logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਿਨਲੈਂਡ ਤੋਂ ਟਰੇਨਡ ਅਧਿਆਪਕ ਨੇ ਸੈਮੀਨਾਰ ਵਿੱਚ ਪੜ੍ਹਾਉਣ ਦੇ ਗੁਰ ਦੱਸੇ

ਬਹਿਰਾਮਪੁਰ
2 ਫਰਵਰੀ
ਸਿੱਖਿਆ ਵਿੱਚ ਸੁਧਾਰ ਕਰਨ ਖਾਤਰ ਪੰਜਾਬ ਸਰਕਾਰ ਸਮੇਂ ਸਮੇਂ ਤੇ ਅਧਿਆਪਕਾਂ ਨੂੰ ਵਿਦੇਸ਼ੀ ਦੌਰਿਆਂ ਉੱਤੇ ਭੇਜ ਰਹੀ ਹੈ ਪਿਛਲੇ ਦਿਨੀ ਬਲਾਕ ਦੋਰਾਂਗਲਾ ਦੇ ਅਧਿਆਪਕ ਸੈਂਟਰ ਹੈਡ ਟੀਚਰ ਸੋਨੂੰ ਕੁਮਾਰ ਵੀ ਫਿਨਲੈਂਡ ਤੋਂ 15 ਦਿਨ ਦੀ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਸ ਆਏ ਸਨ ਅੱਜ ਉਹਨਾਂ ਨੇ ਮਿਸ਼ਨ ਸਮਰੱਥ4.0 ਦੇ ਲੱਗੇ ਹੋਏ ਸੈਮੀਨਾਰ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਦੇ ਨਵੇਂ ਗੁਰ ਦੱਸੇ ਅਤੇ ਉਥੋਂ ਦੇ ਪੜ੍ਹਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਫਿਨਲੈਂਡ ਲੈਡ ਵਿੱਚ ਬੱਚਿਆਂ ਨੂੰ ਬਾਲ ਕੇਂਦਰਤ ਪਹੁੰਚ ਅਤੇ ਖੇਡ ਵਿਧੀ ਨੂੰ ਅਪਣਾ ਕੇ ਸਿੱਖਿਆ ਦਿੱਤੀ ਜਾਂਦੀ ਹੈ ਹੁਣ ਕਿਹਾ ਕਿ ਅਧਿਆਪਕ ਨੂੰ ਬੱਚਿਆਂ ਦੇ ਮਾਨਸਿਕ ਪੱਧਰ ਤੱਕ ਪਹੁੰਚ ਖੁਦ ਕਰਨੀ ਪੈਣੀ ਹੈ ਤਾਂ ਹੀ ਮਿੱਥੇ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ ਹੁਣ ਇਹ ਵੀ ਦੱਸਿਆ ਕਿ ਫਿਨਲੈਂਡ ਵਿੱਚ ਹਰੇਕ ਕਲਾਸ ਨੂੰ ਪੜ੍ਹਾਉਣ ਉਪਰੰਤ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਤਰੋ ਤਾਜ਼ਾ ਕਰਨ ਖਾਤਰ ਛੋਟੀ ਜਿਹੀ ਬਰੇਕ ਦਿੱਤੀ ਜਾਂਦੀ ਹੈ ਤਾਂ ਕਿ ਬੱਚੇ ਵਧੀਆ ਸਿੱਖ ਸਕਣl ਇਸ ਮੌਕੇ ਸੈਂਟਰ ਹੈਂਡ ਟੀਚਰ ਜੋਤ ਪ੍ਰਕਾਸ਼ ਸਿੰਘ, ਰਜਨੀ ਪ੍ਰਕਾਸ਼, ਕੁਲਬੀਰ ਕੌਰ, ਮਨਜੀਤ ਸਿੰਘ ਸੁਮਿਤ ਮਹਾਜਨ, ਸੁਦੇਸ਼ ਕੁਮਾਰੀ, ਮਨਜੀਤ ਕੁਮਾਰ ਆਦਿ ਹਾਜਰ ਸਨl

37
1917 views

Comment