
ਫ਼ਰੀਦਕੋਟ ਵਿੱਚ ਇੱਕ ਸਾਲ ਪਹਿਲਾਂ ਬਣੀਆਂ ਨਹਿਰਾਂ ਤੇ ਸੀਪੇਜ ਵੈੱਲ ਦੀ ਮੁਰੰਮਤ ਦਾ ਕੰਮ ਸ਼ੁਰੂ।
ਸ਼ੰਕਰ ਸ਼ਰਮਾ, ਫ਼ਰੀਦਕੋਟ, ਪੰਜਾਬ। ਪੰਜਾਬ ਦੀ ਸਰਹਿੰਦ ਫੀਡਰ ਜੋ ਕਿ ਫ਼ਰੀਦਕੋਟ ਇਲਾਕੇ ਦੇ ਗਿਆਰਾਂ ਕਿਲੋਮੀਟਰ ਵਿੱਚ ਇੱਕ ਸਾਲ ਪਹਿਲਾਂ ਬਣਾਈ ਗਈ ਸੀ। ਸਰਕਾਰ ਵੱਲੋਂ ਇਸ ਮਾਡਲ ਨੂੰ ਸੌ ਸਾਲ ਦਾ ਮਾਡਲ ਦੱਸਿਆ ਗਿਆ ਸੀ ਪਰ ਨਹਿਰ ਇੱਕ ਸਾਲ ਵਿੱਚ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸੇ ਤਰਾਂ ਜਲ ਜੀਵਨ ਬਚਾਓ ਮੋਰਚਾ ਦੇ ਤਿੰਨ ਸਾਲ ਦੇ ਸੰਘਰਸ਼ ਤੋਂ ਬਾਅਦ ਨਹਿਰ ਬਣਕੇ ਤਿਆਰ ਕੀਤੀ ਗਈ ਸੀ। ਧਰਤੀ ਹੇਠਲੇ ਪਾਣੀ ਦੀ ਸੀਪੇਜ ਨੂੰ ਮੁੱਖ ਰੱਖਦੇ ਹੋਏ ਸੀਪੇਜ ਵੈੱਲ ਵੀ ਬਣਾਏ ਗਏ ਸਨ ਪਰ ਉਹਨਾਂ ਸੀਪੇਜ ਵੈੱਲ ਨੂੰ ਮਹਿਕਮੇ ਵੱਲੋਂ ਬਿਨਾ ਕਿਸੇ ਰਿਸਰਚ ਦੇ ਹੀ ਬਣਾ ਦਿੱਤਾ ਗਿਆ ਸੀ ਜੋ ਓਨੇ ਕਾਰਗਰ ਸਿੱਧ ਨਹੀਂ ਹੋਏ ਸਨ। ਹੁਣ ਫ਼ੇਰ ਜਲ ਜੀਵਨ ਬਚਾਓ ਮੋਰਚਾ ਦੇ ਵਿਰੋਧ ਦੇ ਚੱਲਦਿਆਂ ਸੀਪੇਜ ਵੈੱਲ ਦਾ ਕੰਮ ਫੇਰ ਸ਼ੁਰੂ ਕੀਤਾ ਗਿਆ ਹੈ। ਨਹਿਰ ਮਹਿਕਮੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਦਸ ਦਿਨ ਦੇ ਅੰਦਰ ਪੂਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਹ ਸੀਪੇਜ ਵੈੱਲ ਆਲੇ ਦੁਆਲੇ ਦੀ ਧਰਤੀ ਹੇਠ ਪਾਣੀ ਦੇ ਪੱਧਰ ਅਤੇ ਗੁਣਵੱਤਾ ਨੂੰ ਠੀਕ ਕਰਨ ਲਈ ਬਹੁਤ ਮਹੱਤਵਪੂਰਨ ਸਾਬਿਤ ਹੋਣਗੇ। ਦੇਖਣਾ ਹੈ ਕਿ ਮਹਿਕਮਾ ਕਿੰਨੀ ਦੇਰ ਵਿੱਚ ਇਹਨਾਂ ਖੂਹਾਂ ਨੂੰ ਮੁਕੰਮਲ ਕਰਕੇ ਲੋਕ ਅਰਪਣ ਕਰਦਾ ਹੈ। ਜਲ ਜੀਵਨ ਬਚਾਓ ਮੋਰਚਾ ਜਿਵੇਂ ਨਹਿਰ ਬਣਨ ਸਮੇਂ ਆਪਣੀ ਹਾਜ਼ਰੀ ਚ ਕੰਮ ਕਰਵਾ ਰਿਹਾ ਸੀ ਹੁਣ ਵੀ ਸੀਪੇਜ ਵੈੱਲ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।