
ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਲੋੜਵੰਦ ਬੱਚਿਆ ਨੂੰ ਜੁਰਾਬਾਂ ਅਤੇ ਬੂਟ ਦਿੱਤੇ-ਪ੍ਰਿੰਸੀਪਲ ਸੇਵਾ ਸਿੰਘ ਚਾਵਲਾ
ਫਰੀਦਕੋਟ:06,ਫਰਵਰੀ (ਕੰਵਲ ਸਰਾਂ) ਅੱਜ ਸਥਾਨਕ
ਐਮਜੀਐਮ ਮਿਡਲ ਸਕੂਲ ਨੇੜੇ (ਪੀ ਐਨ ਬੀ) ਬੈਂਕ ਫਰੀਦਕੋਟ ਵਿਖੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਦੀ ਰਹਿਨੁਮਾਈ ਹੇਠ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਲੋੜਵੰਦ ਬੱਚਿਆਂ ਨੂੰ ਜੁਰਾਬਾਂ ਤੇ ਬੂਟ ਦਿੱਤੇ ਗਏ। ਇਹ ਐਸੋਸੀਏਸ਼ਨ ਲੋਕ ਭਲਾਈ ਦੇ ਕੰਮਾਂ ਵਿੱਚ ਫਰੀਦਕੋਟ ਦੀ ਮੋਹਰੀ ਐਸੋਸੀਏਸ਼ਨ ਹੈ।ਐਮ.ਜੀ.ਐਮ. ਮਿਡਲ ਸਕੂਲ ਫਰੀਦਕੋਟ ਵਿਖੇ ਇੱਕ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਵੱਲੋ ਆਏ ਹੋਏ ਮੈਂਬਰਾਂ ਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਤੇ ਬੱਚਿਆ ਨੂੰ ਵਿਦਿਆ ਖੇਤਰ ਵਿੱਚ ਉਚੇਰੀ ਸਿੱਖਿਆ ਹਾਸਲ ਕਰਕੇ ਸਕੂਲ ਤੇ ਮਾਤਾ ਪਿਤਾ ਦਾ ਰੋਸ਼ਨ ਕਰਨ ਦੀ ਪ੍ਰੇਰਣਾ ਦਿੱਤੀ। ਮੰਚ ਸੰਚਾਲਨ ਪ੍ਰੋ.ਐਨ.ਕੇ. ਗੁਪਤਾ ਵੱਲੋ ਬਾ-ਖੂਬੀ ਨਿਭਾਇਆ ਗਿਆ। ਇਸ ਸਮਾਰੋਹ ਵਿੱਚ ਜਿੰਨਾਂ ਬੁਲਾਰਿਆ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਉਹਨਾਂ ਵਿੱਚ ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਇੰਦਰਜੀਤ ਸਿੰਘ ਖੀਵਾ ਵਾਈਸ ਪ੍ਰਧਾਨ ਅਤੇ ਕਰਨਲ ਬਲਬੀਰ ਸਿੰਘ ਸਰਾਂ ਆਦਿ ਦੇ ਨਾਮ ਸ਼ਾਮਲ ਹਨ। ਇਸ ਸਮਾਰੋਹ ਵਿੱਚ ਵਿਸ਼ੇਸ਼ ਸਹਿਯੋਗ ਸ਼ਾਮ ਸੁੰਦਰ ਰਿਹਾਨ ਵੱਲੋ ਕੀਤਾ ਗਿਆ। ਰਿਹਾਨ ਸ਼ੁਰੂ ਤੋ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਰਹਿੰਦੇ ਹਨ ਬੱਚਿਆ ਲਈ ਜੋ ਵੀ ਬੂਟ ਤੇ ਜੁਰਾਬਾਂ ਦਿੱਤੀਆ ਗਈਆ ਇਹ ਉਹਨਾਂ ਵੱਲੋਂ ਹੀ ਉਪਰਾਲਾ ਕੀਤਾ ਗਿਆ ਸੀ। ਇਸ ਮੌਕੇ ਤੇ ਜਿੰਨਾ ਮੈਬਰਾਂ ਤੇ ਸਕੂਲ ਸਟਾਫ ਵੱਲੋ ਸ਼ਿਰਕਤ ਕੀਤੀ ਗਈ ਉਹਨਾਂ ਵਿੱਚ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਬਿਸ਼ਨ ਕੁਮਾਰ ਅਰੋੜਾ,ਧਰਮਵੀਰ ਸਿੰਘ ਰਿਟਾ. ਜਿਲਾ ਸਿੱਖਿਆ ਅਫਸਰ ,ਗਿਰੀਸ਼ ਸੁਖੀਜਾ,ਡਾ.ਨਿਰਮਲ ਕੋਸ਼ਿਕ, ਕੇ.ਪੀ.ਸਿੰਘ ਸਰਾਂ,ਮੁਖਤਿਆਰ ਸਿੰਘ ਵੰਗੜ ਲੇਖਕ ਅਤੇ ਸਾਹਿਤਕਾਰ,ਪੋਫੈ.ਤਜਿੰਦਰ ਸਿੰਘ ਢੀਡਸਾਂ,ਪ੍ਰਦੀਪ ਦਿਉੜਾ ਜਿਲਾਂ ਸਿਖਿਆ ਅਫਸਰ (ਰਿਟਾ.) ਅਤੇ ਸਟੇਟ ਅਵਾਰਡੀ,ਸਤਪਾਲ ਬਾਂਸਲ, ਕੇਵਲ ਕ੍ਰਿਸ਼ਨ ਕਟਾਰੀਆ, ਸੁਖਦੇਵ ਸਿੰਘ ਦੁਸਾਂਝ, ਰਾਜੇਸ਼ ਕੁਮਾਰ ਧਿੰਗੜਾ, ਸੱਤ ਨਰਾਇਣ ਗਰਗ ਅਤੇ ਡ.ਬਲਜੀਤ ਸ਼ਰਮਾ( ਗੋਲੇਵਾਲਾ), ਸਕੂਲ ਸਟਾਫ ਵਿੱਚੋਂ ਚਰਨਜੀਤ ਕੌਰ ਬਰਾੜ ਸੀਨੀਅਰ ਕੋਆਰਡੀਨੇਟਰ, ਰਿਤਿਕ ਅਤਰ,ਬੇਅੰਤ ਕੌਰ, ਪ੍ਰਿੰਸੀਪਲ ਇੰਦਰਜੀਤ ਕੌਰ ਇੰਨਚਾਰਜ ਮਿਡਲ ਸਕੂਲ, ਸੀਮਾ ਰਾਣੀ ਅਤੇ ਮੀਨਾਕਸ਼ੀ ਮੈਡਮ ਹਾਜ਼ਰ ਸਨ।