logo

ਸਰਕਾਰੀ ਹਾਈ ਸਕੂਲ ਗੰਭੀਰਪੁਰ ਦੇ ਗਣਿਤ ਅਧਿਆਪਕ ਹਰਜੋਤ ਸਿੰਘ ਨੂੰ ਗਣਤੰਤਰ ਦਿਵਸ ਮੌਕੇ ਕੀਤਾ ਸਨਮਾਨਿਤ

ਸਰਕਾਰੀ ਹਾਈ ਸਕੂਲ ਗੰਭੀਰਪਰ ਦੇ ਗਣਿਤ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਰਜੋਤ ਸਿੰਘ ਪਿੰਡ ਮਾਂਗੇਵਾਲ ਵਾਸੀ ਨੂੰ ਉਹਨਾਂ ਦੀਆਂ ਵਡਮੁੱਲੀ ਮੂਲੀਆਂ ਸੇਵਾਵਾਂ ਦੇ ਬਦਲੇ ਗਣਤੰਤਰ ਦਿਵਸ ਮੌਕੇ ਐਸਡੀਐਮ ਜਸਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ 26 ਜਨਵਰੀ ਦੇ ਮੌਕੇ ਉੱਤੇ ਸਬ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਏ ਗਏ ਸਰਕਾਰੀ ਸਮਾਗਮ ਦੌਰਾਨ ਦਿੱਤਾ ਗਿਆ। ਹਰਜੋਤ ਸਿੰਘ ਵੱਲੋਂ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ, ਅਨੁਸ਼ਾਸਨ ਅਤੇ ਅਕਾਦਮਿਕ ਵਿਕਾਸ ਲਈ ਕੀਤੀ ਗਈ ਮਿਹਨਤ ਸਿਰਫ਼ ਸਕੂਲ ਹੀ ਨਹੀਂ, ਸਗੋਂ ਪੂਰੇ ਖੇਤਰ ਲਈ ਪ੍ਰੇਰਣਾਸਰੋਤ ਹੈ।
ਇਸ ਉਪਲਬਧੀ ’ਤੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਹਰਜੋਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਗਈ।

81
7312 views