logo

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮਾਲਵਾ ਜੋਨ ਪੰਜਾਬ ਦੀ ਟੀਮ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਫਰੀਦਕੋਟ:09,ਫਰਵਰੀ (ਕੰਵਲ ਸਰਾਂ)-ਪੰਜਾਬੀ ਮਾਂ ਬੋਲੀ ਦੀ ਸੇਵਾ, ਪ੍ਰਚਾਰ ਅਤੇ ਪ੍ਰਸਾਰ ਵਾਸਤੇ ਚੇਅਰਮੈਨ ਡਾ:ਦਲਬੀਰ ਸਿੰਘ ਕਥੂਰੀਆ ਜੀ ਦੀ ਯੋਗ ਅਗਵਾਈ ਵਿੱਚ ਕੰਮ ਕਰ ਰਹੀ ਵਿਸ਼ਵ ਪੰਜਾਬੀ ਸਭਾ ਕੈਨੇਡਾ , ਜੋ ਕਿ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਪੰਜਾਬੀ ਮਾਂ ਬੋਲੀ ਲਈ ਬਹੁਤ ਹੀ ਵਧੀਆ ਕੰੰਮ ਕਰ ਰਹੀ ਹੈ।ਸਭਾ ਵੱਲੋਂ ਪਿਛਲੇ ਦਿਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਕੀਤਾ ਗਿਆ।ਜਿਸ ਵਿੱਚ ਪੰਜਾਬ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵੱਖ ਵੱਖ ਅਹੁੰਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਮਾਲਵਾ ਜੋਨ ਦੇ ਵੱਖ ਵੱਖ ਅਹੁੰਦੇਦਾਰਾਂ ਜਿੰਨਾ੍ਹ ਵਿੱਚ ਪ੍ਰਧਾਨ ਰਾਜਵੀਰ ਸਿੰਘ ਸੰਧੂ, ਇਸਤਰੀ ਵਿੰਗ ਮਾਲਵਾ ਜੋਨ ਦੀ ਪ੍ਰਧਾਨ ਡਾ: ਅਮਰਜੋਤੀ ਮਾਂਗਟ”ਜੋਤ”, ਵੀਰਪਾਲ ਸਿੰਘ, ਬਲਜੀਤ ਸਿੰਘ, ਸਾਹਿਤਕਾਰ ਡਾ: ਸਾਧੂ ਰਾਮ ਲੰਗੇਆਣਾ ਦਾ ਲੋਈਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮਾਝਾ ਜੋਨ ਦੇ ਪ੍ਰਧਾਨ ਸਮਾਜ ਸੇਵੀ ਉੱਘੇ ਸਾਹਿਤਕਾਰ ਅਤੇ ਉਦਯੋਗਪਤੀ ਸ: ਸਤਬੀਰ ਸਿੰਘ ਜੀ ਦੀ ਅਗਵਾਈ ਵਿੱਚ ਬਹੁਤ ਹੀ ਸ਼ਾਨਦਾਰ ਸਮਾਗਮ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ: ਦਲਬੀਰ ਸਿੰਘ ਕਥੂਰੀਆ ਜੀ, ਹਾਸਿਆਂ ਦੇ ਬਾਦਸ਼ਾਹ ਗੁਰਪ੍ਰੀਤ ਸਿੰਘ ਘੁੱਗੀ ਅਤੇ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਜੀ, ਪਦਮ ਸ਼੍ਰੀ ਪੂਰਨ ਚੰਦ ਗੁਰੂੁ ਕੀ ਵਡਾਲੀ (ਸੂਫੀ ਗਾਇਕ), ਪ੍ਰਿੰਸੀਪਲ ਰੇਖਾ ਗੁਪਤਾ, ਡਾ: ਨਿਧੀ ਪਾਠਕ, ਗੁਰੂੁ ਕਾਂਸੀ ਯੂਨਿਵਰਸਿਟੀ ਤਲਵੰਡੀ ਸਾਬੋ ਦੀ ਵਾਇਸ ਚਾਂਸਲਰ ਡਾ: ਗੁਰਪ੍ਰੀਤ ਕੌਰ, ਅਫਗਾਨਸਿਤਾਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਰਬਾਬ ਵਾਦਕ ਉਸਤਾਦ ਹਿਮਾਯੂ ਸਖੀ , ਡਾ: ਲੀਨਾ ਬੇਦੀ ਯੂ.ਐਸ.ਏ ਆਦਿ ਤੋਂ ਇਲਾਵਾ ਪੂਰੇ ਪੰਜਾਬ ਵਿੱਚੋਂ ਸਾਹਿਤਕਾਰ, ਸਾਹਿਤ ਪ੍ਰੇਮੀ ਹਾਜਰ ਸਨ।

4
609 views