logo

ਪੰਜਾਬ ਰੋਡਵੇਜ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੂੰ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਸੰਘਰਸ਼ ਲਈ ਹਿਮਾਇਤ ਦਾ ਐਲਾਨ*


ਫਰੀਦਕੋਟ 27.01.26
(ਨਾਇਬ ਰਾਜ)

ਅੱਜ ਮਿਤੀ 27 ਜਨਵਰੀ 2026 ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਅਤੇ ਟਰਾਂਸਪੋਰਟ ਦੀਆਂ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਹੋਈ ਜਿਸ ਵਿੱਚ ਬਿਜਲੀ ਬੋਰਡ ਪਾਵਰਕਮ ਟ੍ਰਾਂਸਕੋ ਤੋਂ ਸੂਬਾ ਪ੍ਰਧਾਨ ਬਲਿਹਾਰ ਸਿੰਘ,ਜਲ ਸਪਲਾਈ ਸੈਨੀਟੇਸ਼ਨ ਵਿਭਾਗ ਤੋਂ ਗੁਰਦੀਪ ਸਿੰਘ,ਟੋਲ ਪਲਾਜ਼ਾ ਮੁਲਾਜਮ ਯੂਨੀਅਨ ਤੋ ਸੀ ਮੀਤ ਪ੍ਰਧਾਨ ਰਾਜਵੰਤ ਸਿੰਘ, ਫਾਇਰ ਬ੍ਰਿਗੇਡ ਯੂਨੀਅਨ ਤੋ ਪ੍ਰਧਾਨ ਸੁਖਵਿੰਦਰ ਸਿੰਘ, ਆਗਣਵਾੜੀ ਯੂਨੀਅਨ ਤੋ ਪ੍ਰਧਾਨ ਆਸ਼ਾ ਰਾਣੀ,ਪੰਜਾਬ ਰੋਡਵੇਜ਼ ਦੀ ਸਾਝੀ ਐਕਸ਼ਨ ਕਮੇਟੀ ਤੋ ਪ੍ਰਧਾਨ ਹਰਕੇਵਲ ਰਾਮ,ਪ੍ਰਧਾਨ ਬੀਰਾ ਸਿੰਘ,ਪ੍ਰਧਾਨ ਬਲਜਿੰਦਰ ਸਿੰਘ, ਪੀ ਆਰ ਟੀ ਅਜ਼ਾਦ ਯੂਨੀਅਨ ਤੋ ਪ੍ਰਧਾਨ ਹਰਬੰਸ ਸਿੰਘ ਭੋਲਾ ਸਮੇਤ ਵੱਖ ਵੱਖ ਜਥੇਬੰਦੀਆਂ ਤੋ ਆਗੂ ਹਾਜ਼ਰ ਹੋਏ ਅਤੇ ਕੁੱਝ ਯੂਨੀਅਨ ਜ਼ੋ ਕੁੱਝ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਸਕੀਆ ਦੇ ਆਗੂਆਂ ਨਾਲ ਫੋਨ ਉਪਰ ਸੰਪਰਕ ਹੋਈਆਂ ਜਿਸ ਵਿੱਚ ਵਿਭਾਗਾਂ ਦੀਆਂ ਅਹਿਮ ਮੰਗਾ ਤੇ ਗਲਬਾਤ ਕੀਤੀ ਗਈ ਜਿਸ ਤੋਂ ਲਗਦਾ ਹੈ ਕਿ ਪੰਜਾਬ ਦੇ ਸਾਰੇ ਹੀ ਅਦਾਰੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਨਾਖ਼ੁਸ਼ ਹਨ ਕਿਊਕਿ ਪੰਜਾਬ ਸਰਕਾਰ ਨੇ ਕਿਸੇ ਵੀ ਵਿਭਾਗ ਦੀ ਸਾਰ ਨਹੀਂ ਲਈ ਅਤੇ ਕਿਸੇ ਵੀ ਵਿਭਾਗ ਵਿੱਚ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਨਹੀਂ ਬਣਾਈ ਗਈ ਸਗੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਉਲਟਾ ਸੰਘਰਸ਼ ਕਰਦੇ ਮੁਲਾਜਮਾਂ ਦੀ ਅਵਾਜ ਨੂੰ ਦਬਾਉਣ ਲਈ ਪਰਚੇ ਪਾਏ ਜਾਂ ਰਹੇ ਹਨ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਦੇ ਨਿੱਜੀਕਰਨ ਨੂੰ ਰੋਕਣ ਲਈ ਆਪਣੀ ਅਵਾਜ਼ ਬੁਲੰਦ ਕਰਦਿਆਂ ਆਗੂ ਅਤੇ ਵਰਕਰਾ ਨੂੰ ਜਬਰੀ ਘਰਾ ਤੋ ਚੁੱਕ ਕੇ ਜੇਲ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਗੁੱਸੇ ਵਿੱਚ ਆਏ ਵਰਕਰਾ ਨੇ ਬੱਸ ਸਟੈਂਡ ਬੰਦ ਕਰ ਦਿੱਤੇ ਗਏ ਪਰ ਮੁਲਾਜ਼ਮਾਂ ਦੀ ਅਵਾਜ ਸੁਣਨ ਦੀ ਬਜਾਏ ਪ੍ਰਸਾਸਨ ਨੇ ਧੱਕੇਸ਼ਾਹੀ ਕੀਤੀ ਗਈ ਅਤੇ ਸੰਗਰੂਰ, ਪਟਿਆਲੇ ਨਾਜਾਇਜ ਪਰਚੇ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਅੱਜ 2 ਮਹੀਨੇ ਨੇ ਬੀਤ ਜਾਣ ਦੇ ਬਾਵਜੂਦ ਸੰਗਰੂਰ ਜੇਲ੍ਹਾਂ ਵਿੱਚ ਬੰਦ ਆਗੂਆਂ ਨੂੰ ਰਿਹਾਅ ਨਹੀ ਕੀਤਾ ਗਿਆ ਪਿਛਲੇ ਸਮੇਂ ਦੌਰਾਨ 9 ਜਨਵਰੀ ਨੂੰ ਸੰਗਰੂਰ ਵਿਖੇ ਭਾਰੀ ਕਨਵੈਨਸ਼ਨ ਕੀਤੀ ਗਈ ਜਥੇਬੰਦੀ ਦੇ ਰੋਸ ਨੂੰ ਵੇਖਦਿਆਂ 11 ਜਨਵਰੀ ਨੂੰ ਟਰਾਂਸਪੋਰਟ ਮੰਤਰੀ ਵਲੋ ਮੀਟਿੰਗ ਕਰਕੇ ਭਰੋਸਾ ਦਵਾਇਆ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਰਾਬਤਾ ਬਣਾ ਕੇ ਵਰਕਰਾ ਦੇ ਪਰਚੇ ਰੱਦ ਕਰਕੇ ਮੁਲਾਜ਼ਮਾਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ 21 ਜਨਵਰੀ ਦੀ ਮੀਟਿੰਗ ਵਿੱਚ ਮੰਗਾ ਦਾ ਹੱਲ ਪੁਖਤਾ ਹੱਲ ਕੱਢਿਆ ਜਾਵੇਗਾ ਪਰ ਹਰ ਬਾਰ ਦੀ ਤਰ੍ਹਾਂ 21 ਜਨਵਰੀ ਦੀ ਮੀਟਿੰਗ ਪੋਸਟ ਪੋਨ ਕਰਕੇ 28 ਜਨਵਰੀ ਦੀ ਮੀਟਿੰਗ ਰੱਖ ਦਿੱਤੀ ਗਈ ਜਿਸਦੇ ਤਹਿਤ ਅੱਜ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀ ਸੰਘਰਸਸ਼ੀਲ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਵਿੱਚ ਸਾਰੀ ਹੀ ਜਥੇਬੰਦੀਆਂ ਵਲੋ ਸਰਕਾਰ ਵਲੋਂ ਕੀਤੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਜੇਲਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਲਈ ਯੂਨੀਅਨ ਦੇ ਹਰ ਸੰਘਰਸ਼ ਨੂੰ ਸਮੱਰਥਣ ਕੀਤਾ ਗਿਆ ਅਤੇ ਸਾਰੀਆਂ ਹੀ ਯੂਨੀਅਨਾਂ ਵਲੋਂ ਜਥੇਬੰਦੀ ਦੇ ਉਲੀਕੇ ਐਕਸ਼ਨਾ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।

ਵੱਲੋ :-ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11

11
545 views