logo

ਪਟਿਆਲਾ 10 ਫਰਵਰੀ 2026 ( ਪੱਤਰਕਾਰ ਕਰਮਜੀਤ ਸਿੰਘ ਕਤਰ ) ਜੋਆਇੰਟ ਐਕਸ਼ਨ ਕਮੇਟੀ ਅਰਬਨ ਸਟੇਟ ਪਟਿਆਲਾ ਵੱਲੋਂ ਪੁਡਾ ਦੇ ਨਵ ਨਿਯੁਕਤ ।

ਪਟਿਆਲਾ 10 ਫਰਵਰੀ 2026
( ਪੱਤਰਕਾਰ ਕਰਮਜੀਤ ਸਿੰਘ ਕਤਰ )
ਜੋਆਇੰਟ ਐਕਸ਼ਨ ਕਮੇਟੀ ਅਰਬਨ ਸਟੇਟ ਪਟਿਆਲਾ ਵੱਲੋਂ ਪੁਡਾ ਦੇ ਨਵ ਨਿਯੁਕਤ ਮੁੱਖ ਪ੍ਰਸ਼ਾਸਕ ਮੈਡਮ ਸ਼੍ਰੀਮਤੀ ਅਪਾਰਨਾ ਐਮ ਬੀ ਜੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਅਤੇ ਮੁੱਖ ਪ੍ਰਸ਼ਾਸਕ ਨੂੰ ਅਰਬਨ ਸਟੇਟ ਵਿੱਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਅਰਬਨ ਅਸਟੇਟ ਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਪ੍ਰਸ਼ਾਸਕ ਵੱਲੋਂ ਭਰੋਸਾ ਦਿੱਤਾ ਗਿਆ ਕਿ ਅਰਬਨ ਸਟੇਟ ਨਿਵਾਸੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਲਦ ਹੀ ਉਹ ਅਰਬਨ ਅਸਟੇਟ ਦੇ ਵੱਖ ਵੱਖ ਏਰੀਏ ਦਾ ਦੌਰਾ ਕਰਨਗੇ । ਇਸ ਮੌਕੇ ਅਰਬਨ ਸਟੇਟ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਯੁਵਰਾਜ ਸਿੰਘ, ਸਰਦਾਰ ਜਗਰੂਪ ਸਿੰਘ ਮਹਿਮਦਪੁਰ ਜਨਰਲ ਸਕੱਤਰ, ਤੇਜਿੰਦਰ ਸਿੰਘ ਤੇਜੀ ਸੀਨੀਅਰ ਵਾਈਸ ਪ੍ਰਧਾਨ ਅਤੇ ਡਾਕਟਰ ਰਣਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਐਸੋਸੀਏਸ਼ਨ ਮੈਂਬਰ ਸ਼ਾਮਿਲ ਸਨ।

0
46 views