logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਡਿਊਟੀ ਅਤੇ ਇਮਾਨਦਾਰੀ ਦੀ ਮਿਸਾਲ ਡਿਪਟੀ ਮੈਨੇਜਰ ਰਵਿੰਦਰ ਕੌਰ ਐੱਸ ਬੀ ਆਈ ਸਮਾਣਾ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਮੇਰੇ ਟੀਚਰ ਭਾਈ ਸਰਦਾਰ ਮਨਜਿੰਦਰ ਸਿੰਘ ਜੀ ਦੇ ਕਹੇ ਅਨੁਸਾਰ ਉਹ ਕੱਲ ਮਿਤੀ 3/2/26 ਨੂੰ ਸਟੇਟ ਬੈਂਕ ਆਫ ਇੰਡੀਆ ਵਿਖੇ ਆਪਣਾ ਲਾਕਰ ਓਪਰੇਟ ਕਰਨ ਗਏ ਇਸ ਦੌਰਾਨ ਮੇਰੇ ਤੋਂ ਇੱਕ ਸੋਨੇ ਦਾ ਪੀਸ ਗਿਰ ਗਿਆ ਜਿਸਦਾ ਧਿਆਨ ਨਹੀਂ ਰਿਹਾ ਤੇ ਉਹ ਲੋਕਰ ਓਪਰੇਟ ਕਰਕੇ ਵਾਪਸ ਆ ਗਏ ਸ਼ਾਮ ਕਰੀਬ 4 ਵਜੇ ਉਹਨਾਂ ਨੂੰ ਬੈਂਕ ਦੇ ਵਿੱਚੋਂ ਮੈਡਮ ਰਵਿੰਦਰ ਕੌਰ ਦਾ ਫੋਨ ਆਇਆ ਕਿ ਤੁਸੀਂ ਆਪਣਾ ਲੋਕਰ ਚੈੱਕ ਕਰਕੇ ਜਾਓ ਉਹ ਸਮੇਂ ਦੀ ਮਜਬੂਰੀ ਦੱਸਦੇ ਹੋਏ ਅਗਲੇ ਦਿਨ ਆਉਣ ਲਈ ਕਿਹਾ ਉਹ ਅੱਜ ਮਿਤ 4/2/26 ਨੂੰ ਬੈਂਕ ਵਿਖੇ ਗਏ ਅਤੇ ਆਪਣਾ ਲੋਕਰ ਚੈੱਕ ਕੀਤਾ ਉਹਨਾਂ ਨੂੰ ਕੋਈ ਖਾਸ ਅੰਤਰ ਨਹੀਂ ਪਤਾ ਲੱਗਿਆ ਫਿਰ ਮਨਜਿੰਦਰ ਸਿੰਘ ਜੀ ਨੇ ਆਪਣੀ ਪਤਨੀ ਮਨਿੰਦਰ ਕੌਰ ਨੂੰ ਕਿਹਾ ਕਿ ਇਸ ਤਰ੍ਹਾਂ ਮੈਡਮ ਦਾ ਫੋਨ ਆਇਆ ਹੈ ਤੇ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਮੇਰੀ ਪਤਨੀ ਸਕੂਲ ਟਾਈਮ ਤੋਂ ਬਾਅਦ ਬੈਂਕ ਦੇ ਵਿੱਚ ਆਈ ਅਸੀਂ ਲੋਕਰ ਓਪਰੇਟ ਕੀਤਾ ਤੇ ਪਾਇਆ ਕਿ ਸਾਡੀ ਸੋਨੇ ਦੀ ਇਕ ਆਈਟਮ ਗੁਮ ਹੈ ਇਸ ਬਾਬਤ ਅਸੀਂ ਰਵਿੰਦਰ ਕੌਰ ਨੂੰ ਦੱਸਿਆ ਉਹਨਾਂ ਨੇ ਫਿਰ ਮੈਨੇਜਰ ਸਾਹਿਬ ਨਾਲ ਗੱਲ ਕਰਕੇ ਸਾਡੀ ਸੋਨੇ ਦੀ ਆਈਟਮ ਸਾਨੂੰ ਵਾਪਸ ਕੀਤੀ ਉਸ ਆਈਟਮ ਦੀ ਕੀਮਤ ਅੱਜ ਦੇ ਅਨੁਸਾਰ ਲਗਭਗ 80000 ਦੇ ਕਰੀਬ ਹੈ ਅਸੀਂ ਮੈਡਮ ਰਵਿੰਦਰ ਕੌਰ ਜੀ ਜੋ ਕਿ ਬਤੌਰ ਡਿਪਟੀ ਮੈਨੇ ਕੰਮ ਕਰ ਰਹੇ ਹਨ। ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਮਾਨਦਾਰੀ ਅੱਜ ਵੀ ਜਿੰਦਾ ਹੈ ਜਿਸ ਨੂੰ ਪਰਮਾਤਮਾ ਸੰਤੋਸ਼ ਅਤੇ ਧਨ ਦਿੰਦਾ ਹੈ ਉਹ ਕਿਸੇ ਹੋਰ ਪਾਸੇ ਨਹੀਂ ਦੇਖਦਾ ਆਹੀ ਸਿੱਖਣ ਨੂੰ ਮਿਲਿਆ

121
5796 views

Comment