ਧੰਨ ਧੰਨ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ... ਭਾਈ ਰਣਜੀਤ ਸਿੰਘ ਜੀ
ਸਿੱਖ ਜਗਤ ਵਿੱਚ ਅਨੇਕਾਂ ਸਿੱਖ ਬੀਬੀਆਂ ਦੀਆਂ ਕੁਰਬਾਨੀਆਂ ਨੂੰ ਪ੍ਰਣਾਮ ਹੈ ਅਤੇ ਨਾਲ ਹੀ ਵੱਡੇ ਭਾਗਾਂ ਵਾਲੀ ਮਾਤਾ ਨਰਿੰਦਰ ਕੌਰ ਜੀ ਜਿਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਬਹਾਦਰ ਯੋਧੇ ਨੂੰ ਜਨਮ ਦਿੱਤਾ ਅਤੇ ਕੌਮੀ ਸੰਸਕਾਰ ਦੇ ਕੇ ਨਿਵਾਜਿਆ ਭਾਵੇਂ ਮਾਤਾ ਜੀ ਅੱਜ ਸਾਨੂੰ ਸਰੀਰਕ ਤੌਰ ਤੇ ਸਦੀਵੀ ਵਿਛੋੜਾ ਦੇ ਗਏ ਹਨ ਪ੍ਰੰਤੂ ਉਹਨਾਂ ਦੀ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਦੇਣ ਨੂੰ ਸਿੱਖ ਕੌਮ ਹਮੇਸ਼ਾ ਨਵਾਂ ਨਾਤਮਸਤਿਕ ਹੁੰਦੀ ਇਨਾ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ (ਰਜਿ:) ਭਾਰਤ ਪ੍ਰਧਾਨ ਭਾਈ ਰਣਜੀਤ ਸਿੰਘ ਯੂਕੇ ਨੇ ਕੀਤਾ ਉਹਨਾਂ ਨੇ ਕਿਹਾ ਕਿ ਗ੍ਰੰਥੀ ਪਾਠੀ ਸਿੰਘਾਂ ਨੂੰ ਆਪਣੇ ਪ੍ਰਚਾਰ ਦੌਰਾਨ ਸਿੱਖ ਯੋਧਿਆਂ ਬਾਰੇ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਦੇ ਰਹਿਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਨਰਿੰਦਰ ਕੌਰ ਜੀ ਨੂੰ ਗ੍ਰੰਥੀ ਸਭਾ ਹਮੇਸ਼ਾ ਪ੍ਰਣਾਮ ਕਰਦੀ ਰਹੇਗੀ