logo

ਫਰੀਦਕੋਟ ਆਫੀਸਰ ਕਲੱਬ ਵਿਖੇ ਮੇਲਾ ਰੰਗ ਪੰਜਾਬ ਦੇ ਇੱਕ ਰੋਜਾ ਗ੍ਰੈੰਡ ਐਗਜੀਬੀਸ਼ਨ ਦਾ ਆਯੋਜਨ-ਰਾਜਵੀਰ ਹੇਅਰ, ਸੁਖਵੀਰ ਬਰਾੜ

-ਫਰੀਦਕੋਟ ਆਫੀਸਰ ਕਲੱਬ ਵਿਖੇ ਮੇਲਾ ਰੰਗ ਪੰਜਾਬ ਦੇ ਇੱਕ ਰੋਜਾ ਗ੍ਰੈੰਡ ਐਗਜੀਬੀਸ਼ਨ ਦਾ ਆਯੋਜਨ-
-ਇੱਕ ਰੋਜਾ ਗ੍ਰੈਂਡ ਐਗਜੀਬੀਸ਼ਨ ਵਿੱਚ ਔਰਤਾਂ ਦੇ ਪਹਿਰਾਵੇ ਤੇ ਹਾਰ ਸ਼ਿੰਗਾਰ ਦੀਆ ਸਟਾਲਾਂ ਲਗਾਈਆਂ ਗਈਆਂ-
ਫਰੀਦਕੋਟ:06,ਫਰਵਰੀ ( ਕੰਵਲ ਸਰਾਂ) ਅੱਜ ਸਥਾਨਕ ਫਰੀਦਕੋਟ ਆਫੀਸਰ ਕਲੱਬ ਵਿਖੇ ਮੇਲਾ ਰੰਗ ਪੰਜਾਬ ਦੇ ਗ੍ਰੈਂਡ ਇੱਕ ਰੋਜਾ ਐਗਜੀਬੀਸ਼ਨ ਦਾ ਆਯੋਜਨ ਕੀਤਾ ਗਿਆ। ਇਹ ਇੱਕ ਰੋਜਾ ਐਗਜੀਬੀਸ਼ਨ ਰਾਜਵੀਰ ਹੇਅਰ ਅਤੇ ਸੁਖਵੀਰ ਬਰਾੜ ਦੀ ਯੋਗ ਅਗਵਾਈ ਵਿੱਚ ਲਗਾਈ ਗਈ। ਇਸ ਇੱਕ ਰੋਜਾ ਗ੍ਰੈਂਡ ਐਗਜੀਬੀਸ਼ਨ ਵਿੱਚ ਔਰਤਾਂ ਦੇ ਪਹਿਰਾਵੇ ਤੇ ਹਾਰ ਸ਼ਿੰਗਾਰ ਦੀਆ ਸਟਾਲਾਂ ਲਗਾਈਆਂ ਗਈਆਂ। ਇਸ ਐਗਜੀਬੀਸ਼ਨ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋ ਦੁਕਾਨਦਾਰਾਂ ਵੱਲੋ ਆਪਣੀਆ ਸਟਾਲਾਂ ਲਗਾਈਆਂ ਗਈਆ। ਇਹਨਾਂ ਵਿੱਚ 20 ਤੋ ਵੱਧ ਬੁਟੀਕ, ਫੁਲਕਾਰੀਆਂ ਤੇ ਬਾਗ,ਸੋਨੇ ਤੇ ਚਾਂਦੀ ਦੇ ਗਹਿਣੇ ਗੋਲਡ ਪਲੇਟਿਡ, ਵਿਰਾਸਤੀ ਅਨਾਜ,ਪੰਜਾਬੀ ਜੁੱਤੀ,ਸ਼ੁੱਧ ਹਲਦੀ ਤੇ ਸ਼ਹਿਦ,ਹੈਡਲੂਮ ਤੇ ਜਵੈਲਰੀ,ਅਤਰ ਤੇ ਹੋਰ ਸਾਮਾਨ। ਇਹ ਜਿਆਦਾਤਾਰ ਔਰਤਾਂ ਦੇ ਵਰਤਣ ਯੋਗ ਲਗਾਇਆ ਗਿਆ ਸੀ। ਮੇਲਾ ਰੰਗ ਪੰਜਾਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਗਲੇ ਹਫਤੇ ਮਲੋਟ ਵਿਖੇ ਇਹ ਐਗਜੀਬੀਸ਼ਨ ਲਾਉਣ ਜਾ ਰਹੇ ਹਨ। ਫਰੀਦਕੋਟ ਸ਼ਹਿਰ ਦੀਆ ਔਰਤਾਂ ਵਿੱਚ ਸਮਾਨ ਖਰੀਦਣ ਵਿੱਚ ਕਾਫੀ ਰੁਚੀ ਦਿਖਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਜੋ ਵੀ ਸਮਾਨ ਦੀਆ ਇੱਥੇ ਸਟਾਲਾਂ ਲਗਾਈਆਂ ਗਈਆ ਹਨ ਦੇ ਰੇਟ ਬਜ਼ਾਰ ਨਾਲੋਂ ਸਸਤੇ ਹਨ।

6
2086 views