
ਸੀਨੀਅਰ ਆਗੂ ਅਰਸ਼ ਸੱਚਰ ਵੱਲੋਂ ਫਰੀਦਕੋਟ ਵਿੱਚ ਵੱਡਾ ਸਮਾਜਿਕ ਉਪਰਾਲਾ
11 ਧੀਆਂ ਦੇ ਸੁਪਨੇ, 11 ਘਰਾਂ ਦੀ ਸ਼ੁਰੂਆਤ — ਫਰੀਦਕੋਟ ਬਣੇਗਾ ਇਨਸਾਨੀਅਤ ਅਤੇ ਸੇਵਾ ਦੀ ਸਿਆਸਤ ਦਾ ਗਵਾਹ
ਫਰੀਦਕੋਟ 13.02.26(ਨਾਇਬ ਰਾਜ)
ਕੁਝ ਸਮਾਗਮ ਸਿਰਫ਼ ਰਸਮਾਂ ਨਹੀਂ ਹੁੰਦੇ—ਉਹ ਸਮਾਜ ਦੀ ਸੋਚ ਅਤੇ ਸਿਆਸਤ ਦੀ ਦਿਸ਼ਾ ਤੈਅ ਕਰਦੇ ਹਨ।
ਫਰੀਦਕੋਟ ਦੀ ਧਰਤੀ ਤੇ 19 ਫ਼ਰਵਰੀ 2026 ਨੂੰ ਸਮਾਜਿਕ ਸੇਵਾ ਅਤੇ ਮਨੁੱਖਤਾ ਦੀ ਇਕ ਵਿਲੱਖਣ ਮਿਸਾਲ ਕਾਇਮ ਹੋਣ ਜਾ ਰਹੀ ਹੈ। ਹੋਟਲ ਸ਼ਾਹੀ ਹਵੇਲੀ, ਫਰੀਦਕੋਟ ਵਿਖੇ 11 ਗਰੀਬ ਜੋੜਿਆਂ ਦਾ ਸਮੂਹਿਕ ਵਿਆਹ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਪਵਿੱਤਰ ਅਤੇ ਸਮਾਜਿਕ ਉਪਰਾਲਾ ਅਰਸ਼ ਸੱਚਰ — ਸਮਾਜ ਸੇਵਕ ਅਤੇ ਸੀਨੀਅਰ ਆਗੂ, ਆਮ ਆਦਮੀ ਪਾਰਟੀ, ਫਰੀਦਕੋਟ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਪੂਰੀ ਜ਼ਿੰਮੇਵਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਿਰਫ਼ ਵਿਆਹ ਦੀ ਰਸਮ ਹੀ ਨਹੀਂ, ਸਗੋਂ ਹਰ ਜੋੜੇ ਨੂੰ ਆਸ਼ੀਰਵਾਦ ਦੇ ਤੌਰ ਤੇ ਘਰ ਦਾ ਸਾਰਾ ਲੋੜੀਂਦਾ ਸਾਮਾਨ ਵੀ ਦਿੱਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਧੀ ਖਾਲੀ ਹੱਥ ਨਹੀਂ, ਸਗੋਂ ਇੱਜ਼ਤ, ਸੁਰੱਖਿਆ ਅਤੇ ਆਤਮ-ਸਮਮਾਨ ਨਾਲ ਆਪਣਾ ਨਵਾਂ ਜੀਵਨ ਸ਼ੁਰੂ ਕਰੇ।
ਇਸ ਪਵਿੱਤਰ ਸਮਾਗਮ ਦੀ ਸ਼ੋਭਾ ਵਧਾਉਣ ਲਈ 🔹 ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਜੀ ਮਹਾਰਾਜ (ਜ਼ੀਰਾ ਵਾਲੇ) ਮੁੱਖ ਮਹਿਮਾਨ ਵਜੋਂ ਆਪਣੀ ਹਾਜ਼ਰੀ ਨਾਲ ਜੋੜਿਆਂ ਨੂੰ ਆਸ਼ੀਰਵਾਦ ਪ੍ਰਦਾਨ ਕਰਨਗੇ ਅਤੇ 🔹 ਬੀ.ਕੇ. ਪ੍ਰੇਮ ਦੀਦੀ ਇੰਚਾਰਜ, ਪੰਜਾਬ ਜੋਨ ਅਤੇ ਬੀ.ਕੇ. ਸੰਗੀਤਾ ਦੀਦੀ ਇੰਚਾਰਜ, ਫਰੀਦਕੋਟ ਜ਼ਿਲ੍ਹਾ ਬ੍ਰਹਮਾ ਕੁਮਾਰੀ ਆਸ਼੍ਰਮ, ਫਰੀਦਕੋਟ ਵੱਲੋਂ ਵੀ ਵਿਸ਼ੇਸ਼ ਆਤਮਿਕ ਆਸ਼ੀਰਵਾਦ ਦਿੱਤਾ ਜਾਵੇਗਾ।
ਅੱਜ ਦੇ ਸਮੇਂ ਵਿੱਚ, ਜਦੋਂ ਸਿਆਸਤ ਅਕਸਰ ਸਿਰਫ਼ ਬਿਆਨਾਂ ਅਤੇ ਵਾਅਦਿਆਂ ਤੱਕ ਸੀਮਿਤ ਰਹਿ ਜਾਂਦੀ ਹੈ, ਇਹ ਸਮੂਹਿਕ ਵਿਆਹ ਸਮਾਰੋਹ ਜ਼ਮੀਨ ਤੇ ਕੀਤੀ ਗਈ ਸੇਵਾ ਵਾਲੀ ਸਿਆਸਤ ਦਾ ਪ੍ਰਤੀਕ ਹੈ। ਇਹ ਕੋਈ ਸਕੀਮ ਨਹੀਂ—ਇਹ ਲੋਕਾਂ ਨਾਲ, ਲੋਕਾਂ ਲਈ ਕੀਤਾ ਗਿਆ ਅਸਲ ਕੰਮ ਹੈ।
ਇਸ ਮੌਕੇ ਅਰਸ਼ ਸੱਚਰ ਨੇ ਫਰੀਦਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ 19 ਫ਼ਰਵਰੀ ਨੂੰ ਇਸ ਸਮਾਰੋਹ ਵਿੱਚ ਸ਼ਾਮਿਲ ਹੋ ਕੇ 11 ਜੋੜਿਆਂ ਨੂੰ ਆਪਣਾ ਆਸ਼ੀਰਵਾਦ ਦਿਓ, ਕਿਉਂਕਿ ਲੋਕਾਂ ਦਾ ਆਸ਼ੀਰਵਾਦ ਹੀ ਕਿਸੇ ਵੀ ਸਮਾਜਿਕ ਬਦਲਾਅ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ। ਆਓ, ਫਰੀਦਕੋਟ ਨੂੰ ਇਕ ਵਾਰ ਫਿਰ ਸਾਬਤ ਕਰਨ ਦਈਏ ਕਿ
ਇਹ ਸ਼ਹਿਰ ਸਿਰਫ਼ ਵੋਟਾਂ ਨਹੀਂ—ਕਦਰ, ਕਰੁਣਾ ਅਤੇ ਸੇਵਾ ਨਾਲ ਸਿਆਸਤ ਕਰਦਾ ਹੈ।