ ਨਾਲ ਜੁੜੀਆਂ ਫਸਲਾਂ ’ਤੇ ਭਾਰਤ ਸਰਕਾਰ ਵੱਲੋਂ ਅਮਰੀਕਾ ਨੂੰ ਕੋਈ ਛੂਟ ਨਹੀਂ ਦਿੱਤੀ ਗਈ ਸੰਦੀਪ ਜੇਠੀ (ਬਰਨਾਲਾ)


ਭਾਰਤੀ ਜਨਤਾ ਪਾਰਟੀ ਦੇ ਯੂਥ ਆਗੂ ਸੰਦੀਪ ਜੇਠੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਪੰਜਾਬ ਦੀਆਂ ਫਸਲਾਂ ’ਤੇ ਅਮਰੀਕਾ ਨੂੰ ਛੂਟ ਦਿੱਤੀ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਕਣਕ, ਚਾਵਲ, ਮੱਕੀ, ਬਾਜਰਾ, ਜੌ, ਸੋਆਬੀਨ, ਕਪਾਹ, ਛੋਲੇ, ਮੂੰਗੀ ਆਦਿ ਫਸਲਾਂ ’ਤੇ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਟੈਰਿਫ ਛੂਟ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਪਿਆਜ਼, ਆਲੂ, ਮਟਰ, ਭਿੰਡੀ, ਖੀਰਾ, ਕੱਦੂ, ਤੌਰੀ, ਮਿਰਚ ਆਦਿ ਸਬਜ਼ੀਆਂ ਅਤੇ ਪ੍ਰੋਸੈਸਡ ਸਬਜ਼ੀਆਂ ਨੂੰ ਭਾਰਤ ਆਯਾਤ ਕਰਨ ਦੀ ਕੋਈ ਛੂਟ ਨਹੀਂ ਦਿੱਤੀ ਗਈ। ਇਸਦੇ ਉਲਟ ਇਹ ਸਾਰੀਆਂ ਸਬਜ਼ੀਆਂ 0% ਟੈਰਿਫ ’ਤੇ ਅਮਰੀਕਾ ਭੇਜੀਆਂ ਜਾ ਸਕਣਗੀਆਂ। ਡੇਅਰੀ ਉਤਪਾਦਾਂ ਵਿੱਚ ਦੁੱਧ, ਪਨੀਰ, ਮੱਖਣ, ਘਿਉ, ਸੁੱਕਾ ਦੁੱਧ ਆਦਿ ਲਈ ਵੀ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਛੂਟ ਨਹੀਂ ਦਿੱਤੀ ਗਈ, ਪਰ ਇਹ ਉਤਪਾਦ 0% ਟੈਰਿਫ ’ਤੇ ਅਮਰੀਕਾ ਨੂੰ ਨਿਰਯਾਤ ਕੀਤੇ ਜਾ ਸਕਣਗੇ।
ਇਸੇ ਤਰ੍ਹਾਂ ਮਸਾਲਿਆਂ (ਕਾਲੀ ਮਿਰਚ, ਲੌਂਗ, ਇਲਾਇਚੀ, ਧਨੀਆ, ਜੀਰਾ, ਹਲਦੀ, ਅਦਰਕ, ਸੌਂਫ, ਮੈਥੀ, ਸਰੋਂ ਆਦਿ) ਅਤੇ ਫਲਾਂ (ਅੰਬ, ਕੇਲਾ, ਸੇਬ, ਅੰਗੂਰ, ਨਿੰਬੂ, ਸੰਤਰਾ, ਅਨਾਨਾਸ, ਨਾਰੀਅਲ ਆਦਿ) ’ਤੇ ਵੀ ਭਾਰਤ ਵੱਲੋਂ ਕੋਈ ਛੂਟ ਨਹੀਂ ਦਿੱਤੀ ਗਈ। ਕੁਝ ਚੀਜ਼ਾਂ ਲਈ ਸਿਰਫ਼ ਕੋਟਾ ਨਿਰਧਾਰਤ ਕੀਤਾ ਗਿਆ ਹੈ, ਜਿਵੇਂ ਪਸ਼ੂਆਂ ਦੀ ਖੁਰਾਕ, ਸੇਬ, ਬਦਾਮ ਅਤੇ ਸੋਆਬੀਨ ਤੇਲ। ਇਹ ਆਈਟਮ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਭਾਰਤ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਥੋੜ੍ਹਾ ਹਿੱਸਾ ਅਮਰੀਕਾ ਤੋਂ ਲੈਣ ਲਈ ਨਿਰਧਾਰਤ ਕੀਤਾ ਗਿਆ ਹੈ। ਸੰਦੀਪ ਜੇਠੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਕਿਸਾਨਾਂ ਦੀ ਪੈਦਾਵਾਰ 0% ਟੈਰਿਫ ’ਤੇ ਅਮਰੀਕਾ ਭੇਜੀ ਜਾ ਸਕੇਗੀ, ਜਿਸ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀ ਨਾਲ ਜੁੜੇ ਉਦਯੋਗ, ਕਪਾਹ ਅਤੇ ਕਪੜਾ ਉਦਯੋਗ, ਲੈਦਰ ਉਦਯੋਗ, ਖਿਡੌਣੇ, ਮਸ਼ੀਨਰੀ ਪੁਰਜੇ ਅਤੇ ਘਰੇਲੂ ਵਰਤੋਂ ਵਾਲੀਆਂ ਵਸਤਾਂ ਦਾ ਨਿਰਯਾਤ ਵੀ ਵਧੇਗਾ।
ਚੀਨ ’ਤੇ 35%, ਵਿਆਤਨਾਮ ’ਤੇ 20% ਅਤੇ ਬੰਗਲਾਦੇਸ਼ ’ਤੇ 20% ਟੈਰਿਫ ਦੇ ਮੁਕਾਬਲੇ ਭਾਰਤ ’ਤੇ ਸਿਰਫ਼ 18% ਟੈਰਿਫ ਹੈ, ਜੋ ਭਾਰਤ ਲਈ ਵੱਡਾ ਫਾਇਦਾ ਹੈ।

0
263 views