logo

ਆਖਰ ਕਦੋਂ ਰੁਕੇਗੀ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਸਰਕਾਰ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਪੰਜਾਬ ਚ ਖੁੱਲੇ ਪ੍ਰਾਈਵੇਟ ਸਕੂਲ

ਹਰਦੇਵ ਸਿੰਘ ਪੰਨੂ 31 ਜਨਵਰੀ (ਮੋਗਾ) ਪੰਜਾਬ ਚ ਧੜਾ ਧੜ ਖੁੱਲ ਰਹੇ ਪ੍ਰਾਈਵੇਟ ਸਕੂਲਾਂ ਨੇ ਨਹੀ ਕੀਤੀ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਹਰ ਹੁਕਮ ਨੂੰ ਟਿੱਚ ਜਾਣਦੇ ਆ ਹਰ ਕੋਈ ਏਜੁਕੇਸ਼ਨ ਦਾ ਢੰਡੋਰਾ ਪਿੱਟ ਕੇ ਨਵੀਂ ਸਰਕਾਰ ਆਉਂਦੀ ਤਾ ਹੈ ਪਰ ਹੁੰਦਾ ਓਸ ਦੇ ਉਲਟ ਹੈ ਲੀਡਰ ਜੋ ਕਹਿ ਕੇ ਆਉਂਦੇ ਉਸ ਤੇ ਖ਼ਰੇ ਉਤਰਦੇ ਨਹੀਂ ਇਸ ਕਰਕੇ ਲੋਕਾਂ ਦੀਆਂ ਆਸਾ ਨੂੰ ਬੂਰ ਨਹੀ ਪੈਂਦਾ ਪ੍ਰਾਈਵੇਟ ਸਕੂਲਾਂ ਵਿੱਚ ਤਰ੍ਹਾਂ ਤਰ੍ਹਾਂ ਦੀ ਚੱਲ ਰਹੀ ਲੁਟ ਖਸੁਟ ਜਿਵੇਂ ਟਰਾਂਸਪੋਰਟ ਕਿਰਾਇਆ ਮਰਜ਼ੀ ਦੇ ਰੇਟ ਤੇ ਨਾ ਹੀ ਆਮ ਮਾਰਕੀਟ ਚੋ ਵਰਦੀਆਂ ਬੁੱਕਾਂ ਹੀ ਮਿਲਦੀਆਂ ਲੋਕਾਂ ਨੂੰ ਮਜ਼ਬੂਰਨ ਸਕੂਲ ਸਟਾਫ ਵਲੋਂ ਦੱਸੀਆ ਗਈਆ ਦੁਕਾਨਾਂ ਤੋ ਸਭ ਕੁਝ ਲੈਣਾ ਪੈਦਾ ਅਤੇ ਉਹਨਾਂ ਬੁੱਕ ਸਟਾਲਾਂ ਦੇ ਆਪਣੇ ਰੇਟ ਤਹਿ ਕੀਤੇ ਹੁੰਦੇ ਜੋ ਆਮ ਬਜਾਰ ਨਾਲੋ ਕਾਫ਼ੀ ਚੀਜ਼ਾਂ ਮਹਿੰਗੀਆ ਹੁੰਦੀਆ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜੋ ਆਮ ਲੋਕਾਂ ਨਾਲ ਨਿਆਂ ਹੋ ਸਕੇ ਅੱਗੇ ਹੀ ਮਗਿਆਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ

9
167 views