logo

ਸ਼ਹੀਦ ਭਾਈ ਸੁੱਖਾ ਸਿੰਘ – ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਚੌਂਕ (ਬਟਾਲਾ)

🌺 ਸ਼ਹੀਦ ਭਾਈ ਸੁੱਖਾ ਸਿੰਘ – ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਚੌਂਕ (ਬਟਾਲਾ) 🌺
ਅੱਜ ਯਾਦਗਾਰੀ ਪਾਰਕ ਚੌਂਕ ਵਿਖੇ ਕਮੇਟੀ ਮੈਂਬਰ ਸਾਹਿਬਾਨ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਸਾਂਝੀ ਸਹਿਮਤੀ ਨਾਲ XEN PWD ਸਰਦਾਰ ਨਿਰਮਲ ਸਿੰਘ ਜੀ ਅਤੇ SE ਮੰਡੀ ਬੋਰਡ ਸਰਦਾਰ ਬਲਦੇਵ ਸਿੰਘ ਖਾਲਸਾ ਜੀ ਨੂੰ ਯਾਦਗਾਰੀ ਪਾਰਕ ਕਮੇਟੀ ਦਾ ਮੈਂਬਰ ਬਣਾਇਆ ਗਿਆ।
ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਚੌਂਕ ਨੂੰ ਹੋਰ ਸੁੰਦਰ, ਸੁਚੱਜਾ ਅਤੇ ਆਕਰਸ਼ਕ ਬਣਾਉਣ ਲਈ ਸਫ਼ਾਈ, ਹਰਿਆਵਲੀ, ਲਾਈਟਿੰਗ ਅਤੇ ਯਾਦਗਾਰੀ ਸੌੰਦਰਿਆਕਰਨ ਲਈ ਜਲਦੀ ਕਾਰਵਾਈ ਕੀਤੀ ਜਾਵੇਗੀ।
ਇਹ ਉਪਰਾਲਾ ਸੰਗਤ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਮਹਾਨ ਕੁਰਬਾਨੀ ਦੀ ਯਾਦ ਨੂੰ ਸਦੀਵੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
🙏 ਸਭ ਦੇ ਸਹਿਯੋਗ ਦੀ ਅਪੀਲ 🙏
Tricity Times

21
8370 views