logo

ਪੰਜਾਬ ਚ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਗੈਂਗਸਟਰ ਵਾਰ ਖਬਰਾਂ ਨੇ ਨੌਜਵਾਨ ਬੱਚਿਆਂ ਦੇ ਮਾਪਿਆ ਦੇ ਸਾਹ ਸੂਤੇ ਖਬਰਾਂ ਸੁਣ ਡਰ ਦੇ ਛਾਏ ਹੇਠ ਜੀਅ ਰਹੇ ਲੋਕ

ਹਰਦੇਵ ਸਿੰਘ ਪੰਨੂ-29 ਜਨਵਰੀ (ਮੋਗਾ) ਪੰਜਾਬ ਚ 1947 ਤੋ ਲੈ ਕੇ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਬਹੁਤ ਭਾਰੀ ਸੰਤਾਪ ਭੋਗਿਆ ਭਾਵੇਂ 1984 ਤੋ 1995 ਪੰਜਾਬ ਚ ਅੱਜ ਤੱਕ ਬਹੁਤ ਸਾਰੀਆਂ ਕੁਦਰਤੀ ਆਫ਼ਤਾਂ ਹੜ ਤੁਫਾਨ ਬੇਲੋੜੀ ਬਾਰਸ਼ਾਂ ਜਾ ਸਮੈਕ ਹੈਰੋਇਨ ਚਿੱਟੇ ਜਾ ਮੈਡੀਕਲ ਡਰੱਗ ਵਰਗੀ ਲਾਹਨਤ ਨੇ ਪੰਜਾਬ ਨੂੰ ਕਿਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਇਹ ਸਭ ਕੁਝ ਦੇਖਣ ਤੋ ਬਾਅਦ ਪੰਜਾਬ ਨੂੰ ਪਿਛਲੇ ਕਾਫੀ ਲੰਮੇ ਅਰਸੇ ਤੋਂ ਗੈਂਗਸਟਰ ਵਾਰ ਵਰਗੀਆ ਘਟਨਾਵਾਂ ਵਾਪਰਨ ਲੱਗ ਗਈਆ ਆਏ ਦਿਨ ਮਾਪਿਆ ਦੇ ਪੁੱਤਾ ਨੂੰ ਪੁਲਿਸ ਅਤੇ ਗੈਂਗਸਟਰਾ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਹਰ ਰੋਜ਼ ਦੀ ਤਰ੍ਹਾਂ ਕਦੇ ਗੈਂਗਸਟਰ ਕਿਸੇ ਨਾ ਕਿਸੇ ਨੂੰ ਮਾਰ ਦਿੰਦੇ ਕਈ ਵਾਰ ਪੰਜਾਬ ਪੁਲਿਸ ਵੱਲੋਂ ਚੱਲੀ ਗੋਲੀ ਨਾਲ ਬੇਕਸੂਰ ਨੌਜਵਾਨਾਂ ਨੂੰ ਗੋਲੀ ਦਾ ਹੋਣਾ ਪਿਆ ਕੁਝ ਦਿਨਾਂ ਤੋ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਖਬਰਾਂ ਨੇ ਨੌਜਵਾਨ ਬੱਚਿਆਂ ਦੇ ਮਾਪਿਆ ਦੇ ਸਾਹ ਸੂਤੇ ਪਏ ਅਤੇ ਮਾਂ ਬਾਪ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਕਿ ਕਿਤੇ ਸਾਡਾ ਬੱਚਾ ਗੈਂਗਸਟਰ ਜਾ ਪੁਲਿਸ ਦੀ ਨਜਾਇਜ਼ ਗੋਲੀ ਦਾ ਸ਼ਿਕਾਰ ਨਾ ਹੋ ਜਾਵੇ ਇੱਕ ਗੱਲ ਦੀ ਆਮ ਚਰਚਾ ਚੱਲ ਰਹੀ ਕਿ ਗੈਂਗਸਟਰਾ ਦੇ ਖਾਤਮੇ ਲਈ ਪੁਲਿਸ ਨੇ ਕਮਰਕੱਸਾ ਬੰਨ ਲਿਆ ਪਤਾ ਲੱਗਾ ਕਿ ਹੁਣ ਪੰਜਾਬ ਪੁਲਿਸ ਵੱਡੇ ਐਕਸ਼ਨ ਦੇ ਮੂਡ ਚ ਹੈ ਹਰ ਇੱਕ ਜ਼ੁਬਾਨ ਤੇ ਆਮ ਸੁਣਨ ਨੂੰ ਮਿਲਦਾ ਕਿ ਪੰਜਾਬ ਸਰਕਾਰ ਇੱਕ ਲੱਖ ਤੋ ਵੱਧ ਗੈਂਗਸਟਰਾ ਬਹਾਨੇ ਨੌਜਵਾਨਾਂ ਨੂੰ ਮਾਰ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨਾਲ ਸਹਿਮੇ ਹੋਏ ਨਜ਼ਰ ਆ ਰਹੇ ਕਿਤੇ ਸਾਡੇ ਬੱਚਿਆਂ ਨਾਲ ਅਣਹੋਣੀ ਨਾ ਵਾਪਰ ਜਾਵੇ

0
525 views