logo

ਪ੍ਰੋਜੈਕਟ ਮਲਟੀਪਰਪਜ਼ ਟ੍ਰੇਨਿਗ ਸੈਂਟਰ ਦੀਆਂ ਵਿਦਿਆਰਥਣਾਂ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ -ਕਮਲ ਸੱਚਰ,ਦਵਿੰਦਰ ਪੰਜਾਬ ਮੋਟਰਜ਼

ਪ੍ਰੋਜੈਕਟ ਮਲਟੀਪਰਪਜ਼ ਟ੍ਰੇਨਿੰਗ ਸੈਂਟਰ ਫਰੀਦਕੋਟ:26,ਜਨਵਰੀ(ਕੰਵਲ ਸਰਾਂ) ਫਰੀਦਕੋਟ ਇਲਾਕੇ ਦੀ ਮੋਹਰੀ ਕਤਾਰ ਵਿੱਚ ਸੇਵਾ ਦਾ ਕਾਰਜ ਕਰਨ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨੈਸ਼ਨਲ ਯੂਥ ਕਲੱਬ (ਰਜਿ) ਫ਼ਰੀਦਕੋਟ ਵੱਲੋਂ ਪ੍ਰਧਾਨ ਸ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਜਨਰਲ ਸਕੱਤਰ ਡਾ ਬਲਜੀਤ ਸ਼ਰਮਾ ਦੀ ਯੋਗ ਅਗਵਾਹੀ ਹੇਠ ਕਲੱਬ ਦੇ ਪ੍ਰੋਜੈਕਟ ਮਲਟੀਪਰਪਜ਼ ਟ੍ਰੇਨਿੰਗ ਸੈਂਟਰ (ਕਿਲਾ ਮੁਬਾਰਕ ਬੈਕ ਸਾਈਡ)ਦੀਆਂ ਵਿਦਿਆਰਥਣਾਂ ਨਾਲ ਬੜੇ ਹੀ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ 77 ਵਾਂ ਗਣਤੰਤਰ ਦਿਵਸ 26 ਜਨਵਰੀ 2026 ਨੂੰ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਸ੍ਰੀ ਅਸ਼ੋਕ ਸੱਚਰ ਨੇ ਸਭਨਾਂ ਨੂੰ ਜੀ ਆਇਆ ਆਖਦਿਆਂ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ । ਮਲਟੀਪਰਪਜ਼ ਟ੍ਰੇਨਿਗ ਸੈਂਟਰ ਦੇ ਪ੍ਰੋਜੈਕਟ ਚੇਅਰਪ੍ਰਸਨ ਮੈਡਮ ਕਮਲ ਸੱਚਰ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਕਾਨੂੰਨ ਲਿਖੇ ਜਾਣ ਤੇ ਇਸਦੇ ਲਾਗੂ ਹੋਣ ਦੇ ਸੰਘਰਸ਼ ਬਾਰੇ ਦੱਸਿਆ। ਡਾ.ਬਲਜੀਤ ਸ਼ਰਮਾ ਜੀ ਨੇ ਵੀ ਕਾਨੂੰਨ ਅਤੇ ਇਸਦੇ ਮਹੱਤਵ ਬਾਰੇ ਚਰਚਾ ਕੀਤੀ। ਕੋ- ਚੇਅਰਮੈਨ ਸ੍ਰੀ ਸੁਰਿੰਦਰ ਅਰੋੜਾ ਜੀ ਨੇ ਗਣਤੰਤਰ ਦਿਵਸ ਤੇ ਹਿੰਦੁਸਤਾਨ ਦੇ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ ਅਤੇ ਆਜ਼ਾਦੀ ਦਿਹਾੜਾ 15 ਅਗਸਤ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ । ਹਾਜ਼ਰੀਨ ਨੂੰ ਅਹਿਮ ਜਾਣਕਾਰੀ ਦਿੱਤੀ।
ਸੈਂਟਰ ਦੀਆਂ ਵਿਦਿਆਰਥਣਾਂ ਵੱਲੋਂ ਵੱਖ ਵੱਖ ਸੱਭਿਆਚਾਰਕ, ਵੰਨਗੀਆਂ ਅਤੇ ਦੇਸ਼ ਭਗਤੀ ਦੇ ਗੀਤ ਗਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਸੀਨੀਅਰ ਮੈਂਬਰ ਸ ਪ੍ਰਿਤਪਾਲ ਸਿੰਘ ਜੀ ਅਤੇ ਸ੍ਰੀ ਅਜੈ ਜੈਨ ਸੋਨੂੰ ਜੀ ਨੇ ਗਣਤੰਤਰ ਦਿਵਸ ਨੂੰ ਸੁਚਾਰੂ ਢੰਗ ਨਾਲ ਮਨਾਉਣ ਲਈ ਅਹਿਮ ਯੋਗਦਾਨ ਅਦਾ ਕੀਤਾ, ਪ੍ਰੋਫ.ਪਰਮਿੰਦਰ ਸਿੰਘ ਜੀ ਸਿਖਿਆਰਥਨਾਂ ਨੂੰ ਨੈਤਿਕਤਾ ਬਾਰੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਸੈਂਟਰ ਇੰਚਾਰਜ ਮੈਡਮ ਕਿਰਨਦੀਪ ਸੁਖੀਜਾ ਜੀ ਨੇ ਸਭਨਾਂ ਦਾ ਧੰਨਵਾਦ ਕੀਤਾ। ਵਿਦਿਆਰਥਨਾਂ ਨੂੰ ਖੁਸ਼ੀ ਵਿੱਚ ਲੱਡੂ ਵੰਡੇ ਗਏ।ਇਸ ਤੋਂ ਇਲਾਵਾ ਪਰਮਜੀਤ ਕੌਰ ਜੀ ਸੈਂਟਰ ਟੀਚਰ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਨਵਨੀਤ ਕੌਰ, ਸਿਮਰਨਜੀਤ ਕੌਰ, ਨਵਜੋਤ ਕੌਰ, ਮੋਨਿਕਾ, ਪ੍ਰਿਅੰਕਾ, ਰੱਜੀ, ਅੰਮ੍ਰਿਤਪਾਲ ਕੌਰ, ਸਿਮਰਜੀਤ ਕੌਰ, ਲਖਵਿੰਦਰ ਕੌਰ, ਜਸਪ੍ਰੀਤ ਕੌਰ, ਰਜਿੰਦਰ ਕੌਰ, ਅਨਮੋਲਪ੍ਰੀਤ ਕੌਰ,ਜਸਪ੍ਰੀਤ ਕੌਰ, ਪ੍ਰਿਆ ਕੁਮਾਰੀ, ਅਨੂ ਅਤੇ ਸੁਖਪ੍ਰੀਤ ਆਦਿ ਵਿਦਿਆਰਥਣਾਂ ਵੀ ਹਾਜ਼ਰ ਸਨ।

74
2538 views