logo

ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ ਇਸੇ ਗਾਣੇ ਨੂੰ ਅਸਲ ਰੂਪ ਤੇਜੀ ਜੌੜਾ ਨੇ 1983 ਦੇ ਨਾਲ ਪੜ੍ਹਦੇ ਦੋਸਤਾਂ ਨਾਲ ਪਰਿਵਾਰਕ ਮਿਲਣੀ ਕਰਕੇ ਖੁਸ਼ੀ ਦਾ ਇਜ਼ਹਾਰ ਕੀਤਾ.....

ਫਰੀਦਕੋਟ:27,ਜਨਵਰੀ (ਕੰਵਲ ਸਰਾਂ) ਬੀਤੇ ਦਿਨੀਂ
ਇੰਜੀ.ਬਲਤੇਜ ਸਿੰਘ ਜੌੜਾ ਨੇ ਸਾਰੇ ਦੋਸਤਾਂ ਨੂੰ ਜੋ 1983 ਸਮੇਂ ਨਾਲ ਪੜ੍ਹਦੇ ਸਨ ਨੂੰ ਇੱਕਠਾ ਕਰਕੇ ਇੱਕ ਪਰਿਵਾਰਕ ਮਿਲਣੀ ਸਥਾਨਕ ਆਫੀਸਰ ਕਲੱਬ ਫਰੀਦਕੋਟ ਵਿਖੇ ਕੀਤੀ ਗਈ। ਇਸ ਪਰਿਵਾਰਕ ਮਿਲਣੀ ਨੇ ਉਸ ਗਾਣੇ ਦੀ ਯਾਦ ਦਵਾ ਦਿੱਤੀ ਸ਼ੈਰੀ ਮਾਨ ਦਾ ਗਾਇਆ ਗੀਤ "ਬੜੇ ਚੇਤੇ ਆਓਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ"। ਇਸ ਦੋਸਤਾਂ ਦੀ ਮਹਿਫਲ ਵਿੱਚ ਸਭ ਤੋ ਪਹਿਲਾਂ ਜੌੜਾ ਨੇ ਪਰਿਵਾਰ ਸਮੇਤ ਪਹੁੰਚੇ ਦੋਸਤਾਂ ਨੂੰ ਜੀ ਆਇਆਂ ਕਿਹਾ। ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾ ਪਾਇਆ
ਡਾ.ਰਾਜੀਵ ਭੰਡਾਰੀ ਸੀਨੀਅਰ ਮੈਡੀਕਲ ਅਫ਼ਸਰ ਨੇ ਸਿਹਤ ਸੰਬੰਧੀ ਆਉਂਦੀਆਂ ਤਕਲੀਫਾਂ ਤੇ ਉਹਨਾਂ ਦੇ ਇਲਾਜ ਬਾਰੇ ਬਾਰੇ ਦੱਸਿਆ। ਇਸੇ ਤਰਾਂ ਮੈਡਮ ਸੰਤੋਸ਼ ਕੁਮਾਰੀ ਨੇ ਪਰਿਵਾਰ ਵਿੱਚ ਔਰਤਾਂ ਦੇ ਯੋਗਦਾਨ ਬਾ਼ਰੇ ਗੱਲਬਾਤ ਕੀਤੀ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆਂ ਨੇ ਆਪਣੀ ਜਥੇਬੰਦੀ ਵੱਲੋਂ ਬੱਚਿਆਂ ਨੂੰ ਸਮਾਜਿਕ ਸਿੱਖਿਆ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਦੱਸਿਆ। ਇਸੇ ਤਰਾਂ ਸਾਰੇ ਇੱਕਠੇ ਦੋਸਤਾਂ ਨੇ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ।
ਬਲਤੇਜ ਸਿੰਘ ਮਠਾੜੂ ਵੱਲੋਂ ਆਏ ਦੋਸਤਾਂ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੀਵਾਰਕ ਮਿਲਣੀ ਵਿੱਚ ਜਿੰਨਾ ਨੇ ਸ਼ਿਰਕਤ ਕੀਤੀ ਉਹਨਾਂ ਵਿੱਚ ਡਿਪਟੀ ਸਿੰਘ, ਸੁਰਜੀਤ ਸਿੰਘ, ਰਾਜੇਸ਼ ਹਜੂਰਾ,ਹਿੰਮਤ ਕੁਮਾਰ,ਸਵਰਨ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ, ਬਲਬੀਰ ਸਿੰਘ, ਦਰਸ਼ਨ ਲਾਲ ,ਦੀਪਕ ਕਾਲੀਆਂ ਹਾਜਰ ਸਨ। ਇਸ ਦੋਸਤਾਂ ਦੀ ਮਹਿਫਲ ਵਿੱਚ ਗੀਤ ਸੰਗੀਤ ਤੋਂ ਬਾਅਦ ਅੰਤ ਵਿੱਚ ਸਾਰਿਆ ਨੇ ਡਿਨਰ ਦਾ ਆਨੰਦ ਮਾਣਿਆ ਅਤੇ ਛੇਤੀ ਹੀ ਦੁਬਾਰਾ ਇਕੱਠਿਆ ਹੋਣ ਦਾ ਵਾਅਦਾ ਕੀਤਾ।

89
2750 views