logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭੱਠਾ ਮਜ਼ਦੂਰਾਂ ਦੀਆਂ ਮੁਸ਼ਕਲਾਂ ਸਬੰਧੀ ਕਿਸਾਨ ਮਜ਼ਦੂਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਦੇ ਕੈਂਪਸ ਇੰਚਾਰਜ ਨੂੰ ਮੰਗ ਪੱਤਰ ਸੌਂਪਿਆ ਗਿਆ।



ਧੂਰੀ 13 ਫਰਵਰੀ - ਪੰਜਾਬ ਦੇ ਭੱਠਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸਬੰਧੀ ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਰਜਿ 140 ਦੇ ਸੂਬਾ ਪ੍ਰਧਾਨ ਕੁਲਦੀਪ ਨੀਟੂ, ਮੀਡੀਆ ਇੰਚਾਰਜ ਪੰਜਾਬ ਗੁਰਜੀਤ ਸਿੰਘ ਸ਼ੀਂਹ ਦੀ ਅਗਵਾਈ ਚ ਅੱਜ ਧੂਰੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪਸ ਇੰਚਾਰਜ ਡਾਕਟਰ ਅਨਵਰ ਭਸੌੜ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਮਜ਼ਦੂਰ ਵਿੰਗ ਦੇ ਜ਼ਿਲ੍ਾ ਪ੍ਰਧਾਨ ਖਾਂ ਦਿਲਬਰ ਖਾਨ, ਮਾਨਸਾ ਦੇ ਪ੍ਰਧਾਨ ਸੋਨੀ ਖਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਭੱਠਾ ਮਜ਼ਦੂਰਾਂ ਨਾਲ ਭੱਠਾ ਮਾਲਕਾਂ ਵੱਲੋਂ ਉਹਨਾਂ ਨੂੰ ਮਾਨ ਭੱਤਾ ਆਦਿ ਸਹੂਲਤਾ ਨਾ ਦੇ ਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ। ਮੰਗ ਪੱਤਰ ਰਾਹੀਂ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਮੰਗ ਕੀਤੀ ਹੈ ਕਿ ਭੱਠਾ ਮਜ਼ਦੂਰਾਂ ਦੇ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਰੇਟ ਦਵਾਏ ਜਾਣ ਅਤੇ ਬਾਕੀ ਸਹੂਲਤਾਂ ਵੀ ਮੁਹਈਆ ਕਰਵਾਈਆਂ ਜਾਣ। ਉਕਤ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਰਾਹੀਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਫਰਮਾਈ ਤਾਂ ਉਹ ਆਉਣ ਵਾਲੇ ਦਿਨਾਂ ਚ ਆਪਣਾ ਸੰਘਰਸ਼ ਤੇਜ਼ ਕਰਨਗੇ।ਇਸ ਮੌਕੇ ਪ੍ਰਧਾਨ ਦਿਲਵਰ ਖਾਂ, ਸਕੱਤਰ ਜਸਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੋਕਤ ਅਲੀ, ਮੀਤ ਪ੍ਰਧਾਨ ਰੁਲਦੂ ਖਾਂ,ਖਜਾਨਚੀ ਅਬਦੁਲ ਗਫਾਰ , ਸਲਾਹਕਾਰ ਅਜੀਜ ਖਾਂ,ਮੈਂਬਰ ਜਗਸੀਰ ਖਾਂ,ਰਫੀਕ ਖਾਂ,ਬਲਕਾਰ ਸਿੰਘ,ਮੁਸ਼ਤਾਕ ਖਾਂ , ਪਰਗਟ ਸਿੰਘ ਜੋਗਾ, ਗੁਰਸੇਵਕ ਸਿੰਘ ਰੱਲਾ , ਬੂਟਾ ਸਿੰਘ ਜੋਗਾ , ਜਸਵਿੰਦਰ ਸਿੰਘ ਉਡਤ, ਕਾਲਾ ਸਿੰਘ ਫੱਤਾ ਆਦਿ ਹਾਜ਼ਰ ਸਨ।

36
2961 views

Comment