logo

ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਪੀਅਨਸ਼ਿਪ 2026 ਦੀ ਫਰੀਦਕੋਟ ਵਿੱਚ ਹੋਈ ਸ਼ਾਨੋ-ਸ਼ੌਕਤ ਨਾਲ ਸ਼ੁਰੂਆਤ- ਐਡਵੋਕੇਟ ਲਲਿਤ ਮੋਹਨ ਗੁਪਤਾ

ਫਰੀਦਕੋਟ:06,ਫਰੀਦਕੋਟ (ਕੰਵਲ ਸਰਾਂ) ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਤੇ ਪੰਜਾਬ ਸਟੇਟ ਮਾਸਟਰਜ਼ ਬੈਡਮਿੰਟਨ ਚੈਪੀਅਨਸ਼ਿਪ 2026 ਦਾ ਆਯੋਜਨ ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਚੈਪੀਅਨਸ਼ਿਪ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ। ਅੱਜ ਇਸ ਚੈਪੀਅਨਸ਼ਿਪ ਦਾ ਰਸਮੀ ਉਦਘਾਟਨ ਬੜੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ 35 ਸਾਲ ਉਮਰ ਵਰਗ ਤੋ ਲੈ ਕੇ 75 ਸਾਲ ਤੱਕ ਦੇ ਵੈਟਰਨ ਖਿਡਾਰੀ ਹਿੱਸਾ ਲੈ ਰਹੇ ਹਨ। ਜਿਸ ਵਿੱਚ ਸਿੰਗਲਜ (ਮਰਦ) ਡਬਲਜ ( ਮਰਦ) ਮਿਕਸ ਡਬਲ, ਸਿੰਗਲਜ ਔਰਤਾਂ ਅਤੇ ਡਬਲਜ ( ਔਰਤਾਂ) ਦੇ ਮੁਕਾਬਲੇ ਹੋ ਰਹੇ ਹਨ।ਇਸ ਟੂਰਨਾਮੈਂਟ ਦੇ ਉਦਘਾਟਨ ਸਮੇਂ ਡਾ.ਵਰੁਣ ਕੁਮਾਰ ਪੀ ਸੀ ਐਸ ਐਸ.ਡੀ ਐਮ ਫਰੀਦਕੋਟ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਰਿਤਿਨ ਖੰਨਾ,ਆਨਰੇਰੀ ਸੈਕਟਰੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ, ਸ੍ਰੀ ਚਿਤਰੰਜਨ ਬਾਂਸਲ ਸੈਕਟਰੀ ਟੈਕਨੀਕਲ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਲ ਹੋਏ। ਟੂਰਨਾਮੈਂਟ ਦੇ ਆਰਗੇਨਾਈਜਿੰਗ ਸੈਕਟਰੀ ਸ੍ਰੀ ਲਲਿਤ ਮੋਹਨ ਗੁਪਤਾ ਐਡਵੋਕੇਟ ਸੀਨੀਅਰ ਵਾਇਸ ਪ੍ਰਧਾਨ ਜਿਲਾ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ, ਵਾਈਸ ਪ੍ਰੈਜ਼ੀਡੈਂਟ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਵੱਲੋ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਟੂਰਨਾਮੈਂਟ ਦੀ ਰੂਪ ਰੇਖਾ ਸਾਂਝੀ ਕੀਤੀ ਗਈ। ਇਸ ਮੌਕੇ ਸਮੂਹ ਮੈਂਬਰ ਸਾਹਿਬਾਨ ਜਿਲਾਂ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ, ਅਤੇ ਬਾਬਾ ਫਰੀਦ ਬੈਡਮਿੰਟਨ ਕਲੱਬ ਦੇ ਮੈਂਬਰ ਹਾਜ਼ਰ ਸਨ। ਆਰਗੇਨਾਈਜਿੰਗ ਕਮੇਟੀ ਵੱਲੋਂ ਖਿਡਾਰੀਆਂ ਲਈ ਬਰੇਕਫਾਸਟ, ਲੰਚ ਅਤੇ ਫਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋ ਇਲਾਵਾ ਭਾਗ ਲੈਣ ਵਾਲੇ ਹਰੇਕ ਖਿਡਾਰੀ ਲਈ ਇੱਕ ਟੀ ਸ਼ਰਟ ਦਿੱਤੀ ਗਈ। ਆਪਣੇ ਭਾਸ਼ਣ ਵਿੱਚ ਸੰਬੋਧਿਤ ਕਰਦਿਆ ਸ੍ਰੀ ਰਿਤਿਕ ਖੰਨਾ ਆਨਰੇਰੀ ਸੈਕਟਰੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਨੇ ਟੂਰਨਾਮੈਂਟ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ ਅਤੇ ਆਰਗੇਨਾਈਜਰਾਂ ਨੂੰ ਵਧਾਈ ਦਿੱਤੀ ਗਈ। ਫਰੀਦਕੋਟ ਜਿਲੇ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਰਾਜ ਪੱਧਰੀ ਟੂਰਨਾਮੈਂਟ ਹੈ ਇਹ ਮਿਤੀ 09 ਫ਼ਰਵਰੀ ਤੱਕ ਚਲੇਗਾ।

8
573 views