
ਪੀੜਤ ਬੱਚੀ ਦੇ ਬਾਪ ਉੱਪਰ ਦਰਜ ਕੀਤਾ ਝੂਠਾ ਪਰਚਾ ਰੱਦ ਕਰਕੇ ਜੇਲ ਵਿੱਚੋਂ ਰਿਹਾ ਕੀਤਾ ਜਾਵੇ
6 ਫਰਵਰੀ ਮਾਨਸਾ ( ਜੋਗਿੰਦਰਕੈਂਥ ਲਹਿਰੀ ) ਜੋਗਿੰਦਰ ਪਾਲ/ ਜਸਵਿੰਦਰ ਕੌਰ ਅੱਜ ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ)
ਅਤੇ ਭਰਾਤਰੀ ਜਥੇਬੰਦੀਆ ਵੱਲੋਂ ਪਰਿਵਾਰ ਨੂੰ ਨਾਲ ਲੈ ਕੇ 14 ਸਾਲਾਂ ਦੀ ਪੀੜਿਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਐੱਸ ਐੱਸ ਪੀ ਦਫਤਰ ਮਾਨਸਾ ਦਾ ਘਿਰਾਓ ਕੀਤਾ ਗਿਆ ਅਤੇ ਉਪਰੋਕਤ ਮੰਗਾਂ ਨੂੰ ਲੈ ਕੇ ਡੀਸੀ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮੁੱਖ ਦੋਸ਼ੀ ਭੀਮ ਸੈਨ ਨੂੰ ਐੱਫ ਆਈ ਆਰ ਨੰਬਰ 150 ਦੇ POCOS ਐਕਟ ਦੇ ਤਹਿਤ ਖਾਨਾ ਨੰਬਰ ਇੱਕ ਵਿੱਚ ਦੋਸ਼ੀ ਕੀਤਾ ਜਾਵੇ, ਪੀੜਤ ਬੱਚੀ ਦੀ ਮਾਤਾ ਅਤੇ ਨਾਨੀ ਨੂੰ ਨਾਮਜਦ ਕਰਕੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ, ਪੀੜਤ ਬੱਚੀ ਨੂੰ ਅਗਵਾਹ ਕਰਕੇ ਕੁੱਟਮਾਰ ਕਰਨ ਅਤੇ ਡਰਾਉਣ ਧਮਕਾਉਣ ਦੇ ਦੋਸ਼ੀਆਂ ਉੱਪਰ ਪਰਚਾ ਦਰਜ ਕੀਤਾ ਜਾਵੇ, ਪੀੜਤ ਬੱਚੀ ਦੇ ਬਾਪ ਉੱਪਰ ਦਰਜ ਕੀਤਾ ਝੂਠਾ ਪਰਚਾ ਰੱਦ ਕਰਕੇ ਜੇਲ ਵਿੱਚੋਂ ਰਿਹਾਅ ਕੀਤਾ ਜਾਵੇ,ਦੋਸ਼ੀਆਂ ਦਾ ਪੱਖ ਪੂਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਬੱਚੀ ਦੀ ਵੀਡੀਉ/ਫੋਟੋ ਸੋਸ਼ਲ ਮੀਡੀਆ ਉੱਪਰ ਵਾਇਰਲ ਕਰਨ ਵਾਲੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ।ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ,ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ,ਜ਼ਿਲਾ ਆਗੂ ਗੁਰਸੇਵਕ ਮਾਨ,ਦਰਸ਼ਨ ਦਾਨੇਵਾਲਾ,ਪੀੜਤ ਦੇ ਚਾਚਾ,ਭੂਆ ਅਤੇ ਦਾਦੀ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਵੱਲੋਂ ਸੁਰਿੰਦਰਪਾਲ ਸ਼ਰਮਾ,ਗੁਰਮੀਤ ਨੰਦਗੜ੍ਹ ਅਤੇ ਭੋਲਾ ਸਿੰਘ ਗੁੁੜੱਦੀ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਦਲਜੀਤ ਸਿੰਘ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਗਰੁੱਪ ਵੱਲੋਂ ਮੱਖਣ ਸਿੰਘ ਭੈਣੀ ਬਾਘਾ,ਆਇਸਾ ਪੰਜਾਬ ਵੱਲੋਂ ਸੁਖਜੀਤ ਰਾਮਾਨੰਦੀ,ਕਿਸਾਨ ਮਜ਼ਦੂਰ ਐਸੋਸੀਏਸ਼ਨ ਵੱਲੋਂ ਕੁਲਦੀਪ ਕੋਟ ਧਰਮੂ,ਐਂਟੀ ਡਰੱਗ ਟਾਸਕ ਫੋਰਸ ਵੱਲੋਂ ਪਰਮਿੰਦਰ ਸਿੰਘ ਝੋਟਾ,ਮਜ਼ਦੂਰ ਮੁਕਤੀ ਮੋਰਚਾ ਵੱਲੋਂ ਹਰਮੇਸ਼ ਭੰਮੇ ਖੁਰਦ ਅਤੇ ਬਿੰਦਰ ਕੌਰ ਉੱਡਤ,ਅੰਗਰੇਜ਼ ਘਰਾਂਗਣਾ,ਪੀ ਐੱਸ ਯੂ ਵੱਲੋਂ ਅਰਵਿੰਦਰ ਕੌਰ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਬਲਵਿੰਦਰ ਕੌਰ ਖਾਰਾ,ਇਨਕਲਾਬੀ ਨੌਜਵਾਨ ਸਭਾ ਵੱਲੋਂ ਅਮਰਦੀਪ ਸਿੰਘ ਪਰੋਚਾ,ਮਾਲਵਾ ਤਰਨਾ ਦਲ ਵੱਲੋਂ ਖਾਲਸਾ ਘੁਮੰਡ ਸਿੰਘ ਉਗਰਾਹਾਂ,ਆਟੋ ਰਿਕਸ਼ਾ ਯੂਨੀਅਨ ਵੱਲੋਂ ਨਿਰਮਲ ਸਿੰਘ ਮਾਨਸਾ, ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਅਵਤਾਰ ਸਿੰਘ ਬੁਰਜ ਰਾਠੀ ਅਤੇ ਬਹੁਜਨ ਮੁਕਤੀ ਪਾਰਟੀ ਵੱਲੋਂ ਜਸਵੰਤ ਸਿੰਘ ਮਾਨਸਾ ਨੇਂ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪ੍ਰਗਤੀਸ਼ੀਲ ਇਸਤਰੀ ਸਭਾ ਦੇ ਆਗੂ ਜਸਵੀਰ ਕੌਰ ਨੱਤ ਨੇਂ ਨਿਭਾਈ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਤਿਕਾਰਯੋਗ ਕਮੇਟੀ ਮੋਹਰ ਸਿੰਘ ਵਾਲਾ ਵੱਲੋਂ ਨਿਭਾਈ ਗਈ। ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਐੱਸ ਡੀ ਐੱਮ ਮਾਨਸਾ ਵੱਲੋਂ ਧਰਨਾਕਾਰੀਆਂ ਨੂੰ ਜਲਦੀ ਮੰਗਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਵਾਇਆ ਗਿਆ।ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬੱਚੀ ਨੂੰ ਇਨਸਾਫ ਨਾਂ ਦਿੱਤਾ ਗਿਆ ਤਾਂ ਅਗਲੇ ਦਿਨਾਂ ਵਿੱਚ ਮੀਟਿੰਗ ਕਰਕੇ ਤਿੱਖਾ ਐਕਸ਼ਨ ਕੀਤਾ ਜਾਵੇਗਾ।