logo

ਪੰਜਾਬੀ ਖ਼ਬਰ ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ ਵਿੱਚ ਡਾ. ਸਵਿਤਾ ਗੁਪਤਾ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ ਹੁਸ਼ਿਆਰਪੁਰ, 28 ਜਨਵਰੀ 2025:

ਪੰਜਾਬੀ ਖ਼ਬਰ
ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ ਵਿੱਚ ਡਾ. ਸਵਿਤਾ ਗੁਪਤਾ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ
ਹੁਸ਼ਿਆਰਪੁਰ, 28 ਜਨਵਰੀ 2025:

ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ, ਹੁਸ਼ਿਆਰਪੁਰ ਵਿੱਚ ਅੱਜ ਖੁਸ਼ੀ ਅਤੇ ਮਾਣ ਦਾ ਮਾਹੌਲ ਰਿਹਾ ਜਦੋਂ ਡਾ. ਸਵਿਤਾ ਗੁਪਤਾ ਨੇ ਕਾਲਜ ਦੀ ਪ੍ਰਿੰਸੀਪਲ ਵਜੋਂ ਆਧਿਕਾਰਿਕ ਤੌਰ ‘ਤੇ ਅਹੁਦਾ ਸੰਭਾਲਿਆ। ਇਸ ਮੌਕੇ ਕਾਲਜ ਦੇ ਅਧਿਆਪਕਾਂ ਪ੍ਰੋ: ਮੋਨਿਕਾ (ਅਰਥ ਸ਼ਾਸਤਰ), ਪ੍ਰੋ: ਹਰਜੋਤ ਸਿੰਘ (ਇਤਿਹਾਸ), ਪ੍ਰੋ: ਮਨਦੀਪ ਕੌਰ (ਕਾਮਰਸ), ਪ੍ਰੋ: ਮਨਦੀਪ ਕੌਰ (ਰਾਜਨੀਤੀ ਵਿਗਿਆਨ) ਅਤੇ ਪ੍ਰਸ਼ਾਸਕੀ ਸਟਾਫ ਸਿਮਰਨਜੀਤ ਕੌਰ (ਸਟੈਨੋ), ਅਵਤਾਰ ਸਿੰਘ (ਰਮਨ), ਰੇਣੂ ਬਾਲਾ ਅਤੇ ਆਸ਼ਾ ਰਾਣੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਲਜ ਦੀ ਅਕਾਦਮਿਕ ਤਰੱਕੀ ਪ੍ਰਤੀ ਭਰੋਸਾ ਪ੍ਰਗਟ ਕੀਤਾ ਗਿਆ।
ਡਾ. ਸਵਿਤਾ ਗੁਪਤਾ ਉੱਚ ਸਿੱਖਿਆ ਖੇਤਰ ਵਿੱਚ 22 ਸਾਲ ਤੋਂ ਵੱਧ ਦੇ ਵਿਸ਼ੇਸ਼ ਅਕਾਦਮਿਕ ਅਤੇ ਪ੍ਰਸ਼ਾਸਕੀ ਅਨੁਭਵ ਵਾਲੀ ਪ੍ਰਸਿੱਧ ਵਿਦਵਾਨ ਅਤੇ ਪ੍ਰਸ਼ਾਸਕ ਹਨ। ਉਹ ਪਹਿਲਾਂ ਐੱਸ.ਡੀ. ਕਾਲਜ, ਹੁਸ਼ਿਆਰਪੁਰ ਦੀ ਪ੍ਰਿੰਸੀਪਲ ਰਹਿ ਚੁੱਕੀਆਂ ਹਨ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵਿੱਚ ਪ੍ਰੋਫੈਸਰ ਅਤੇ ਫੈਕਲਟੀ ਡਿਵੈਲਪਮੈਂਟ ਦੀ ਮੁਖੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੀਆਂ ਹਨ।
ਡਾ. ਗੁਪਤਾ ਨੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਵਿੱਚ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਵਿਸ਼ੇਸ਼ ਰੁਚੀ ਖੇਤਰਾਂ ਵਿੱਚ ਐਜੂਕੇਸ਼ਨਲ ਟੈਕਨਾਲੋਜੀ, ਸੋਸ਼ਲ ਮੀਡੀਆ ਦੀ ਵਰਤੋਂ, ਈ-ਲਰਨਿੰਗ ਅਤੇ ਸਮਾਵੇਸ਼ੀ ਸਿੱਖਿਆ ਸ਼ਾਮਲ ਹਨ। ਉਨ੍ਹਾਂ ਦੇ ਨਾਮ ਪ੍ਰਸਿੱਧ ਇੰਡੈਕਸਡ ਜਰਨਲਜ਼ ਵਿੱਚ 65 ਤੋਂ ਵੱਧ ਰਿਸਰਚ ਪ੍ਰਕਾਸ਼ਨ, ਕਈ ਬੁੱਕ ਚੈਪਟਰ ਅਤੇ ਆਈਸੀਐੱਸਐੱਸਆਰ ਪ੍ਰਾਯੋਜਿਤ ਰਾਸ਼ਟਰੀ ਸੈਮੀਨਾਰ ਅਧੀਨ ਦੋ ਸੰਪਾਦਿਤ ਪੁਸਤਕਾਂ ਦਰਜ ਹਨ।
ਉਨ੍ਹਾਂ ਨੇ 5 ਪੀਐਚ.ਡੀ. ਵਿਦਿਆਰਥੀਆਂ ਅਤੇ 22 ਮਾਸਟਰ ਡਿਸਰਟੇਸ਼ਨਾਂ ਦੀ ਸਫਲ ਰਹਿਨੁਮਾਈ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ 100 ਤੋਂ ਵੱਧ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਤੇ 40 ਕਾਰਪੋਰੇਟ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਹਨ। ਡਾ. ਗੁਪਤਾ ਨੇ 65 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਰਿਸਰਚ ਪੇਪਰ ਪ੍ਰਸਤੁਤ ਕੀਤੇ ਹਨ ਅਤੇ ਯੂਜੀਸੀ ਪਲੇਟਫਾਰਮਾਂ ਲਈ ਮੂਕਸ (MOOCs) ਵੀ ਵਿਕਸਿਤ ਕੀਤੇ ਹਨ।
ਉਨ੍ਹਾਂ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਆਈਆਈਟੀ ਖੜਗਪੁਰ ਤੋਂ ਐਲਾਈਟ ਸਰਟੀਫਿਕੇਸ਼ਨ, ਕਾਪੀਰਾਈਟ ਪ੍ਰਾਪਤ ਅਕਾਦਮਿਕ ਕੰਮ ਅਤੇ ਆਈਸੀਐੱਸਐੱਸਆਰ ਅਤੇ ਏਟਲ–ਏਆਈਸੀਟੀਆਈ ਵੱਲੋਂ ਵਿੱਤਪੋਸ਼ਿਤ ਪ੍ਰੋਜੈਕਟਾਂ ਦੀ ਸਫਲ ਸ਼ਾਮਿਲ ਹੈ I

8
134 views