logo

ਸੰਗਰਾਂਦ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਸਹਿਰ ਸਮਾਣੇ ਗੁਰਦੁਆਰਾ ਗੁਰੂ ਰਵਿਦਾਸ ਸਾਹਿਬ ਵਿੱਚ ਮਨਾਇਆ ਗਿਆ।

ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਸਾਹਿਬ ਸਮਾਣੇ ਵਿਖੇ ਬੜੀ ਸਰਦਾ ਭਾਵਨਾ ਨਾਲ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਪ੍ਰਧਾਨ ਰਾਜ ਸਿੰਘ ਜੀ ਵੱਲੋਂ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ ।
ਤੇ ਜਿਨਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਉਹਨਾਂ ਨੂੰ ਸਿਰਪਾਉ ਪਾ ਕੇ ਸਨਮਾਨਿਤ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਤੋਂ ਇਲਾਵਾ ਜਿਨਾਂ ਬੱਚਿਆਂ ਦਾ ਜਨਮ ਹੋਇਆ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਤੇ ਉਨਾਂ ਦੇ ਭਲੇ ਦੀ ਅਰਦਾਸ ਬੇਨਤੀ ਗ੍ਰੰਥੀ ਸਿੰਘ ਸਾਹਿਬਾਨ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤੀ ਗਈ ਤੇ ਇਸ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਕਥਾਵਾਚਕ ਬਾਬਾ ਮਨਪ੍ਰੀਤ ਸਿੰਘ ਜੀ ਨੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ । ਕੀਰਤਨ ਕਰਨ ਵਾਲੇ ਬੱਚਿਆਂ ਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਤੇ ਸਨਮਾਨਿਤ ਚਿੰਨ ਦੇ ਕੇ ਨਿਵਾਜਿਆ ਗਿਆ।
ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਗਿਆ ।ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਲਾਘਾ ਯੋਗ ਕਦਮ ਪੁੱਟਦੀ ਹੈ ਉਥੇ ਹੀ ਨਾਲ ਦੀ ਨਾਲ ਜੋ ਗੁਰੂ ਘਰ ਵਿੱਚ ਸੰਗਤਾਂ ਦੇ ਲਈ ਲੋੜ ਅਨੁਸਾਰ ਵਸਤੂਆਂ ਦੀ ਲੋੜ ਹੁੰਦੀ ਹੈ ਉਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਜੀ ਤੇ ਕਮੇਟੀ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਪੱਧਰ ਤੇ ਉਪਰਾਲਾ ਕੀਤਾ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਰਾਜ ਸਿੰਘ ਜੀ, ਗ੍ਰੰਥੀ ਸਿੰਘ ਸਾਹਿਬਾਨ ਬਾਬਾ ਬਲਵਿੰਦਰ ਸਿੰਘ ਜੀ, ਕਥਾਵਾਚਕ ਬਾਬਾ ਮਨਪ੍ਰੀਤ ਸਿੰਘ ਜੀ,
ਬਰਿੰਦਰ ਸਿੰਘ ਜੀ, ਰਣਧੀਰ ਸਿੰਘ ਜੀ, ਪਿਆਰਾ ਸਿੰਘ ਜੀ, ਗੁਰਜੰਟ ਸਿੰਘ ਜੀ, ਜਗਤਾਰ ਸਿੰਘ ਜੀ, ਭੁਪਿੰਦਰ ਸਿੰਘ ਜੀ ,ਮਾਸਟਰ ਬਲਦੇਵ ਸਿੰਘ ਜੀ ,ਸਾਬਕਾ ਐਸ ਐਚ ਓ ਸਾਹਿਬ ਸਿੰਘ ਜੀ, ਹਾਕਮ ਸਿੰਘ ਜੀ ਮੋਹਣੀ, ਸਤਿੰਦਰ ਸਿੰਘ ਜੀ, ਜੋਰਾ ਸਿੰਘ ਜੀ, ਬਲਰਾਜ ਸਿੰਘ ਜੀ, ਮਲਕੀਤ ਸਿੰਘ ਜੀ ਫੌਜੀ, ਮਾਸਟਰ ਕੌਰ ਸਿੰਘ ਜੀ, ਮਾਸਟਰ ਭੁਪਿੰਦਰ ਸਿੰਘ ਜੀ,ਸਭ ਸੰਗਤਾਂ ਹਾਜ਼ਰ ਸਨ।

2
231 views