logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭੱਠਾ ਮਜ਼ਦੂਰਾਂ ਦੀ ਲੁੱਟ ਖ਼ਿਲਾਫ਼ ਕਿਸਾਨ ਮਜ਼ਦੂਰ ਐਸੋਸੀਏਸ਼ਨ ਵੱਲੋਂ ਸੰਘਰਸ਼ ਦਾ ਐਲਾਨ। 4 ਫਰਵਰੀ ਨੂੰ ਐਸ.ਡੀ.ਐਮ. ਨੂੰ ਮੰਗ ਪੱਤਰ, 7 ਫਰਵਰੀ ਨੂੰ ਮਾਨਸਾ ਅਨਾਜ ਮੰਡੀ ’ਚ ਵੱਡਾ ਇਕੱਠ


ਮਾਨਸਾ: (03 ਫਰਵਰੀ 2026)
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ (ਰਜਿ. 140) ਦੇ ਮਜ਼ਦੂਰ ਵਿੰਗ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੋਨੂੰ ਖਾਂਨ ਬਾਜੇਵਾਲਾ ਦੀ ਅਗਵਾਈ ਹੇਠ ਮੁੱਖ ਦਫ਼ਤਰ ਕੋਟ ਧਰਮੂੰ ਵਿਖੇ ਹੋਈ। ਮੀਟਿੰਗ ਵਿੱਚ ਭੱਠਾ ਮਜ਼ਦੂਰਾਂ ਨਾਲ ਹੋ ਰਹੀ ਖੁੱਲ੍ਹੀ ਆਰਥਿਕ ਲੁੱਟ ’ਤੇ ਗਹਿਰੀ ਚਿੰਤਾ ਜਤਾਈ ਗਈ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਭਰਾਈ ਮਜ਼ਦੂਰਾਂ ਨੂੰ ਪ੍ਰਤੀ ਹਜ਼ਾਰ ਇੱਟਾਂ ਦੇ ਸਿਰਫ਼ 190 ਤੋਂ 220 ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਸਰਕਾਰੀ ਰੇਟ ਬੋਨਸ ਸਮੇਤ 338 ਰੁਪਏ ਪ੍ਰਤੀ ਹਜ਼ਾਰ ਇੱਟ ਨਿਰਧਾਰਿਤ ਹੈ। ਇਸੇ ਤਰ੍ਹਾਂ ਪਥੇਰ ਮਜ਼ਦੂਰਾਂ ਦਾ ਸਰਕਾਰੀ ਦਿਹਾੜੀ ਰੇਟ ਤਕਰੀਬਨ 966 ਰੁਪਏ ਹੈ, ਪਰ ਉਨ੍ਹਾਂ ਨੂੰ ਕੇਵਲ 722 ਰੁਪਏ ਹੀ ਮਿਲ ਰਹੇ ਹਨ।
ਜਥੇਬੰਦੀ ਵੱਲੋਂ ਭੱਠਿਆਂ ’ਤੇ ਮਜ਼ਦੂਰਾਂ ਲਈ ਪੀਣ ਵਾਲੇ ਸਾਫ਼ ਪਾਣੀ, ਸਾਫ਼-ਸੁਥਰੀ ਰਹਾਇਸ਼ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਵੀ ਗੰਭੀਰ ਮੁੱਦਾ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ 4 ਫਰਵਰੀ ਨੂੰ ਐਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਭੱਠਾ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ 7 ਫਰਵਰੀ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਜ਼ਦੂਰਾਂ ਨੂੰ ਸਰਕਾਰੀ ਰੇਟਾਂ ਮੁਤਾਬਕ ਉਜਰਤਾਂ ਨਾ ਮਿਲੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ, ਕਰਨੈਲ ਸਿੰਘ ਮਾਨਸਾ, ਪ੍ਰਗਟ ਸਿੰਘ ਜੋਗਾ, ਸੱਤਪਾਲ ਅੱਕਾਂਵਾਲੀ, ਜੱਗਾ ਖਾਨ ਖਿਆਲਾ, ਸੱਤਪਾਲ ਉੱਡਤ, ਬੋਰੀ ਸਿੰਘ ਲਾਲਿਆਂਵਾਲੀ ਅਤੇ ਹਰਮਲ ਖਾਨ ਆਦਿ ਆਗੂ ਹਾਜ਼ਰ ਰਹੇ।

53
2257 views

Comment