logo

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦਾ ਉਪਰਾਲਾ ਘੰਟਾ ਘਰ ਵਿੱਚ ਲਾਇਬ੍ਰੇਰੀ ਸਥਾਪਿਤ:


ਫਰੀਦਕੋਟ 07.02.26(ਨਾਇਬ ਰਾਜ)

ਫਰੀਦਕੋਟ ਦੀ ਹਰ ਸਮਾਜ ਸੇਵੀ ਖੇਤਰ ਵਿੱਚ ਮੋਹਰੀ ਹੋ ਕੇ ਅਤੇ ਵਿਲੱਖਣ ਕਾਰਜ ਕਰ ਨ ਵਾਲੀ ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਵੱਲੋਂ ਸ਼ਹਿਰ ਨਿਵਾਸੀਆਂ ਦੀ ਸਹੂਲਤ ਲਈ ਫਰੀਦਕੋਟ ਦੀ ਇਤਿਹਾਸਕ ਇਮਾਰਤ ਘੰਟਾ ਘਰ ਦੀ ਜ਼ਮੀਨੀ ਮੰਜ਼ਲ ਤੇ ਸ਼ਹੀਦ ਭਗਤ ਸਿੰਘ ਓਪਨ ਲਾਇਬ੍ਰੇਰੀ ਤਿਆਰ ਕੀਤੀ ਗਈ।ਲਾਇਬ੍ਰੇਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਇਸ ਜਗ੍ਹਾ ਤੇ ਲਾਇਬ੍ਰੇਰੀ ਹੋਇਆ ਕਰਦੀ ਸੀ।ਜਿੱਥੇ ਕੇਵਲ ਅਖ਼ਬਾਰ ਪੜ੍ਹਨ ਨੂੰ ਮਿਲਦੇ ਸਨ। ਸੋਸਾਇਟੀ ਵੱਲੋ ਪ੍ਰਸਾਸ਼ਨ ਅਤੇ ਨਗਰ ਕੌਂਸਲ ਨਾਲ ਉਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਤਾਂ ਇਸ ਨੂੰ ਸੋਸਾਇਟੀ ਨੇ ਮੁੜ ਸੁਰਜੀਤ ਕਰਨ ਦੀ ਪਹਿਲ ਕੀਤੀ। ਸੋਸਾਇਟੀ ਮੈਂਬਰਾਂ ਨੇ ਮਿਲ ਕੇ ਇਮਾਰਤ ਦੀ ਪਹਿਲਾਂ ਵਾਲੀ ਦਿੱਖ ਬਰਕਰਾਰ ਰੱਖਦੇ ਹੋਏ ਰੰਗ ਰੋਗਨ ਕਰਕੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਨੂੰ ਤਿਆਰ ਕੀਤਾ ਜਿੱਥੇ ਆਮ ਲੋਕਾਂ ਦੇ ਬੈਠਣ ਦਾ ਯੋਗ ਪ੍ਰਬੰਧ ਕੀਤਾ ਗੋਲ ਮੇਜ ਅਤੇ ਬੈਠਣ ਲਈ ਕੁਰਸੀਆਂ ਲਗਾਈਆਂ ਗਈਆਂ ਹਨ। ਸ਼੍ਰੀ ਸੁਰੇਸ਼ ਅਰੋੜਾ ਨੇ ਅੱਗੇ ਦੱਸਿਆ ਕਿ ਇਸ ਲਾਇਬ੍ਰੇਰੀ ਵਿੱਚ ਕਿਤਾਬਾਂ ਅਤੇ ਰਸਾਲੇ ਰੱਖੇ ਗਏ ਹਨ।ਰੋਜ਼ਾਨਾ ਪੜ੍ਹਨ ਲਈ ਅਖ਼ਬਾਰ ਮਿਲਣਗੇ। ਲਾਇਬ੍ਰੇਰੀ ਦਾ ਨਾਮ ਸ਼ਹੀਦ ਸਿੰਘ ਦੇ ਨਾਮ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਰੱਖਿਆ ਗਿਆ ਹੈ।ਇਹ ਲਾਇਬ੍ਰੇਰੀ ਐਤਵਾਰ ਬੰਦ ਰਿਹਾ ਕਰੇਗੀ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕੇ ਲਾਇਬ੍ਰੇਰੀ ਲਈ ਇੱਕ ਸਾਲ ਵਾਸਤੇ ਅਖ਼ਬਾਰਾਂ ਦੀ ਸੇਵਾ ਜਸਵਿੰਦਰ ਸਿੰਘ ਕੈਂਥ ਹੈਡ ਮਾਸਟਰ,ਭੁਪਿੰਦਰ ਸਿੰਘ ਛੀਨਾ ਅਤੇ ਸ਼੍ਰੀ ਵਰਿੰਦਰ ਚਾਵਲਾ ਵੱਲੋਂ ਦਿੱਤੀ ਗਈ ਹੈ ਇਸੇ ਤਰਾਂ ਲਾਇਬ੍ਰੇਰੀ ਦੀਆਂ ਕਿਤਾਬਾਂ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸ ਮਨਜੀਤ ਸਿੰਘ ਪੁਰੀ,ਸਟੇਟ ਐਵਾਰਡੀ ਅਧਿਆਪਕ ਸ ਜਗਤਾਰ ਸਿੰਘ ਸੋਖੀ,ਰਾਜੇਸ਼ ਕੁਮਾਰ ਸੁਖੀਜਾ,ਨਰਿੰਦਰ ਸਿੰਘ ਗਿੱਲ,ਜਸਵਿੰਦਰ ਸਿੰਘ ਕੈਂਥ, ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ,ਵਿਨੋਦ ਕੁਮਾਰ,ਗੁਰਿੰਦਰ ਸਿੰਘ ਮਨੀ,ਐਡਵੋਕੇਟ ਨਾਇਬ ਸਿੰਘ ਸੰਘਾ ਨੋਟਰੀ ਵੱਲੋ ਸਹਿਯੋਗ ਪ੍ਰਾਪਤ ਹੋਇਆ ਹੈ।ਸ਼੍ਰੀ ਸੁਰੇਸ਼ ਅਰੋੜਾ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਦਾਨੀ ਸੱਜਣ ਇਸ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਬਹੁਤ ਜਲਦ ਇਹ ਲਾਇਬ੍ਰੇਰੀ ਲੋਕ ਅਰਪਨ ਕਰ ਦਿੱਤੀ ਜਾਵੇਗੀ।ਸੋਸਾਇਟੀ ਦੇ ਇਸ ਉਪਰਾਲੇ ਲਈ ਸ ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫਰੀਦਕੋਟ, ਸ ਗੁਰਤੇਜ ਸਿੰਘ ਤੇਜਾ ਭਲਵਾਨ ,ਸ ਅਮਰੀਕ ਸਿੰਘ ਸੰਮਾ ਜਿਲ੍ਹਾ ਲੋਕ ਸੰਪਰਕ ਅਫ਼ਸਰ ਫਰੀਦਕੋਟ,ਡਾ:ਵਿਸ਼ਵ ਦੀਪ ਗੋਇਲ ਜਿਲ੍ਹਾ ਮੈਡੀਕਲ ਕਮਿਸ਼ਨਰ ਫਰੀਦਕੋਟ, ਸ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਸ ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ, ਅਮਰ ਕੁਮਾਰ ਬੀਨੂੰ ਐਮ. ਸੀ.,ਰਿਸ਼ੂ ਗੁਪਤਾ ਐਮ. ਸੀ.,ਆਪ ਆਗੂ ਰਵੀ ਬੁਗਰਾ, ਸਤੀਸ਼ ਗਰੋਵਰ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ,ਕਾਂਗਰਸ ਆਗੂ ਡਾ: ਰੇਸ਼ਮ ਸਿੰਘ ਬਾਹੀਆ,ਧਰਮਵੀਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਅਤੇ ਸ ਕੁਲਜੀਤ ਸਿੰਘ ਵਾਲੀਆ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਫੋਟੋ: ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਫਰੀਦਕੋਟ ਵੱਲੋ ਤਿਆਰ ਕੀਤੀ ਗਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਓਪਨ ਲਾਇਬ੍ਰੇਰੀ ਦਾ ਅੰਦਰਲਾ ਦ੍ਰਿਸ਼ ਅਤੇ ਜਾਣਕਾਰੀ ਦਿੰਦੇ ਹੋਰ ਸੋਸਾਇਟੀ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ।

4
1357 views