logo

22 ਫਰਵਰੀ ਨੂੰ ਵੱਡੇ ਪੱਧਰ ਤੇ ਹੋਵੇਗਾ ਸੰਗਤਾਂ ਦਾ ਭਾਰੀ ਸਮਾਣੇ ਟਾਵਰ ਮੋਰਚੇ ਵਿੱਚ

22 ਫਰਵਰੀ ਤੋਂ ਮੁੜ ਲੱਗੇਗਾ 'ਧਰਮ ਯੁੱਧ ਮੋਰਚਾ', ਟਾਵਰ ਮੋਰਚੇ ਤੇ ਜੁਝਾਰੂ ਜਥੇਬੰਦੀਆਂ ਦਾ ਇਕੱਠ ਨੇ ਲਿਆ ਫੈਸਲਾ: ਭਾਈ ਗੁਰਪ੍ਰੀਤ ਸਿੰਘ
ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਤਹਿਤ ਪਿਛਲੇ 16 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਤੇ ਬੈਠ ਕੇ ਜਾਗਤਿ ਜੋਤਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਪੰਜਾਬ ਵਿਚ ਬਾਰ ਬਾਰ ਕਰਵਾਈ ਜਾ ਰਹੀ ਬੇਅਦਬੀ ਰੋਕਣ ਲਈ ਬੇਮਿਸਾਲ ਸਜ਼ਾ ਦਾ ਕਾਨੂੰਨ ਲਾਗੂ ਕਰਵਾਉਣ ਦੀ ਮੰਗ ਕਰ ਰਹੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ, ਜਦ ਪੰਜਾਬ ਅਤੇ ਹਰਿਆਣਾ ਦੀਆਂ 21 ਜੁਝਾਰੂ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਪੱਕੇ ਤੌਰ ਤੇ 22 ਫਰਵਰੀ ਤੋਂ ਧਰਮ ਯੁੱਧ ਮੋਰਚਾ ਮੁੜ ਲਾਉਣ ਦਾ ਐਲਾਨ ਕੀਤਾ। ਜ਼ਿਕਰ ਯੋਗ ਹੈ ਕਿ 1982 ਵਿੱਚ ਧਰਮ ਯੁੱਧ ਮੋਰਚਾ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਲੱਗਿਆ ਸੀ, ਜਦਕਿ੍ਰਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਨੂੰ ਸਮਰਪਿਤ ਇਸ ਦੂਜੇ ਧਰਮ ਯੁੱਧ ਮੋਰਚੇ ਵਿੱਚ ਪਿੰਡਾਂ ਸ਼ਹਿਰਾਂ ਤੋਂ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਜੁਝਾਰੂ ਪੰਜਾਬੀ ਸਮਾਣਾ ਮੋਰਚਾ ਪਾਰਕ ਤੇ 22 ਨੂੰ ਪੱਕਾ ਡੇਰਾ ਲਗਾਉਣਗੇ ਜਿਥੋਂ ਕਿ 24 ਫਰਵਰੀ ਨੂੰ ਅਣਮਿਥੇ ਸਮੇਂ ਲਈ ਹਾਈਵੇ ਰੋਕਣ ਲਈ ਕੂਚ ਕੀਤਾ ਜਾਏਗਾ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ, ਸੀਨੀਅਰ ਆਗੂ ਅਮਤੋਜ ਸਿੰਘ ਮਾਨ, ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆ, ਬਾਬਾ ਭੁਪਿੰਦਰ ਸਿੰਘ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ, ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ, ਮੁੱਖ ਸਲਾਹਕਾਹ ਤਲਵਿੰਦਰ ਸਿੰਘ ਔਲਖ ਅਤੇ ਹੋਰ ਜੁਝਾਰੂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ, ਕਿ ਪੰਜਾਬ ਸਰਕਾਰ ਬੇਮਿਸਾਲ ਸਜ਼ਾ ਦਾ ਕਾਨੂੰਨ ਬਣਾਉਣ ਦੇ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ, 15 ਜੁਲਾਈ 2025 ਨੂੰ ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਸਲੈਕਟ ਕਮੇਟੀ ਨੂੰ ਦਿੱਤਾ ਗਿਆ ਛੇ ਮਹੀਨੇ ਦਾ ਸਮਾਂ ਵੀ ਖਤਮ ਹੋ ਚੁੱਕਾ ਹੈ, ਪਰ ਸਰਕਾਰ ਕਾਨੂੰਨ ਲਾਗੂ ਕਰਨੋਂ ਅਵੇਸਲੀ ਹੋਈ ਪਈ ਹੈ। ਸਰਕਾਰ ਦੇ ਇਸ ਨਿਰਾਸ਼ਾਜਨਕ ਰਵਈਏ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਭਾਈ ਗੁਰਜੀਤ ਸਿੰਘ ਦੀ ਦਿਨੋ ਦਿਨ ਵਿਗੜ ਰਹੀ ਸਿਹਤ ਦਾ ਖਿਆਲ ਕਰਦੇ ਹੋਏ ਜਥੇਬੰਦੀਆਂ ਵੱਲੋਂ ਪੱਕੇ ਤੌਰ ਤੇ ਕਰੜਾ ਸੰਘਰਸ਼ ਵਿੱਡਣ ਦਾ ਫੈਸਲਾ ਕੀਤਾ ਗਿਆ ਹੈ। ਅੱਜ ਦੀ ਇਕੱਤਰਤਾ ਵਿੱਚ ਦਿੱਲੀ ਕਿਸਾਨੀ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ ਸਿੱਧੂ ਭੋਗਪੁਰ, ਮਨਜੀਤ ਸਿੰਘ ਨਿਆਲ, ਬਲਜਿੰਦਰ ਸਿੰਘ ਚੰਡਿਆਲਾ, ਮਨਜੀਤ ਸਿੰਘ ਮਛੋਦਾ, ਕੁਲਦੀਪ ਸਿੰਘ ਮੋਹਰੀ, ਸੁਰਜੀਤ ਸਿੰਘ ਭੰਨੋਖੇੜੀ, ਗੁਰਸ਼ਾਦ ਸਿੰਘ ਉਗਾਰਾ, ਗੁਰਦੇਵ ਸਿੰਘ ਗੱਜੂ ਮਾਜਰਾ, ਪਸਵਿੰਦਰ ਸਿੰਘ ਰਤਨ ਹੇੜੀ, ਚਤਰ ਸਿੰਘ, ਗੁਰਦੀਪ ਸਿੰਘ ਭੰਡਾਲ, ਨਰਿੰਦਰ ਸਿੰਘ ਖੁਸਰੋਪੁਰ, ਕੁਲਦੀਪ ਸਿੰਘ ਕੇਸਰਪੁਰ, ਬਾਬਾ ਸੁਖਦੇਵ ਸਿੰਘ ਨਾਨਕਸਰ ਸੰਪ੍ਰਦਾਇ, ਵਿਦਿਆਰਥੀ ਆਗੂ ਸੁਖਮਨਪਾਲ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰਮੀਤ ਸਿੰਘ ਥਲੀ ਸਿੱਖ ਸਦਭਾਵਨਾ ਦਲ, ਜਗਵਿੰਦਰ ਸਿੰਘ ਸਵਰਾਜਪੁਰ, ਸ਼ੇਰੇ ਪੰਜਾਬ ਦਲ, ਕੁਲਵੰਤ ਸਿੰਘ ਖਟੜਾ, ਗੁਰਪ੍ਰੀਤ ਸਿੰਘ ਭਰਾਜ, ਸੁਖਬੀਰ ਸਿੰਘ, ਸਿਮਰਨਜੀਤ ਸਿੰਘ, ਕਮਲਜੀਤ ਸਿੰਘ, ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਸਾਹਿਬ ਸਿੰਘ, ਭਾਈ ਰਣਜੀਤ ਸਿੰਘ, ਰੰਮੀ ਸਹਿਗਲ, ਚੇਅਰਮੈਨ ਹਰਿੰਦਰ ਸਿੰਘ, ਕੁਲਵਿੰਦਰ ਸਿੰਘ ਸਿੱਧੂ, ਸ਼ਿੰਦਰ ਸਿੰਘ, ਬਾਬਾ ਜੱਸਾ ਸਿੰਘ, ਭਾਈ ਜਸਵਿੰਦਰ ਸਿੰਘ, ਬੀਬੀ ਰੁਪਿੰਦਰ ਕੌਰ, ਬਲਜੀਤ ਕੌਰ ਭਿੰਡਰ ਹਰਜਿੰਦਰ ਕੌਰ, ਮਨਵਿੰਦਰ ਸਿੰਘ, ਲਾਭ ਸਿੰਘ, ਸੁਖਜਿੰਦਰ ਸਿੰਘ ਸਮੇਤ ਨਾਮਵਰ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਸਰਕਾਰ ਨੂੰ ਕਾਨੂੰਨ ਲਾਗੂ ਕਰਨ ਲਈ ਮਜ਼ਬੂਰ ਕਰਨ ਲਈ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾਏਗਾ। ਇਸ ਕਾਰਜ ਲਈ ਗ੍ਰੰਥੀ ਸਿੰਘਾਂ ਦਾ ਸਹਿਯੋਗ ਲਿਆ ਜਾਏਗਾ।

3
522 views